ਫ਼ਾਜ਼ਿਲਕਾ: ਬੀਤੇ ਦਿਨੀਂ ਮਲੋਟ ਫ਼ਾਜ਼ਿਲਕਾ ਰੋਡ 'ਤੇ ਕਾਰ ਤੇ ਮੋਟਰਸਾਈਕਲ ਵਿਚਕਾਰ ਟੱਕਰ ਹੋਣ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ ਸੀ ਜਿਸ 'ਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਹੈ ਤੇ ਕਾਰ ਸਵਾਰ ਤੇ ਮੋਟਰਸਾਈਕਲ ਦਾ ਇੱਕ ਵਿਅਕਤੀ ਜ਼ਖਮੀ ਹੋ ਗਿਆ।
ਮ੍ਰਿਤਕ ਦੇ ਸਾਥੀ ਸੂਰਜ ਕੁਮਾਰ ਨੇ ਕਿਹਾ ਕਿ ਉਹ ਮੋਟਰਸਾਇਕਲ 'ਤੇ ਸਵਾਰ ਸੀ ਤੇ ਉਹ ਢਾਣੀ ਵਾਲੇ ਪਿੰਡ ਤੋਂ ਵਾਪਿਸ ਫ਼ਾਜ਼ਿਲਕਾ ਆ ਰਹੇ ਸੀ। ਉਨ੍ਹਾਂ ਦੇ ਹੱਥ 'ਚ ਇੱਕ ਮੁਰਗਾ ਵੀ ਸੀ। ਉਨ੍ਹਾਂ ਕਿਹਾ ਕਿ ਅਚਾਨਕ ਹੀ ਉਨ੍ਹਾਂ ਸਾਹਮਣੇ ਤੇਜ਼ ਰਫ਼ਤਾਰ ਵਾਲੀ ਕਾਰ ਆ ਗਈ ਜਿਸ ਨਾਲ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਮਗਰੋਂ ਉਨ੍ਹਾਂ ਨੂੰ ਕੋਈ ਹੋਸ਼ ਨਹੀਂ ਸੀ ਤੇ ਉਨ੍ਹਾਂ ਲਾਗੇ ਵਾਲੇ ਪਿੰਡ ਵਾਲਿਆਂ ਚੁੱਕੇ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਿਆ।
ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੋਟਰ ਸਾਈਕਲ ਤੇ ਕਾਰ ਦੀ ਆਮੋ-ਸਾਹਮਣੇ ਆਉਣ ਨਾਲ ਟੱਕਰ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਕਾਰ ਕਿਸੇ ਦੂਜੇ ਵੀਕਲ ਨੂੰ ਓਵਰਟੇਕ ਕਰਨ ਲੱਗੀ ਸੀ ਕਿ ਉਸ ਦੀ ਮੋਟਰ ਸਾਈਕਲ ਨਾਲ ਟੱਕਰ ਹੋ ਗਈ।
ਇਹ ਵੀ ਪੜ੍ਹੋ:ਨਸ਼ੀਲੇ ਪਦਾਰਥਾਂ ਸਣੇ 3 ਨੌਜਵਾਨ ਚੜ੍ਹੇ ਪੁਲਿਸ ਦੇ ਅੜਿੱਕੇ
ਉਨ੍ਹਾਂ ਨੇ ਕਿਹਾ ਕਿ ਮੋਟਰਸਾਈਕਲ 'ਤੇ ਦੋ ਵਿਅਕਤੀ ਸਵਾਰ ਸੀ ਜਿਸ ਚੋਂ ਇੱਕ ਦੀ ਮੌਤ ਹੋ ਗਈ ਤੇ ਬਾਕੀ ਜ਼ਖਮੀ ਹੋ ਗਏ। ਮ੍ਰਿਤਕ ਦੀ ਪਹਿਚਾਹਣ ਅਮਨ ਕੁਮਾਰ ਫ਼ਾਜ਼ਿਲਕਾ ਦੇ ਵਸਨੀਕ ਵਜੋਂ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਮੋਟਰਸਾਈਕਲ ਨਾਲ ਟੱਕਰ ਹੋਣ ਮਗਰੋਂ ਅੱਗੇ ਜਾ ਕੇ ਕਾਰ ਵੀ ਪਲਟ ਗਈ ਜਿਸ 'ਚ ਚਾਰ ਵਿਅਕਤੀ ਸਵਾਰ ਸੀ ਇੱਕ ਔਰਤ, ਬੱਚਾ ਤੇ ਦੋ ਵਿਅਕਤੀ ਮੋਜੂਦ ਸੀ। ਜ਼ਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ।