ਸ਼੍ਰੀ ਫਤਿਹਗੜ੍ਹ ਸਾਹਿਬ:ਪਿਛਲੇ ਦਿਨੀਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਵਿੱਚ ਵਾਈਰਲ ਹੋਈ ਕੁੱਟਮਾਰ ਦੀ ਵੀਡੀਓ ਦੇ ਵਿੱਚ ਜਿਥੇ ਪਹਿਲਾਂ ਜਿਨ੍ਹਾਂ ਦੀ ਕੁੱਟਮਾਰ ਹੋਈ ਉਨ੍ਹਾਂ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਗਈ ਅਤੇ ਹੁਣ ਕੁੱਟਮਾਰ ਕਰਨ ਵਾਲੇ ਈਸ਼ਵਰ ਸਿੰਘ ਦੀ ਮਾਂ ਅਪਣੇ ਪਰਿਵਾਰਕ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂਆਂ ਨੂੰ ਨਾਲ ਲੈ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਉੱਥੇ ਹੀ ਪੁਲਿਸ ਨੂੰ ਮੰਗ ਪੱਤਰ ਵੀ ਦਿੱਤਾ ਕਿ ਸੀਸੀਟੀਵੀ ਦੀ ਫੁਟੇਜ਼ ਚੈਕ ਕਰ ਜੇ ਜੋੜਾ ਗਲਤ ਤਰੀਕੇ ਨਾਲ ਗੁਰਦੁਆਰਾ ਸਹਿਬ 'ਚ ਬੈਠੇ ਸੀ ਤਾਂ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਗੱਲਬਾਤ ਕਰਦੇ ਹੋਏ ਈਸ਼ਵਰ ਸਿੰਘ ਦੇ ਮਾਤਾ ਕਮਲਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਉਸ ਨੂੰ ਦੱਸਿਆ ਸੀ ਇਹ ਜੋੜਾ ਗੁਰਦੁਆਰਾ ਸਾਹਿਬ ਵਿੱਚ ਗਲਤ ਤਰੀਕੇ ਨਾਲ ਬੈਠਾ ਸੀ। ਜੋ ਉਸ ਨੇ ਕੀਤਾ ਹੈ ਸਹੀ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਕਈ ਵਾਧੂ ਧਾਰਾਂ ਲਗਾਈਆਂ ਗਈਆਂ ਹਨ ਜੋ ਗਲਤ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੇਤਾ ਦਾ ਕਹਿਣਾ ਸੀ ਇਸ ਮਾਮਲੇ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਮੇਵਾਰ ਹੈ, ਜੇ ਐਸਜੀਪੀਸੀ ਦੇ ਰੱਖੇ ਹੋਏ ਵਰਕਰ ਸੇਵਾ ਕਰਨ ਤਾਂ ਈਸ਼ਵਰ ਸਿੰਘ ਵਰਗੇ ਨੌਜਵਾਨਾਂ ਨੂੰ ਅਜਿਹਾ ਨਾ ਕਰਨਾ ਪਵੇ।
ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਰੱਖੇ ਹੋਏ ਸੇਵਾ ਕਰਨ ਵਾਲੇ ਸ਼ਰਾਬ ਪੀ ਕੇ ਕੰਮ ਕਰਦੇ ਹਨ। ਤੇ ਉੱਥੇ ਹੀ ਪੁਲਿਸ ਨੂੰ ਮੰਗ ਪੱਤਰ ਵੀ ਦਿੱਤਾ ਕਿ ਸੀਸੀਟੀਵੀ ਦੀ ਫੁਟੇਜ਼ ਚੈਕ ਕਰ ਜੇਕਰ ਜੋੜਾ ਗਲਤ ਤਰੀਕੇ ਨਾਲ਼ ਗੁਰਦੁਆਰਾ ਸਹਿਬ 'ਚ ਬੈਠੇ ਸੀ ਤਾਂ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ।
ਇਸ ਸਬੰਧ 'ਚ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਦੋਨੋ ਬੱਚੇ ਨਾਲ ਜੋ ਉਸ ਸਿੱਖ ਨੇ ਕੁੱਟਮਾਰ ਕੀਤੀ ਹੈ ਉਹ ਗਲਤ ਕੀਤੀ ਹੈ। ਇਸ ਲਈ ਪ੍ਰਸ਼ਾਸਨ ਨੂੰ ਲਿਖ ਕੇ ਉਨ੍ਹਾਂ ਖਿਲਾਫ਼ ਪਰਚਾ ਦਰਜ ਕਰਵਾਇਆ ਗਿਆ ਹੈ ਤੇ ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਉਹ ਐਸਜੀਪੀਸੀ ਵੱਲੋਂ ਇਕ ਕਮੇਟੀ ਬਣਾਈ ਜਾਵੇਗੀ ਜੋ ਦੱਸੇਗੀ ਕਿ ਗੁਰੂ ਘਰ 'ਚ ਕਿਸ ਤਰ੍ਹਾਂ ਰਹਿ ਕੇ ਬੈਠਣਾ ਹੈ ਕਿਸ ਤਰ੍ਹਾਂ ਮੱਥਾ ਟੇਕਣਾ ਹੈ।
ਉਨ੍ਹਾਂ ਨੇ ਕਿਹਾ ਕਿ ਸੰਗਤ ਨੂੰ ਅਪੀਲ ਵੀ ਕਰਾਂਗੇ ਕੋਈ ਵੀ ਕਨੂੰਨ ਅਪਣੇ ਹੱਥ 'ਚ ਨਾ ਲਾਵੇ ਜੇ ਕਿਸੇ ਨੂੰ ਗੁਰਦੁਆਰਾ ਸਾਹਿਬ 'ਚ ਗ਼ਲਤ ਲੱਗਦਾ ਹੈ ਤਾਂ ਗੁਰਦੁਆਰਾ ਮੈਨੇਜਮੈਂਟ ਨੂੰ ਦੱਸਣ।
ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਈਸ਼ਵਰ ਦੀ ਮਾਂ ਨੇ ਕਿਹਾ ਕਿ ਉਹ ਪਹਿਲਾ ਵੀ ਗੁਰਦੁਆਰਾ ਸਹਿਬ ਦੇ ਪ੍ਰਬੰਧਕਾਂ ਨੂੰ ਕਹਿ ਚੁੱਕੇ ਹਨ ਕਿ ਇੱਥੇ ਜੋੜੇ ਆ ਕੇ ਗਲਤ ਤਰੀਕੇ ਨਾਲ ਬੈਠਦੇ ਹਨ ਤੇ ਪੰਜੋਲੀ ਨੇ ਬੋਲਦੇ ਕਿਹਾ ਕਿ ਗੁਰਦਆਰਾ ਸਾਹਿਬ ਕੋਈ ਇੰਟਰੋਗੇਟ ਸੈਂਟਰ ਨਹੀਂ ਹਨ ਕਿ ਅਸੀਂ ਕਿਸੇ ਨੂੰ ਕੁੱਟ ਕੇ ਪੁੱਛਿਆਂ ਜਾਵੇ ਕਿ ਤੁਸੀਂ ਪ੍ਰੇਮੀ ਪ੍ਰੇਮਿਕਾ ਹੋ ਜਾ ਫਿਰ ਭੈਣ ਭਾਈ ਹੋ।
ਇੱਥੇ ਕੋਈ ਵੀ ਆ ਸਕਦਾ ਹੈ ਮੱਥਾ ਟੇਕਣ ਇਹ ਗੁਰੂ ਘਰ ਹੈ। ਜੇ ਫਿਰ ਵੀ ਕੋਈ ਗਲਤ ਲੱਗ ਰਿਹਾ ਹੈ ਤਾਂ ਉਹ ਗੁਰੁਦਆਰਾ ਪ੍ਰਬੰਧਕਾਂ ਨੂੰ ਦੱਸਣ ਉਹ ਆਪ ਦੇਖ ਲੈਣ ਗਏ।