ਫਤਿਹਗੜ੍ਹ ਸਾਹਿਬ: ਇੱਕ ਪਾਸੇ ਪੰਜਾਬ ਕਾਂਗਰਸ (Punjab Congress) ਵਿੱਚ ਜਿਥੇ ਨਵਜੋਤ ਸਿੰਘ ਸਿੱਧੂ (Navjot Singh Sidhu) ਅਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਵਿੱਚ ਵਿਵਾਦ ਚੱਲ ਰਿਹਾ ਹੈ। ਉਥੇ ਹੀ ਇਸ ਦਾ ਅਸਰ ਪੰਜਾਬ ਵਿੱਚ ਹਲਕਾ ਪੱਧਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਹਲਕਾ ਅਮਲੋਹ (Halka Amloh) ਦੇ ਵਿੱਚ 'ਹਲਕਾ ਅਮਲੋਹ ਦੀ ਇਹੋ ਪੁਕਾਰ ਲੋਕਲ ਐਮ.ਐਲ.ਏ ਹੋਵੇ ਇਸ ਵਾਰ' ਦੇ ਫਲੈਕਸ ਬੋਰਡ ਥਾਂ ਥਾਂ ਲੱਗੇ ਨਜ਼ਰ ਆਉਂਦੇ ਹਨ।
ਉਥੇ ਹੀ ਅਮਲੋਹ ਕਾਂਗਰਸੀ ਆਗੂ ਜਿਲ੍ਹਾ ਪ੍ਰੀਸਦ ਮੈਂਬਰ ਜੋਗਿੰਦਰ ਸਿੰਘ ਨਰਾਇਣਗੜ੍ਹ, ਪੰਜਾਬ ਕਾਂਗਰਸ ਕਮੇਟੀ ਦੇ ਸਕੱਤਰ ਸੰਦੀਪ ਸਿੰਘ ਬੱਲ, ਸਾਬਕਾ ਚੇਅਰਮੈਨ ਪ੍ਰਤਾਪ ਸਿੰਘ ਬੈਣੀ, ਸਿੰਗਾਰਾ ਸਿੰਘ ਸਲਾਣਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਅਮਲੋਹ ਵਲੋਂ ਇੱਕ ਮੀਟਿੰਗ ਕੀਤੀ ਗਈ।
ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਜੇਕਰ ਹਲਕਾ ਅਮਲੋਹ ਤੋਂ ਲੋਕਲ ਉਮੀਦਵਾਰ ਨਹੀਂ ਹੋਵੇਗਾ ਤਾਂ ਉਸਦਾ ਵਿਰੋਧ ਕਰਨਗੇ। ਉਥੇ ਹੀ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ (MLA Kaka Randeep Singh) ਨੇ ਕਿਹਾ ਕਿ ਕਾਂਗਰਸੀ ਵਰਕਰ ਕਾਂਗਰਸ ਦਾ ਵਿਰੋਧ ਨਹੀਂ ਕਰਦੇ ਹੁੰਦੇ ਜੋ ਵਿਰੋਧ ਕਰਦੇ ਹਨ ਉਹ ਕਾਂਗਰਸੀ ਵਰਕਰ ਨਹੀਂ।
ਇਸ ਮੌਕੇ ਗੱਲਬਾਤ ਕਰਦੇ ਹੋਏ ਕਾਂਗਰਸੀ ਆਗੂਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਹਲਕਾ ਅਮਲੋਹ ਵਿੱਚ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਮਿਹਨਤ ਕਰਦੇ ਆ ਰਹੇ ਹਨ ਅਤੇ ਹਰ ਚੋਣ ਵਿੱਚ ਜਿਹੜੀ ਵੀ ਡਿਊਟੀ ਲੱਗੀ, ਉਹ ਅੱਗੇ ਹੋਕੇ ਨਿਭਾਈ ਅਤੇ ਪਾਰਟੀ ਨੂੰ ਮਜਬੂਤ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਹੈ।
ਜਦੋਂ 2012 ਵਿੱਚ ਹਲਕਾ ਅਮਲੋਹ ਦੀ ਵਿਧਾਨ ਸਭਾ ਸੀਟ ਰਿਜ਼ਰਵ ਤੋਂ ਜਰਨਲ ਹੋ ਗਈ ਅਤੇ ਚੋਣਾਂ ਤੋਂ ਕੁੱਝ ਦਿਨ ਪਹਿਲਾ ਵੀ ਕਾਕਾ ਰਣਦੀਪ ਸਿੰਘ ਨੂੰ ਪਾਰਟੀ ਵੱਲੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਅਤੇ ਉਸ ਸਮੇਂ ਉਨ੍ਹਾਂ ਨੂੰ ਕੋਈ ਵੀ ਜਾਣਦਾ ਨਹੀ ਸੀ ਅਤੇ ਦਿਨ ਰਾਤ ਮਿਹਨਤ ਕਰਕੇ ਹਲਕਾ ਅਮਲੋਹ ਤੋਂ ਜਿੱਤ ਦਰਜ ਕਰਵਾਈ ਗਈ।
ਪਰ ਹੁਣ ਉਨ੍ਹਾਂ ਨੂੰ ਹਲਕਾ ਅਮਲੋਹ ਦੇ ਵਿਧਾਇਕ ਅਣਦੇਖਾ ਕਰ ਰਹੇ ਰਹੇ। ਉਥੇ ਹੀ ਉਨ੍ਹਾਂ ਕਥਿੱਤ ਆਰੋਪ ਲਗਾਉਂਦੇ ਕਿਹਾ ਕਿ ਜਿਨ੍ਹਾਂ ਵੀ ਪਿੰਡਾਂ ਦਾ ਵਿਕਾਸ ਹੋਇਆ ਹੈ। ਉਹ ਮਨਰੇਗਾ ਰਾਹੀ ਹੋਇਆ ਹੈ ਅਤੇ ਪੰਜਾਬ ਸਰਕਾਰ ਪਾਸੋ ਇੱਕ ਵੀ ਪ੍ਰੋਜੈਕਟ ਅਮਲੋਹ ਹਲਕੇ ਨਹੀ ਲਿਆਦਾ ਗਿਆ ਅਤੇ ਵਿਧਾਇਕ ਰਣਦੀਪ ਸਿੰਘ ਨੇ ਆਪਣੀ ਫੌਂਕੀ ਸੋਹਰਤ ਲਈ ਬਹੁਤ ਸਾਰੇ ਕੰਮਾਂ ਦੇ ਨੀਹ ਪੱਥਰ ਤਾਂ ਰੱਖ ਦਿੱਤੇ ਗਏ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਧਿਆਨ ਵਿੱਚ ਵੀ ਇਹ ਮਾਮਲਾ ਲਿਆਦਾ ਗਿਆ ਹੈ ਅਤੇ ਪਾਰਟੀ ਹਾਈ ਕਮਾਨ ਨੂੰ ਧਿਆਨ ਦੇਣ ਦੀ ਅਪੀਲ ਵੀ ਕਰਦੇ ਹਾਂ। ਆਗੂਆਂ ਨੇ ਕਾਂਗਰਸ ਪਾਰਟੀ ਤੋਂ ਮੰਗ ਕੀਤੀ ਕਿ ਇਸ ਵਾਰ ਹਲਕਾ ਅਮਲੋਹ ਤੋਂ ਹਲਕੇ ਨਾਲ ਸਬੰਧਿਤ ਵਸਨੀਕ ਨੂੰ ਹੀ ਵਿਧਾਨ ਸਭਾ ਚੋਣਾਂ ਦੀ ਟਿਕਟ ਦਿੱਤੀ ਜਾਵੇ। ਜੇਕਰ ਲੋਕਲ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਉਹ ਉਸਦਾ ਵਿਰੋਧ ਕਰਨਗੇ।
ਇਸ ਸਬੰਧੀ ਹਲਕਾ ਅਮਲੋਹ ਦੇ ਵਿਧਾਇਕ ਰਣਦੀਪ ਸਿੰਘ (MLA Kaka Randeep Singh) ਨੇ ਕਿਹਾ ਕਿ ਹਲਕਾ ਕਾਂਗਰਸੀ ਵਰਕਰ ਕਾਂਗਰਸ ਦਾ ਵਿਰੋਧ ਨਹੀਂ ਕਰਦੇ ਹੁੰਦੇ, ਜੋ ਵਿਰੋਧ ਕਰਦੇ ਹਨ। ਉਹ ਕਾਂਗਰਸੀ ਵਰਕਰ ਨਹੀਂ। ਉਨ੍ਹਾਂ ਕਿਹਾ ਕਿ ਹਰ ਇੱਕ ਨੂੰ ਦਾਅਵੇਦਾਰੀ ਪੇਸ਼ ਕਰਨ ਦਾ ਅਧਿਕਾਰ ਹੈ।
ਇਹ ਵੀ ਪੜ੍ਹੋ:- ਅਕਾਲੀ ਦਲ ਵੱਲੋਂ ਸੂਚੀ ਜਾਰੀ, ਪੜੋ ਤੁਹਾਡੇ ਹਲਕੇ ਤੋਂ ਕੌਣ ਹੈ ਉਮੀਦਵਾਰ...