ETV Bharat / state

Sri Fatehgarh Sahib: ਚੋਰਾਂ ਨੇ ਸਰਪੰਚ ਦੇ ਘਰ ਵਿੱਚੋਂ 15 ਲੱਖ ਦੇ ਗਹਿਣੇ ਤੇ ਨਕਦੀ ਕੀਤੀ ਚੋਰੀ - Theft in Sri Fatehgarh Sahib

ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਚੋਰਾਂ ਨੇ ਸਰਪੰਚ ਦੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਘਰ ਵਿੱਚ ਤਕਰੀਬਨ 24 ਤੋਲੇ ਸੋਨਾ ਤੇ ਡੇਢ ਲੱਖ ਰੁਪਏ ਦੇ ਕਰੀਬ ਨਗਦੀ ਚੋਰੀ ਕਰ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਮਾਮਲੇ ਦਾ ਹੱਲ ਕਰਨ ਦੀ ਗੱਲ ਕਹੀ ਹੈ।

Thieves stole jewelery and cash worth 15 lakhs from Sarpanch's house in Sri Fatehgarh Sahib
Sri Fatehgarh Sahib: ਚੋਰਾਂ ਨੇ ਸਰਪੰਚ ਦੇ ਘਰ ਵਿੱਚ ਕੀਤੀ 15 ਲੱਖ ਦੇ ਗਹਿਣਿਆਂ ਤੇ ਨਕਦੀ ਦੀ ਚੋਰੀ
author img

By ETV Bharat Punjabi Team

Published : Aug 25, 2023, 11:39 AM IST

ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਚੋਰਾਂ ਨੇ ਸਰਪੰਚ ਦੇ ਘਰ ਵਿੱਚੋਂ 15 ਲੱਖ ਦੇ ਗਹਿਣੇ ਤੇ ਨਕਦੀ ਕੀਤੀ ਚੋਰੀ

ਸ੍ਰੀ ਫਤਿਹਗੜ੍ਹ ਸਾਹਿਬ : ਸੂਬੇ ਵਿੱਚ ਰੋਜ਼ਾਨਾ ਹੀ ਦਿਨ-ਦਿਹਾੜੇ ਲੁੱਟ ਖੋਹ ਦੇ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਘਰ ਵਿੱਚੋਂ ਚੋਰਾਂ ਨੇ ਦੇਰ ਰਾਤ ਲੱਖਾਂ ਦਾ ਸੋਨਾ ਅਤੇ ਨਕਦੀ ਚੋਰੀ ਕਰ ਲਈ। ਘਟਨਾ ਦਾ ਪਤਾ ਚੱਲਦਿਆਂ ਹੀ ਪਰਿਵਾਰ ਵਿੱਚ ਹਫੜਾ-ਦਫੜੀ ਮੱਚ ਗਈ ਤੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ। ਦੱਸਣਯੋਗ ਹੈ ਕਿ ਮਾਮਲਾ ਪਿੰਡ ਆਦਮਪੁਰ ਦਾ ਹੈ ਜਿਥੇ ਪਿੰਡ ਦੇ ਸਰਪੰਚ ਦੇ ਘਰ ਵਿੱਚ ਚੋਰਾਂ ਨੇ ਦੇਰ ਰਾਤ ਖਿੜਕੀ ਤੋੜ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ। ਪਰਿਵਾਰ ਨੇ ਦੱਸਿਆ ਕਿ ਚੋਰਾਂ ਨੇ ਕਰੀਬ 24 ਤੋਲੇ ਸੋਨਾ ਤੇ ਡੇਢ ਲੱਖ ਰੁਪਏ ਦੇ ਕਰੀਬ ਨਗਦੀ ਚੋਰੀ ਕਰ ਫਰਾਰ ਹੋ ਗਏ ਹਨ।

ਰਿਸ਼ਤੇਦਾਰਾਂ ਦੇ ਗਹਿਣੇ ਵੀ ਲੈ ਗਏ ਚੋਰ : ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਵਿੱਚ ਉਹਨਾਂ ਦੇ ਆਪਣੇ ਸੋਨੇ ਦੇ ਗਹਿਣਿਆਂ ਸਣੇ ਇੱਕ ਰਿਸ਼ਤੇਦਾਰ ਵੱਲੋਂ ਵੀ ਆਪਣੇ ਗਹਿਣੇ ਰੱਖੇ ਸਨ, ਕਿ ਉਹਨਾਂ ਦੇ ਘਰ ਵਿੱਚ ਗੈਰ ਮੌਜੂਦਗੀ ਤੇ ਕੋਈ ਵਾਰਦਾਤ ਨਾ ਹੋ ਜਾਵੇ, ਪਰ ਉਹਨਾਂ ਦਾ ਸਮਾਨ ਇਸ ਘਰ ਵਿੱਚ ਵੀ ਚੋਰੀ ਹੋ ਗਿਆ। ਚੋਰਾਂ ਨੇ ਉਹਨਾਂ ਗਹਿਣਿਆਂ ਉੱਤੇ ਵੀ ਹੱਥ ਸਾਫ ਕਰ ਲਿਆ। ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਉਹਨਾਂ ਦੀ ਸਰਹਿੰਦ-ਪਟਿਆਲਾ ਰੋਡ 'ਤੇ ਕੋਠੀ ਹੈ ਤੇ ਨਾਲ ਹੀ ਉਨਾਂ ਦੇ ਬੇਟੇ ਬਾਵਾ ਸਿੰਘ ਵਲੋਂ ਇਕ ਢਾਬਾ ਖੋਲ੍ਹਿਆ ਹੋਇਆ ਹੈ। ਬੀਤੀ ਰਾਤ ਉਹਨਾਂ ਦਾ ਪਰਿਵਾਰ ਘਰ ਵਿਚ ਸੁੱਤਾ ਪਿਆ ਸੀ ਜਦੋਂ ਸਵੇਰੇ ਕਰੀਬ 4 ਵਜੇ ਘਰ ਦੇ ਮਾਲਿਕ, ਸਰਪੰਚ ਦੀ ਪਤਨੀ ਜਸਬੀਰ ਕੌਰ ਉੱਠੀ ਤਾਂ ਉਹ ਕਮਰੇ ਵਿੱਚ ਗਏ ਤਾਂ ਦੇਖਿਆ ਕਿ ਅਲਮਾਰੀ ਵਾਲੇ ਕਮਰੇ ਦੇ ਦਰਵਾਜੇ ਖੁੱਲੇ ਪਏ ਸਨ। ਅਲਮਾਰੀ ਵਿਚਲੇ ਸਾਰੇ ਕੱਪੜੇ ਖਿਲਰੇ ਹੋਏ ਹਨ। ਉਹਨਾਂ ਨੂੰ ਇਹ ਸਭ ਦੇਖ ਕੇ ਅਚਾਨਕ ਹੀ ਹੈਰਾਨੀ ਹੋਈ ਤਾਂ ਉਹਨਾਂ ਨੇ ਘਰ ਦੇ ਹੋਰ ਮੈਂਬਰਾਂ ਨੂੰ ਸੂਚਨਾ ਦਿੱਤੀ। ਦੱਸਿਆ ਕਿ ਘਰ ਵਿਚ ਬਾਹਰਲੇ ਕਮਰੇ ਦੀ ਗਰਿੱਲ ਟੁੱਟੀ ਹੋਈ ਸੀ, ਜਿਸ ਨੂੰ ਤੋੜਕੇ ਚੋਰ ਘਰ 'ਚ ਦਾਖਲ ਹੋਏ ਤੇ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਪੁਲਿਸ ਨੇ ਜਲਦੀ ਮਾਮਲੇ ਨੂੰ ਸੁਲਝਾਉਣ ਦਾ ਦਿੱਤਾ ਭਰੋਸਾ : ਉਥੇ ਹੀ ਪਿੰਡ ਦੇ ਸਾਬਕਾ ਸਰਪੰਚ ਨੇ ਇਸ ਘਟਨਾ ਨੂੰ ਲੈਕੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪੁਲਿਸ ਨੂੰ ਮਾਮਲੇ ਸਬੰਧੀ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ। ਉਥੇ ਹੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਸਬੰਧੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕੋਈ ਸੀਸੀਟੀਵੀ ਸਾਹਮਣੇ ਨਹੀਂ ਆਈ, ਪਰ ਜਿੱਦਾਂ ਹੀ ਸਬੂਤ ਹੱਥ ਲਗਦੇ ਹਨ ਅਤੇ ਸ਼ੱਕੀਆਂ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਮਾਮਲੇ ਦੀ ਅਗਲੀ ਕਾਰਵਾਈ ਨੂੰ ਵੀ ਜਲਦੀ ਹੈ ਮੁਕੰਮਲ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.