ਫਾਜ਼ਿਲਕਾ: ਲੋਕ ਸਭਾ ਚੋਣਾਂ ਲਈ ਨੌਜਵਾਨਾਂ ਵਿੱਚ ਜੋਸ਼ ਭਰਨ ਦੇ ਮੱਦੇਨਜ਼ਰ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਮਜੀਤ ਸਿੰਘ ਮਜੀਠਿਆ ਨੇ ਪੰਜਾਬ ਭਰ ਵਿੱਚ ਰੈਲੀਆਂ ਕਰਨ ਦਾ ਆਗਾਜ਼ ਅੱਜ ਫਾਜ਼ਿਲਕਾ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਹੈ। ਯੂਥ ਅਕਾਲੀ ਦਲ ਵਲੋਂ ਕੀਤੀ ਰੈਲੀ ਵਿੱਚ ਪ੍ਰਧਾਨ ਅਸ਼ੋਕ ਅਨੇਜਾ, ਗੁਰਪਾਲ ਸਿੰਘ ਗਰੇਵਾਲ, ਸਤਿੰਦਰਜੀਤ ਸਿੰਘ ਮੰਟਾ, ਵਰਦੇਵ ਸਿੰਘ ਨੋਨੀ ਮਾਨ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਦਲ ਆਗੂ ਸ਼ਾਮਲ ਹੋਏ।
ਇਸ ਮੌਕੇ ਬਿਕਰਮਜੀਤ ਸਿੰਘ ਮਜੀਠਿਆ ਨੇ ਕਿਹਾ ਕੇ 75 ਸਾਲਾਂ ਵਿੱਚ ਕਾਂਗਰਸ ਸਰਕਾਰ ਦਾ ਚਿਹਰਾ ਜਨਤਾ ਸਾਹਮਣੇ ਨੰਗਾ ਹੋ ਗਿਆ ਹੈ ਅਤੇ ਆਪਣੀ ਅਸਫ਼ਤਾ ਨੂੰ ਲੁਕਾਉਣ ਲਈ ਕੈਪਟਨ ਅਮਰਿਦਰ ਸਿੰਘ ਸਿੱਟ(SIT) ਦਾ ਸਹਾਰਾ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਹਿੰਦਾ ਹੈ ਕਿ ਬੇਅਦਬੀਆਂ ਦੀ ਜਾਂਚ ਕਿਸੇ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਵਲੋਂ ਕਰਵਾ ਲਈ ਜਾਵੇ ਤਾਂ ਉਨ੍ਹਾਂ ਨੂੰ ਕੋਈ ਅਫ਼ਸੋਸ ਨਹੀਂ ਪਰ ਜੇਕਰ ਰਾਜਨੀਤੀ ਕਰਕੇ ਕੀਤਾ ਜਾਵੇ ਤਾਂ ਇਹ ਬਰਦਾਸ਼ਤ ਨਹੀਂ ਕਰਣਗੇ।
ਚੌਂਕੀਦਾਰ ਹੀ ਚੋਰ ਹੈ, ਦੇ ਸਵਾਲ ਦਾ ਜਵਾਬ ਦਿੰਦਿਆ ਬਿਕਰਮਜੀਤ ਸਿੰਘ ਮਜੀਠਿਆ ਨੇ ਕਿਹਾ ਕੇ ਅੱਜ ਤੱਕ ਜਿੰਨੇ ਵੀ ਘੋਟਾਲੇ ਹੋਏ ਹਨ, ਉਹ ਸਾਰੇ ਕਾਂਗਰਸ ਦੇ ਰਾਜ ਵਿੱਚ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਹੋਏ ਘੋਟਾਲੋ ਦੀ ਜਿੰਮੇਵਾਰ ਕਾਂਗਰਸ ਹੈ ਅਤੇ ਇਸ ਦੇ ਮੂੰਹ ਤੋਂ ਅਜਿਹੀ ਗੱਲਾਂ ਸ਼ੋਭਾ ਨਹੀਂ ਦਿੰਦੀ। ਮਜੀਠਿਆ ਨੇ ਕਿਹਾ ਕਿ ਖਹਿਰਾ ਕਾਂਗਰਸ ਨੂੰ ਬਚਾਉਣ ਦੀ ਖਾਤਰ ਕੰਮ ਕਰ ਰਿਹਾ ਹੈ ਅਤੇ ਇੱਕ ਦਿਨ ਉਸ ਨੇ ਆਪਣੇ ਭਰਾ ਦੇ ਕਹਿਣ ਉੱਤੇ ਕਾਂਗਰਸ ਵਿੱਚ ਸ਼ਾਮਲ ਹੋ ਜਾਣਾ ਹੈ। ਸ਼ੇਰ ਸਿੰਘ ਘੁਬਾਇਆ ਬਾਰੇ ਮਜੀਠਿਆ ਨੇ ਕਿਹਾ ਸ਼ੇਰ ਸਿੰਘ ਘੁਬਾਇਆ ਤਾਂ ਦੋ ਸਾਲ ਪਹਿਲਾਂ ਹੀ ਕਾਂਗਰਸੀ ਹੋ ਚੁੱਕੇ ਸਨ ਜਦੋਂ ਉਨ੍ਹਾਂ ਨੇ ਆਪਣੇ ਬੇਟੇ ਨੂੰ ਕਾਂਗਰਸ ਵਲੋਂ ਚੋਣ ਲੜਾਈ ਬਾਕੀ ਜੇਕਰ ਕੋਈ ਵੀ ਕਿਸੇ ਪਾਰਟੀ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹ ਉਸਦੀ ਨਿੱਜੀ ਇੱਛਾ ਹੁੰਦੀ ਹੈ।