ਫਾਜ਼ਿਲਕਾ: ਪਿੰਡ ਹੀਰਾਂ ਵਾਲੀ ਵਿੱਚ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖ਼ਿਲਾਫ਼ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਦੱਸ ਦਈਏ ਕੀ ਪਿੰਡ ਹੀਰਾਂ ਵਾਲੀ ਵਿੱਚ ਸ਼ਰਾਬ ਦੀ ਫੈਕਟਰੀ ਲਗਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਇਹ ਫੈਕਟਰੀ ਲਗਾ ਰਹੇ ਹਨ। ਜਿਸਦੇ ਵਿਰੋਧ ਵਿੱਚ ਪਿੰਡ ਨਿਵਾਸੀ ਪਿਛਲੇ 6 ਦਿਨਾਂ ਤੋਂ ਸੜਕਾਂ ’ਤੇ ਉਤਰੇ ਹੋਏ ਹਨ ਅਤੇ ਉਨ੍ਹਾਂ ਨੇ ਫਾਜ਼ਿਲਕਾ ਦੇ ਅਬੋਹਰ-ਰਾਜਸਥਾਨ ਹਾਈਵੇ ਉੱਤੇ ਧਰਨਾ ਲਗਾਕੇ ਹਾਈਵੇ ਜਾਮ ਕੀਤਾ ਹੋਇਆ ਹੈ। ਕਿਸਾਨਾਂ ਦੇ ਇਸ ਧਰਨੇ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੀ ਵੀ ਸ਼ਾਮਲ ਹੋਏ।
ਵਿਧਾਨਸਭਾ ’ਚ ਚੁੱਕਾਂਗਾ ਮੁੱਦਾ: ਹਰਪਾਲ ਚੀਮਾ
ਇਸ ਮੌਕੇ ਹਰਪਾਲ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਵਿੱਚ ਨਸ਼ਾ ਬੰਦ ਕਰਣ ਦੀ ਗੱਲ ਕਹੀ ਸੀ ਪਰ ਹੁਣ ਖੁਦ ਆਪ ਉਨ੍ਹਾਂ ਦੇ ਮੰਤਰੀ ਸ਼ਰਾਬ ਅਤੇ ਨਸ਼ੇ ਦੀਆਂ ਫੈਕਟਰੀਆਂ ਪੰਜਾਬ ਵਿੱਚ ਲਗਾ ਰਹੇ ਹਨ। ਜਦੋਂ ਕਿ ਫੈਕਟਰੀ ਜਿੱਥੇ ਲਗਾਈ ਜਾ ਰਹੀ ਹੈ ਉਸਦੇ ਕੋਲ ਇੱਕ ਪਾਸੇ ਮੰਦਿਰ ਹੈ ਅਤੇ ਇੱਕ ਪਾਸੇ ਸਕੂਲ ਹੈ। ਜੋ ਸਰਕਾਰ ਦੇ ਰੂਲ ਅਨੁਸਾਰ ਇੱਥੇ ਫੈਕਟਰੀ ਨਹੀਂ ਲਗਾਈ ਜਾ ਸਕਦੀ। ਉਹਨਾਂ ਨੇ ਕਿਹਾ ਕਿ 1 ਮਾਰਚ ਨੂੰ ਹੋਣ ਵਾਲੇ ਵਿਧਾਨਸਭਾ ਸ਼ੈਸਨ ਵਿੱਚ ਮੈਂ ਇਹ ਮੁੱਦਾ ਚੁੱਕਾਂਗਾ। ਉਥੇ ਹੀ ਕਿਸਾਨ ਆਗੂ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਜ਼ਮੀਨੀ ਪਾਣੀ ਦਾ ਲੇਵਲ ਬਹੁਤ ਉੱਚਾ ਹੈ ਅਤੇ ਫੈਕਟਰੀ ਦੇ ਵੇਸਟ ਪਾਣੀ ਨਾਲ ਆਸਪਾਸ ਦੀਆਂ ਜਮੀਨਾਂ ਅਤੇ ਕਈ ਪਿੰਡਾ ਨੂੰ ਖ਼ਤਰਾ ਪੈਦਾ ਹੋ ਜਾਵੇਗਾ। ਅਸੀਂ ਕਿਸੇ ਵੀ ਹਾਲਤ ਵਿੱਚ ਇਹ ਫੈਕਟਰੀ ਨਹੀਂ ਲੱਗਣ ਦੇਵਾਂਗੇ।