ਫਾਜ਼ਿਲਕਾ: ਪੰਜਾਬ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ (Government buses strike in Punjab) ਕਾਰਨ ਜਿੱਥੇ ਸਵਾਰੀਆਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ, ਉੱਥੇ ਹੀ ਸਵਾਲਾਂ ਦੇ ਲਈ ਆਟੋ ਚਾਲਕਾਂ ਅਤੇ ਟੈਕਸੀ ਚਾਲਕਾਂ ਵਿਚਾਲੇ ਵੀ ਵਿਵਾਦ ਵੇਖਣ ਨੂੰ ਮਿਲ ਰਿਹਾ ਹੈ। ਦਰਅਸਲ ਬੱਸ ਸਟੈਂਡ ਦੇ ਵਿੱਚ ਟੈਂਪੂ ਟਰੈਵਲਰ ਚਾਲਕਾਂ ਦੇ ਵੱਲੋਂ ਸ਼ਰ੍ਹੇਆਮ ਸਵਾਰੀਆਂ ਦੀ ਢੋਆ ਢੁਆਈ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਬੱਸ ਸਟੈਂਡ ਦੇ ਬਾਹਰ ਖੜ੍ਹੇ ਆਟੋ ਚਾਲਕਾਂ ਵੱਲੋਂ ਇਨ੍ਹਾਂ ਟੈਂਪੂ ਟਰੈਵਲਰ ਚਾਲਕਾਂ ਦਾ ਵਿਰੋਧ ਕੀਤਾ ਗਿਆ ਅਤੇ ਜਿਸ ‘ਤੇ ਆਟੋ ਚਾਲਕਾਂ ਅਤੇ ਟੈਂਪੂ ਟਰੈਕਸ ਚਾਲਕਾਂ ਦਾ ਆਪਸ ਵਿੱਚ ਕਾਫ਼ੀ ਹੰਗਾਮਾ ਖੜ੍ਹਾ ਹੋ ਗਿਆ।
ਉੱਥੇ ਹੀ ਇਸ ਹੰਗਾਮੇ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੀ.ਸੀ.ਆਰ. ਪੁਲਿਸ (PCR Police) ਵੱਲੋਂ ਬੱਸ ਸਟੈਂਡ ਤੋਂ ਸਵਾਰੀਆਂ ਲੋਡ ਕਰ ਕੇ ਜਾ ਰਹੇ ਟਰੈਕਸ ਚਾਲਕਾਂ ਨੂੰ ਮੌਕੇ ਤੋਂ ਖਦੇੜਿਆ ਗਿਆ ਅਤੇ ਮਾਮਲਾ ਸ਼ਾਂਤ ਕਰਵਾਇਆ ਗਿਆ। ਇਸ ਮੌਕੇ ਹੰਗਾਮਾ ਕਰ ਰਹੇ ਆਟੋ ਚਾਲਕਾਂ ਨੇ ਰੋਡਵੇਜ਼ ਕਰਮਚਾਰੀਆਂ ਦੇ ਉੱਤੇ ਟੈਂਪੂ ਟਰੈਕਸ ਚਾਲਕਾਂ ਦੇ ਨਾਲ ਮਿਲੀਭੁਗਤ ਕਰਕੇ ਸਵਾਰੀਆਂ ਦੀ ਢੋਆ ਢੁਆਈ ਕਰਵਾਉਣ ਦੇ ਰੋਡਵੇਜ਼ ਕਰਮਚਾਰੀਆਂ ਦੇ ਉੱਤੇ ਇਲਜ਼ਾਮ ਲਗਾਏ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਆਟੋ ਚਾਲਕਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਟੈਂਪੂ ਟਰੈਕਸ ਚਾਲਕਾਂ ਵੱਲੋਂ ਸ਼ਰ੍ਹੇਆਮ ਬੱਸ ਅੱਡੇ ਦੇ ਅੰਦਰੋਂ ਸਵਾਰੀਆਂ ਦੀ ਢੋਆ ਢੁਆਈ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ ਉਨ੍ਹਾਂ ਕਿਹਾ ਕਿ ਟੈਂਪੂ ਟਰੈਕਸ ਚਾਲਕਾਂ ਵੱਲੋਂ ਸਵਾਰੀਆਂ ਦੀ ਢੋਆ ਢੁਆਈ ਕਰਨ ਦੇ ਚਲਦਿਆਂ ਆਟੋ ਚਾਲਕ ਅਤੇ ਰਿਕਸ਼ਾ ਚਾਲਕ ਪਿਛਲੇ ਕਈ ਦਿਨਾਂ ਤੋਂ ਖਾਲੀ ਹੱਥ ਘਰਾਂ ਨੂੰ ਵਾਪਸ ਪਰਤ ਰਹੇ ਹਨ ਉਨ੍ਹਾਂ ਕਿਹਾ ਕਿ ਟੈਂਪੂ ਟਰੈਕਸ ਚਾਲਕਾਂ ਦੇ ਵੱਲੋਂ ਸਵਾਰੀਆਂ ਤੋਂ ਵੀਹ ਰੁਪਏ ਦੀ ਜਗ੍ਹਾ ਪੰਜਾਹ ਰੁਪਏ ਤੱਕ ਵਸੂਲੇ ਜਾ ਰਹੇ ਹਨ ਅਤੇ 50 ਰੁਪਏ ਦੀ ਜਗ੍ਹਾ ਸੱਤਰ ਰੁਪਏ ਤੱਕ ਵਸੂਲੇ ਜਾ ਰਹੇ ਹਨ ਅਤੇ ਸਵਾਰੀਆਂ ਦੀ ਲੁੱਟ ਕੀਤੀ ਜਾ ਰਹੀ ਹੈ ।
ਉੱਥੇ ਹੀ ਸਵਾਰੀਆਂ ਦੀ ਬੱਸ ਅੱਡੇ ਦੇ ਅੰਦਰੋਂ ਸਵਾਰੀਆਂ ਦੀ ਢੋਆ ਢੁਆਈ ਕਰਨ ਵਾਲੇ ਟੈਂਪੂ ਟਰੈਕਸ ਚਾਲਕਾਂ ਦੇ ਵੱਲੋਂ ਬੱਸ ਅੱਡੇ ਦੇ ਅੰਦਰੋਂ ਸੁਆਰੀਆਂ ਦੀ ਢੋਆ ਢੁਆਈ ਕਰਨ ਦੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਰਸਤੇ ਵਿੱਚ ਧਰਨਾ ਲੱਗੇ ਹੋਣ ਦੇ ਕਾਰਨ ਬੱਸਾਂ ਦੀ ਆਵਾਜਾਈ ਬੰਦ ਹੈ ਜਿਸਦੇ ਚੱਲਦਿਆਂ ਉਨ੍ਹਾਂ ਦੇ ਵੱਲੋਂ ਸਵਾਰੀਆਂ ਦੀ ਖੱਜਲ ਖੁਆਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਇਆ ਜਾ ਰਿਹਾ ਹੈ ।
ਇਹ ਵੀ ਪੜ੍ਹੋ:ਪੰਜਾਬ ਦੇ ਡੇਅਰੀ ਕਿਸਾਨਾਂ ਨੇ ਮਾਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ