ਫਾਜ਼ਿਲਕਾ: ਇਸ ਦੇ ਅਬੋਹਰ ਸ਼ਹਿਰ ਦੇਸ਼ ਭਰ ਦੇ ਗੰਦੇ ਸ਼ਹਿਰਾਂ 'ਚੋਂ ਤੀਜੇ ਨੰਬਰ 'ਤੇ ਆਇਆ ਹੈ। ਜਿਸ ਨੂੰ ਲੈ ਕੇ ਸ਼ਹਿਰ ਦੇ ਨੌਜਵਾਨਾਂ ਵੱਲ਼ੋਂ ਨਾਟਕ ਖੇਡ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਨਾਟਕ ਦਾ ਮਹੱਤਵ
ਅਬੋਹਰ ਦੀ ਨਾਟਕ ਸੰਸਥਾ 'ਅਕਸ' ਨੇ ਇਹ ਉਪਰਾਲਾ ਸ਼ੁਰੂ ਕੀਤਾ ਹੈ ਤਾਂ ਜੋ ਜਿੰਮੇਵਾਰੀਆਂ ਭੁੱਲੇ ਲੋਕਾਂ ਨੂੰ ਜੱਗਾ ਸੱਕਣ। ਦੱਸ ਦਈਏ ਇਨ੍ਹਾਂ ਵੱਲੋਂ ਨਾਟਕਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਜਿਸਦਾ ਮੱਕਸਦ ਲੋਕਾਂ ਨੂੰ ਜਗਾਉਣਾ ਤੇ ਅਬੋਹਰ ਸ਼ਹਿਰ ਨੂੰ ਸਾਫ਼ ਸ਼ਹਿਰਾਂ ਦੀ ਲਿਸਟ 'ਚ ਲੈ ਕੇ ਆਉਣਾ ਹੈ।
ਲੋਕਾਂ 'ਤੇ ਇਸਦਾ ਅਸਰ
ਗਾਂਧੀ ਮੈਦਾਨ 'ਚ ਖੇਡੇ ਇਸ ਨਾਟਕ ਨੇ ਲੋੋਕਾਂ 'ਤੇ ਡੂੰਗਾ ਅਸਰ ਪਾਇਆ ਹੈ। ਆਸ ਪਾਸ ਦੀ ਦੁਕਾਨਾਂ ਵਾਲਿਆਂ ਨੇ ਕੂੜਾ ਬਾਹਰ ਨਾ ਸੁੱਟਣ ਦਾ ਫੈਸਲਾ ਲਿਆ ਹੈ। ਸੰਸਥਾ ਦਾ ਮੰਨਨਾ ਹੈ ਕਿ ਜੇਕਰ ਇੱਕ ਵੀ ਵਿਅਕਤੀ ਉਨ੍ਹਾਂ ਦੇ ਇਸ ਨਾਟਕ ਤੋਂ ਪ੍ਰੇਰਿਤ ਹੋ ਕੇ ਬਾਹਰ ਕੂੜਾ ਸੁੱਟਣਾ ਬੰਕਰ ਦੇਣ ਤਾਂ ਉਨ੍ਹਾਂ ਲਈ ਇਹ ਇੱਕ ਵੱਡੀ ਕਾਮਯਾਬੀ ਹੋਵੇਗੀ।