ਫਾਜ਼ਿਲਕਾ: ਸੂਬੇ ’ਚ ਮੁੜ ਤੋਂ ਕੋਰੋਨਾ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਇਸਦਾ ਅਸਰ ਮਹਾਂਸ਼ਿਵਰਾਤਰੀ ਮੌਕੇ ਵੀ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਮੰਦਰਾਂ ਦੇ ਬਾਹਰ ਫਲਡ ਫੁੱਲਾਂ ਦੀਆਂ ਦੁਕਾਨਾਂ ਲਗਾਉਣ ਵਾਲੇ ਦੁਕਾਨਾਦਾਰਾਂ ਦਾ ਕੰਮ ਕਾਫੀ ਮੰਦਾ ਰਿਹਾ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੇਲ ਪੱਤਰ, ਫਲ, ਫੁੱਲ ਆਦਿ ਵੇਚਣ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦਾ ਧੰਦਾ ਕਾਫੀ ਮੰਦਾ ਚਲ ਰਿਹਾ ਹੈ। ਜਦਕਿ ਕੋਰੋਨਾ ਕਾਲ ਤੋਂ ਪਹਿਲਾਂ ਉਨ੍ਹਾਂ ਦੇ ਧੰਦੇ ’ਚ ਕਾਫੀ ਸਰਗਰਮੀ ਦਿਖਾਈ ਦਿੰਦੇ ਸੀ। ਇਸ ਵਾਰ ਸ਼ਿਵਰਾਤਰੀ ਮੌਕੇ ਲੋਕਾਂ ਵੱਲੋਂ ਬਹੁਤ ਹੀ ਘੱਟ ਸਮਾਨ ਖਰੀਦਿਆ ਗਿਆ।
ਇਹ ਵੀ ਪੜੋ: ਧੂਰੀ 'ਚ ਸ਼ਰਧਾ ਭਾਵ ਨਾਲ ਮਨਾਇਆ ਮਹਾਂਸ਼ਿਵਰਾਤਰੀ ਦਾ ਤਿਉਹਾਰ
ਕੋਰੋਨਾ ਕਾਰਨ ਕੰਮ 'ਚ ਠੱਪ
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਪਹਿਲਾਂ ਉਨ੍ਹਾਂ ਦਾ ਕੰਮ ਬਹੁਤ ਵਧਿਆ ਚੱਲਦਾ ਸੀ ਅਤੇ ਸ਼ਿਵਰਾਤਰੀ ਮੌਕੇ ਲੋਕ ਵੱਡੀ ਗਿਣਤੀ ਚ ਸਮਾਨਾ ਖਰੀਦ ਦੇ ਸੀ ਪਰ ਇਸ ਵਾਰ ਬਿਲਕੁੱਲ ਵੀ ਰੌਣਕ ਦੇਖਣ ਨੂੰ ਨਹੀਂ ਮਿਲੀ। ਬੇਸ਼ਕ ਲੋਕ ਮੰਦਰ ਆ ਰਹੇ ਹਨ ਸਾਮਾਨ ਬਹੁਤ ਹੀ ਘੱਟ ਖਰੀਦ ਰਹੇ ਹਨ। ਕੋਰੋਨਾ ਕਾਰਨ ਪਹਿਲਾਂ ਹੀ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਕੋਰੋਨਾ ਦਾ ਅਸਰ ਉਨ੍ਹਾਂ ਦੇ ਕੰਮ ਤੋਂ ਦੂਰ ਨਹੀਂ ਹੋ ਰਿਹਾ ਹੈ। ਉਨ੍ਹਾਂ ਦੇ ਕੰਮ ’ਤੇ ਮੰਦੀ ਅਜੇ ਵੀ ਛਾਈ ਹੋਈ ਹੈ।