ETV Bharat / state

ਸਰਪੰਚ 'ਤੇ ਨਜਾਇਜ਼ ਮਾਈਨਿੰਗ ਕਰਵਾਉਣ ਦਾ ਇਲਜ਼ਾਮ - allegation on sarpanch for illegal mining

ਅਮਲੋਹ ਦੇ ਪਿੰਡ ਦੀਵਾ ਗੰਢੂਆਂ 'ਚ ਸਰਪੰਚ 'ਤੇ ਨਜਾਇਜ਼ ਮਾਈਨਿੰਗ ਦੇ ਦੋਸ਼ ਲੱਗੇ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਰਪੰਚ, ਟੋਭੇ ਦੀ ਮਿੱਟੀ ਵੇਚ ਰਿਹਾ ਹੈ।

illegal mining
ਫ਼ੋਟੋ
author img

By

Published : Jan 31, 2020, 2:50 AM IST

ਫ਼ਤਿਹਗੜ੍ਹ ਸਾਹਿਬ: ਹਲਕਾ ਅਮਲੋਹ ਦੇ ਪਿੰਡ ਦੀਵਾ ਗੰਢੂਆਂ ਦੇ ਵਿੱਚ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਸਰਪੰਚ 'ਤੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦਾ ਸਰਪੰਚ ਪਿੰਡ ਦੇ ਟੋਭੇ ਤੋਂ ਮਿੱਟੀ ਦੀਆਂ ਟਰਾਲੀਆਂ ਭਰਵਾ ਕੇ ਵੇਚਦਾ ਹੈ। ਦੂਜੇ ਪਾਸੇ, ਸਰਪੰਚ ਦਾ ਕਹਿਣਾ ਹੈ ਕਿ ਉਨ੍ਹਾਂ ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ।

ਪਿੰਡ ਦੇ ਸੁਖਚੈਨ ਸਿੰਘ ਨਾਂਅ ਦੇ ਸ਼ਖਸ ਅਤੇ ਕੁਝ ਹੋਰ ਵਿਅਕਤੀਆਂ ਨੇ ਕਿਹਾ ਕਿ ਸਰਪੰਚ ਬਿੱਕਰ ਸਿੰਘ ਵੱਲੋਂ ਪਿੰਡ ਦੇ ਟੋਭੇ ਵਿੱਚ ਜੇਸੀਬੀ ਮਸ਼ੀਨ ਰਾਹੀਂ ਮਿੱਟੀ ਅਤੇ ਰੇਤ ਕੱਢ ਕੇ ਵੇਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਪੰਚ ਵੱਲੋਂ ਇਹ ਟੋਬਾ ਕਾਫ਼ੀ ਡੁੰਘਾਈ ਤੱਕ ਪੁੱਟਿਆ ਗਿਆ ਹੈ ਜਿਸ ਵਿੱਚ ਪਿੰਡ ਦਾ ਗੰਦਾ ਪਾਣੀ ਆ ਰਿਹਾ ਹੈ ਤੇ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਡਰ ਹੈ।

ਵੀਡੀਓ

ਉਨ੍ਹਾਂ ਕਿਹਾ ਕਿ ਸਰਪੰਚ ਵੱਲੋਂ ਪਹਿਲਾਂ ਵੀ ਨਾਜਾਇਜ਼ ਮਾਈਨਿੰਗ ਕੀਤੀ ਗਈ ਸੀ ਜਿਸਦੇ ਬਾਰੇ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਾਜਾਇਜ਼ ਮਾਈਨਿੰਗ ਕਰ ਰਹੇ ਸਰਪੰਚ ਤੇ ਬਣਦੀ ਕਾਰਵਾਈ ਕੀਤੀ ਜਾਵੇ ।

ਉਥੇ ਹੀ ਇਸ ਸਬੰਧ ਵਿੱਚ ਪਿੰਡ ਦੇ ਸਰਪੰਚ ਬਿੱਕਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਵੱਲੋਂ ਮਿੱਟੀ ਨਹੀਂ ਵੇਚੀ ਗਈ। ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਲਈ ਮਿੱਟੀ ਦਾ ਪ੍ਰਯੋਗ ਕੀਤਾ ਗਿਆ ਹੈ। ਟੋਭੇ ਵਿੱਚ ਮਿੱਟੀ ਪੁੱਟਣ ਦਾ ਕੰਮ ਮਨਰੇਗਾ ਦੇ ਅਧੀਨ ਚੱਲ ਰਿਹਾ ਹੈ ਅਤੇ ਟੋਭੇ ਦੀ ਮਿੱਟੀ ਉਥੇ ਹੀ ਪਈ ਹੈ।

ਤਹਿਸੀਲਦਾਰ ਅਮਲੋਹ ਪ੍ਰਵੀਨ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਜਿਸ ਦੀ ਰਿਪੋਰਟ ਬਣਾ ਕੇ ਉਹ ਅਮਲੋਹ ਦੇ ਐਸਡੀਐਮ ਨੂੰ ਦੇਣਗੇ।

Intro:ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਦੀਵਾ ਗੰਢੂਆਂ ਦੇ ਵਿੱਚ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਸਰਪੰਚ ਤੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਗਾਏ ਗਏ ਹਨ । ਉਨ੍ਹਾਂ ਦਾ ਕਹਿਣਾ ਸੀ ਕਿ ਪਿੰਡ ਦੇ ਸਰਪੰਚ ਪਿੰਡ ਦੇ ਟੋਭੇ ਤੋਂ ਮਿੱਟੀ ਦੀਆਂ ਟਰਾਲੀਆਂ ਭਰਕੇ ਵੇਚਦਾ ਹੈ ਉੱਥੇ ਹੀ ਇਸ ਮੌਕੇ ਦੇ ਸਰਪੰਚ ਦਾ ਕਹਿਣਾ ਹੈ ਕਿ ਉਨ੍ਹਾਂ ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ।

Body:ਹਲਕਾ ਅਮਲੋਹ ਦੇ ਪਿੰਡ ਦੀਵਾ ਗੰਢੂਆਂ ਦੇ ਸਰਪੰਚ ਤੇ ਪਿੰਡ ਦੇ ਕੁੱਝ ਵਿਅਕਤੀਆਂ ਵੱਲੋਂ ਟੋਭੇ ਦੀ ਮਿੱਟੀ ਅਤੇ ਰੇਤਾ ਪੁੱਟ ਕੇ ਵੇਚਣ ਦੇ ਦੋਸ਼ ਲਗਾਏ ਗਏ ਹਨ। ਪਿੰਡ ਦੇ ਸੁਖਚੈਨ ਸਿੰਘ ਅਤੇ ਕੁਝ ਹੋਰ ਵਿਅਕਤੀਆਂ ਨੇ ਕਿਹਾ ਕਿ ਸਰਪੰਚ ਬਿੱਕਰ ਸਿੰਘ ਵੱਲੋਂ ਪਿੰਡ ਦੇ ਟੋਭੇ ਵਿੱਚ ਜੇਸੀਵੀ ਮਸ਼ੀਨ ਰਾਹੀਂ ਮਿੱਟੀ ਅਤੇ ਰੇਤ ਕੱਢ ਕੇ ਵੇਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਪੰਚ ਵੱਲੋਂ ਇਹ ਟੋਬਾ ਕਾਫ਼ੀ ਡੁੰਘਾਈ ਤੱਕ ਪੁੱਟਿਆ ਗਿਆ ਹੈ। ਜਿਸ ਵਿੱਚ ਪਿੰਡ ਦਾ ਗੰਦਾ ਪਾਣੀ ਆ ਰਿਹਾ ਹੈ ਜਿਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਸਰਪੰਚ ਵੱਲੋਂ ਪਹਿਲਾਂ ਵੀ ਨਾਜਾਇਜ਼ ਮਾਈਨਿੰਗ ਕੀਤੀ ਗਈ ਸੀ ਜਿਸਦੇ ਬਾਰੇ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਾਜਾਇਜ਼ ਮਾਈਨਿੰਗ ਕਰ ਰਹੇ ਸਰਪੰਚ ਤੇ ਬਣਦੀ ਕਾਰਵਾਈ ਕੀਤੀ ਜਾਵੇ ।

byte - ਸੁਖਚੈਨ ਸਿੰਘ
byte - ਪਿੰਡ ਵਾਸੀ

ਉਥੇ ਹੀ ਇਸ ਸਬੰਧ ਵਿੱਚ ਪਿੰਡ ਦੇ ਸਰਪੰਚ ਬਿੱਕਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ ਉਨ੍ਹਾਂ ਵੱਲੋਂ ਕੋਈ ਵੀ ਮਿੱਟੀ ਪੁਟਕੇ ਨਹੀਂ ਵੇਚੀ ਗਈ। ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਲਈ ਮਿੱਟੀ ਦਾ ਪ੍ਰਯੋਗ ਕੀਤਾ ਗਿਆ ਹੈ। ਟੋਭੇ ਵਿੱਚ ਮਿੱਟੀ ਪੁੱਟਣ ਦਾ ਕੰਮ ਮਨਰੇਗਾ ਦੇ ਅਧੀਨ ਚੱਲ ਰਿਹਾ ਹੈ ਅਤੇ ਟੋਭੇ ਦੀ ਮਿੱਟੀ ਉਥੇ ਹੀ ਪਈ ਹੈ।

byte - ਬਿੱਕਰ ਸਿੰਘ ਸਰਪੰਚ

ਉਥੇ ਹੀ ਇਸ ਸਬੰਧ ਵਿੱਚ ਤਹਿਸੀਲਦਾਰ ਅਮਲੋਹ ਪ੍ਰਵੀਨ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਜਿਸ ਦੀ ਰਿਪੋਰਟ ਬਣਾ ਕੇ ਉਹ ਐਸਡੀਐਮ ਅਮਲੋਹ ਨੂੰ ਦੇਣਗੇ ।

byte - ਪ੍ਰਵੀਨ ਸਿੰਗਲਾ ਤਹਿਸੀਲਦਾਰ ਅਮਲੋਹ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.