ETV Bharat / state

ਮੰਡੀ ਗੋਬਿੰਦਗੜ੍ਹ 'ਚ ਬਿਨਾ ਲਾਇਸੈਂਸ ਦੇ ਪਟਾਕੇ ਸਟੋਰ ਕਰਨ ਵਾਲਾ 73 ਬਾਕਸ ਸਮੇਤ ਕਾਬੂ

ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਬਿਨ੍ਹਾਂ ਲਾਇਸੈਂਸ ਦੇ ਪਟਾਕੇ ਸਟੋਰ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਕਾਬੂ ਕੀਤੇ ਵਿਅਕਤੀ ਤੋਂ 73 ਬਾਕਸ ਪਟਾਕਿਆਂ ਦੇ ਬਰਾਮਦ ਹੋਏ ਹਨ।

ਫ਼ੋਟੋ
ਫ਼ੋਟੋ
author img

By

Published : Nov 9, 2020, 7:41 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਬਿਨ੍ਹਾਂ ਲਾਇਸੈਂਸ ਦੇ ਪਟਾਕੇ ਸਟੋਰ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਕਾਬੂ ਕੀਤੇ ਵਿਅਕਤੀ ਤੋਂ ਪਟਾਕਿਆਂ ਦੇ 73 ਬਾਕਸ ਬਰਾਮਦ ਹੋਏ ਹਨ।

ਡੀਐਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੰਡੀ ਗੋਬਿੰਦਗੜ੍ਹ ਵਿੱਚ ਕਿਸੇ ਵਿਅਕਤੀ ਵੱਲੋਂ ਨਜਾਇਜ਼ ਤੌਰ ਉੱਤੇ ਪਟਾਕੇ ਸਟੋਰ ਕੀਤੇ ਹੋਏ ਹਨ ਜਿਸ ਤੋਂ ਬਾਅਦ ਪੁਲਿਸ ਨੇ ਅਮਲੋਹ ਰੋਡ ਜਸੜਾ ਵਿਖੇ ਛਾਪਾ ਮਾਰਿਆ। ਛਾਪਾ ਮਾਰਨ ਉਪਰੰਤ ਪੁਲਿਸ ਨੂੰ ਉਥੋਂ 73 ਬਕਸੇ ਪਟਾਕਿਆਂ ਦੇ ਬਰਾਮਦ ਹੋਏ।

ਵੀਡੀਓ

ਡੀਐਸਪੀ ਨੇ ਦੱਸਿਆ ਕਿ ਉਕਤ ਵਿਅਕਤੀ ਤੋਂ ਜਦੋਂ ਪਟਾਕਿਆਂ ਦਾ ਲਾਇਸੈਂਸ ਮੰਗਿਆ ਤਾਂ ਉਹ ਦਿਖਾ ਨਹੀਂ ਸਕਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਕੋਲ ਪਟਾਕੇ ਵੇਚਣ ਦਾ ਲਾਇਸੈਂਸ ਹੈ ਉਹ ਪ੍ਰਸ਼ਾਸ਼ਨ ਵਲੋਂ ਨਿਰਧਾਰਿਤ ਕੀਤੀ ਥਾਂ ਉੱਤੇ ਵੇਚ ਸਕਦਾ ਹੈ ਤਾਂ ਜੋ ਕੋਈ ਅਣਹੋਣੀ ਘਟਨਾ ਨਾ ਵਾਪਰੇ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.