ਸ੍ਰੀ ਫਤਿਹਗੜ੍ਹ ਸਾਹਿਬ: ਪਿੰਡ ਖਾਲਸਪੁਰ ਨੇੜੇ ਲੰਘ ਰਹੀ ਭਾਖੜਾ ਨਹਿਰ ਵਿੱਚ ਮਹਿੰਦਰਾ ਪਿੱਕਅੱਪ ਗੱਡੀ ਨਹਿਰ ਵਿੱਚ ਡਿੱਗਣ ਨਾਲ ਦੋ ਦੀ ਮੌਤ ਤੇ ਇੱਕ ਨੌਜਵਾਨ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਬੱਸੀ ਪਠਾਣਾ ਦੇ ਐੱਸ ਐੱਚ ਓ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਭਾਖੜਾ ਨਹਿਰ ਵਿੱਚ ਇਕ ਗੱਡੀ ਡਿੱਗ ਗਈ ਹੈ।
ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਤਾਖੋਰਾਂ ਅਤੇ ਹਾਈਡਰੋਲਿਕ ਗੱਡੀ ਨੂੰ ਜੇਸੀਬੀ ਮਸ਼ੀਨ ਦੀ ਮੱਦਦ ਨਾਲ ਬਾਹਰ ਕੱਢਿਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਸੀ ਪਠਾਣਾ ਸਾਈਡ ਤੋਂ ਇੱਕ ਟਾਟਾ 407 ਗੱਡੀ ਪਿੰਡ ਖਾਲਸਪੁਰ ਵੱਲ ਜਾ ਰਹੀ ਸੀ ਜਿਸ ਵਿੱਚ ਮਨਪ੍ਰੀਤ ਸਿੰਘ ਮਨੀ, ਮਨਦੀਪ ਸਿੰਘ ਭੁੱਲਰ ਤੇ ਵਿੱਕੀ ਨੌਜਵਾਨ ਸਨ।
ਉਨ੍ਹਾਂ ਕਿਹਾ ਕਿ ਜਦੋਂ ਗੱਡੀ ਖਾਲਸਪੁਰ ਨਜ਼ਦੀਕ ਪੁੱਜੀ ਤਾਂ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਜਾਕੇ ਨਹਿਰ ਵਿੱਚ ਡਿੱਗ ਗਈ ਜਿਸ ਨਾਲ ਇਸ ਹਾਦਸੇ ਵਿੱਚ ਮਨਪ੍ਰੀਤ ਸਿੰਘ ਮਨੀ ਅਤੇ ਮਨਦੀਪ ਸਿੰਘ ਭੁੱਲਰ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਜਦਕਿ ਤੀਸਰਾ ਸਾਥੀ ਵਿੱਕੀ ਗਿਰੀ ਅਜੇ ਲਾਪਤਾ ਹੈ ਜਿਸ ਦੀ ਭਾਲ ਅਜੇ ਜਾਰੀ ਹੈ।
ਮ੍ਰਿਤਕ ਮਨਪ੍ਰੀਤ ਸਿੰਘ ਮਨੀ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਨੀ ਦਾ ਅਗਲੇ ਮਹੀਨੇ ਫਰਵਰੀ ਵਿਚ ਵਿਆਹ ਤੈਅ ਕੀਤਾ ਹੋਇਆ ਸੀ ਪਰ ਵਿਆਹ ਤੋਂ ਪਹਿਲਾਂ ਦਰਦਨਾਕ ਹਾਦਸੇ ਕਾਰਨ ਉਨ੍ਹਾਂ ਦੇ ਪਰਿਵਾਰ ’ਚ ਸੋਗ ਦੀ ਲਹਿਰ ਹੈ।
ਗੋਤਾਖੋਰ ਮੁਹੰਮਦ ਸਾਦਿਕ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਇੱਕ ਨਹਿਰ ਵਿੱਚ ਗੱਡੀ ਡਿੱਗੀ ਹੋਈ ਹੈ ਜਿਸ ਦੇ ਆਧਾਰ ’ਤੇ ਗੋਤਾਖੋਰਾਂ ਵੱਲੋਂ ਬੜੀ ਮੁਸ਼ੱਕਤ ਨਾਲ ਕਰੇਨਾਂ ਦੀ ਮਦਦ ਨਾਲ 3 ਘੰਟੇ ਦੀ ਕੜੀ ਮਸ਼ੱਕਤ ਬਾਅਦ ਨਹਿਰ ਵਿੱਚੋਂ ਟਾਟਾ 407 ਗੱਡੀ ਭਾਖੜਾ ਨਹਿਰ ਵਿੱਚੋਂ ਕੱਢੀ ਅਤੇ ਦੋ ਨੌਜਵਾਨਾਂ ਦੀ ਲਾਸ਼ਾਂ ਵੀ ਬਰਾਮਦ ਹੋਈਆਂ ਹਨ ।
ਇਹ ਵੀ ਪੜ੍ਹੋ:ਗਣਰਾਜ ਦਿਹਾੜੇ ਨੂੰ ਲੈ ਕੇ ਪੁਲਿਸ ਤੇ BSF ਦਾ ਐਕਸ਼ਨ !