ETV Bharat / state

ਅਬੋਹਰ ਦੇ ਪਿੰਡ ਢੀਂਗਾਵਾਲੀ 'ਚ 21 ਕਾਂ ਪਾਏ ਗਏ ਮ੍ਰਿਤ

ਦੇਸ਼ ਭਰ ਵਿੱਚ ਬਰਡ ਫ਼ਲੂ ਦੇ ਖਦਸ਼ੇ ਨੂੰ ਲੈ ਕੇ ਕਈ ਰਾਜਾਂ ਵਿੱਚ ਅਲਰਟ ਕੀਤਾ ਗਿਆ ਹੈ। ਸੂਬੇ ਵਿੱਚ ਵੀ ਬਰਡ ਫ਼ਲੂ ਨੂੰ ਲੈ ਕੇ ਚੌਕਸੀ ਵਰਤੀ ਜਾ ਰਹੀ ਹੈ। ਐਤਵਾਰ ਨੂੰ ਅਬੋਹਰ ਦੇ ਪਿੰਡ ਢੀਂਗਾਵਾਲੀ ਵਿੱਚ 21 ਮਰੇ ਹੋਏ ਕਾਂਵਾਂ ਦਾ ਮਾਮਲਾ ਸਾਹਮਣੇ ਆਇਆ ਹੈ।

ਅਬੋਹਰ ਦੇ ਪਿੰਡ ਢੀਂਗਾਵਾਲੀ 'ਚ 21 ਕਾਂ ਪਾਏ ਗਏ ਮ੍ਰਿਤ
ਅਬੋਹਰ ਦੇ ਪਿੰਡ ਢੀਂਗਾਵਾਲੀ 'ਚ 21 ਕਾਂ ਪਾਏ ਗਏ ਮ੍ਰਿਤ
author img

By

Published : Jan 17, 2021, 9:02 PM IST

ਫ਼ਾਜ਼ਿਲਕਾ: ਦੇਸ਼ ਭਰ ਵਿੱਚ ਬਰਡ ਫ਼ਲੂ ਦੇ ਖਦਸ਼ੇ ਨੂੰ ਲੈ ਕੇ ਕਈ ਰਾਜਾਂ ਵਿੱਚ ਅਲਰਟ ਕੀਤਾ ਗਿਆ ਹੈ। ਸੂਬੇ ਵਿੱਚ ਵੀ ਬਰਡ ਫ਼ਲੂ ਨੂੰ ਲੈ ਕੇ ਚੌਕਸੀ ਵਰਤੀ ਜਾ ਰਹੀ ਹੈ। ਐਤਵਾਰ ਨੂੰ ਅਬੋਹਰ ਦੇ ਪਿੰਡ ਢੀਂਗਾਵਾਲੀ ਵਿੱਚ 21 ਮਰੇ ਹੋਏ ਕਾਂਵਾਂ ਦਾ ਮਾਮਲਾ ਸਾਹਮਣੇ ਆਇਆ ਹੈ।

ਪਿੰਡ ਵਿੱਚ ਮ੍ਰਿਤ ਪਾਏ ਗਏ ਇਨ੍ਹਾਂ 21 ਕਾਵਾਂ ਕਾਰਨ ਦਹਿਸ਼ਤ ਦਾ ਮਾਹੌਲ ਹੋਇਆ ਹੈ, ਉਥੇ ਹੀ ਪਸ਼ੂ ਪਾਲਣ ਵਿਭਾਗ ਨੇ ਦੇਰ ਸ਼ਾਮ ਪਿੰਡ ਵਿੱਚ ਪੁੱਜ ਕੇ ਮ੍ਰਿਤਕ ਕਾਂਵਾਂ ਦੇ ਸੈਂਪਲ ਲਏ ਅਤੇ ਉਨ੍ਹਾਂ ਨੂੰ ਜਲੰਧਰ ਦੀ ਲੈਬ ਵਿੱਚ ਜਾਂਚ ਕਰਨ ਲਈ ਭੇਜਿਆ ਹੈ। ਪਿੰਡ ਵਾਸੀਆਂ ਨੇ ਇਨ੍ਹਾਂ ਦੀ ਮੌਤ ਉੱਤੇ ਬਰਡ ਫ਼ਲੂ ਹੋਣ ਦਾ ਸ਼ੱਕ ਜਤਾਇਆ ਹੈ। ਪਰ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਰਿਪੋਰਟ ਆਉਣ ਦੇ ਬਾਅਦ ਹੀ ਪੁਸ਼ਟੀ ਕੀਤੀ ਜਾਵੇਗੀ।

ਅਬੋਹਰ ਦੇ ਪਿੰਡ ਢੀਂਗਾਵਾਲੀ 'ਚ 21 ਕਾਂ ਪਾਏ ਗਏ ਮ੍ਰਿਤ

ਪਿੰਡ ਦੇ ਸਰਪੰਚ ਯੋਗੇਸ਼ ਸਹਾਰਣ ਅਤੇ ਖੇਤ ਮਾਲਿਕ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਖੇਤ ਵਿੱਚ ਆਏ ਤਾਂ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਕਾਂ ਮਰੇ ਹੋਏ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਗਲੀਆਂ ਵਿੱਚ ਵੀ ਚਿੜੀਆਂ ਅਤੇ ਕਾਂ ਮਰੇ ਹੋਏ ਦਿਖੇ ਸਨ। ਇਸ ਦੇ ਚੱਲਦਿਆਂ ਉਨ੍ਹਾਂ ਨੇ ਪਸ਼ੂ ਪਾਲਣ ਵਿਭਾਗ ਨੂੰ ਸੂਚਤ ਕੀਤਾ। ਦੇਰ ਸ਼ਾਮ ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਪਿੰਡ ਵਿੱਚ ਪਹੁੰਚ ਕੇ ਮ੍ਰਿਤਕ ਕਾਂਵਾਂ ਨੂੰ ਦੱਬਿਆ। ਕੁੱਝ ਕਾਂਵਾਂ ਦੇ ਸੈਂਪਲ ਲੈ ਕੇ ਜਲੰਧਰ ਲੈਬ ਵਿੱਚ ਭੇਜਣ ਦੀ ਗੱਲ ਕਹੀ ਗਈ ਹੈ। ਇਸ ਦੇ ਬਾਅਦ ਹੀ ਇਨ੍ਹਾਂ ਦੇ ਮਾਰਨ ਦੇ ਕਾਰਨਾਂ ਦੀ ਪੁਸ਼ਟੀ ਹੋਵੇਗੀ।

ਇਸ ਮੌਕੇ ਡਾ. ਵਿਸ਼ਾਲ ਅਤੇ ਜੰਗਲੀ ਜੀਵ ਵਿਭਾਗ ਦੇ ਡਾਕਟਰਾਂ ਨੇ ਮੌਕੇ 'ਤੇ ਪੁੱਜ ਕੇ ਥਾਂ ਦਾ ਮੁਆਇਨਾ ਕੀਤਾ ਅਤੇ ਦੱਸਿਆ ਕਿ ਜ਼ਿਆਦਾ ਠੰਢ ਹੋਣ ਦੇ ਕਾਰਨ ਵੀ ਇਨ੍ਹਾਂ ਪੰਛੀਆਂ ਦੀ ਮੌਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਸੈਂਪਲ ਲੈ ਕੇ ਜਲੰਧਰ ਲੈਬ ਵਿੱਚ ਭੇਜਾਂਗੇ। ਉਨ੍ਹਾਂ ਦੱਸਿਆ ਕਿ ਇਸ ਦੀ ਰਿਪੋਰਟ ਆਉਣ ਦੇ ਬਾਅਦ ਹੀ ਪੁਸ਼ਟੀ ਹੋ ਪਾਵੇਗੀ। ਪਿੰਡ ਦੇ ਲਾਗੇ ਮੁਰਗੀ ਪਾਲਕਾਂ ਦੇ ਕੱਲ ਸੈਂਪਲ ਲਏ ਜਾਣਗੇ। ਉਪਰੰਤ ਹੀ ਕੁੱਝ ਕਿਹਾ ਜਾ ਸਕੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.