ਅਬੋਹਰ : ਸ਼ਹਿਰ ਦੀ ਜੈਨ ਨਗਰੀ ਮਾਰਕਿਟ ਵਿੱਚ ਆਵਾਜਾਈ ਦੀ ਸਮੱਸਿਆ ਨੂੰ ਲੈ ਕੇ ਦੁਕਾਨਦਾਰਾਂ ਨੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਧਰਨਾ ਦਿੱਤਾ। ਦੁਕਾਨਦਾਰਾਂ ਨੇ ਇਸ ਨਿੱਜੀ ਹਸਪਤਾਲ ਨੂੰ ਆਵਾਜਾਈ ਦੀ ਸਮੱਸਿਆ ਲਈ ਜਿੰਮੇਵਾਰ ਦੱਸਿਆ ਹੈ।
ਧਰਨਾ ਦੇ ਰਹੇ ਦੁਕਾਨਦਾਰਾਂ ਨੇ ਦੱਸਿਆ ਕਿ ਬਜ਼ਾਰ ਵਿੱਚ ਆਵਾਜਾਈ ਦੀ ਸਮੱਸਿਆਂ ਐਨੀ ਜਿਆਦਾ ਹੈ ਕਿ ਬਜ਼ਾਰ ਵਿੱਚ ਕਈ ਕਈ ਵਾਰ ਲੰਮਾ ਲੰਮਾ ਜਾਮ ਲੱਗ ਜਾਂਦਾ ਹੈ। ਜਿਸ ਕਾਰਨ ਬਜ਼ਾਰ ਵਿੱਚ ਗਾਹਕਾਂ ਦੀ ਆਮਦ ਘੱਟ ਗਈ ਹੈ। ਜਿਸ ਨਾਲ ਉਨ੍ਹਾਂ ਦੇ ਕਾਰੋਬਾਰ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ।
ਦੁਕਾਨਦਾਰਾਂ ਨੇ ਕਿਹਾ ਕਿ ਇਸ ਸਾਰੀ ਸਮੱਸਿਆ ਸੀ ਇੱਕ ਨਿੱਜੀ ਹਸਪਤਾਲ ਜਿੰਮੇਵਾਰ ਹੈ। ਦੁਕਾਨਦਾਰਾਂ ਨੇ ਨਿੱਜੀ ਹਸਪਤਾਲ ਦੇ ਡਾਕਟਰ 'ਤੇ ਮਾਰਕਿਟ ਦੇ ਪ੍ਰਧਾਨ ਨਾਲ ਦੁਰਵਿਵਹਾਰ ਕਰਨ ਦੇ ਵੀ ਇਲਜ਼ਾਮ ਲਗਾਏ ਹਨ।
ਇਸ ਮੌਕੇ ਪ੍ਰਸ਼ਾਸਨ ਵੱਲੋਂ ਤਹਿਸੀਦਾਰ ਜਸਪਾਲ ਸਿੰਘ ਨੇ ਪਹੁੰਚ ਕੇ ਦੋਵਾਂ ਧਿਰਾ ਦਰਮਿਆਨ ਗੱਲਬਾਤ ਕਰਵਾਉਣ ਦੀ ਕੋਸ਼ਸ਼ ਕੀਤੀ।.
ਇਹ ਵੀ ਪੜ੍ਹੋ : ਮਹਾਨ ਸਖਸ਼ੀਅਤਾਂ ਦੀਆਂ ਫੋਟੋਆਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਈਆਂ
ਇਸ ਮਾਮਲੇ 'ਤੇ ਨਿੱਜੀ ਹਸਪਤਾਲ ਦੇ ਡਾਕਟਰ ਐੱਸਸੀ ਨਾਗਪਾਲ ਨੇ ਕਿਹਾ ਕਿ ਉਨ੍ਹਾਂ ਆਪਣਾ ਹਸਪਤਾਲ ਲਈ ਵੱਖਰੇ ਤੌਰ 'ਤੇ ਮੁਲਾਜ਼ਮ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੁਕਾਨਾਂ ਦੇ ਅੱਗੇ ਨਜ਼ਾਇਜ ਤੌਰ 'ਤੇ ਕਬਜ਼ੇ ਕੀਤੇ ਗਏ ਹਨ ਜੋ ਕਿ ਮੁੱਖ ਆਵਾਜਾਈ ਦੀ ਸੱਮਸਿਆ ਦਾ ਮੁੱਖ ਕਾਰਨ ਹਨ।