ETV Bharat / state

35 ਪਿੰਡਾਂ ਦਾ ਇਲਾਜ਼ ਕਰਨ ਵਾਲਾ ਰੈੱਡ ਕਰਾਸ ਹਸਪਤਾਲ ਖੁਦ ਬਿਮਾਰ... - ਹਲਕਾ ਅਮਲੋਹ ਦੇ ਪਿੰਡ ਮਾਲੋਵਾਲ ਦਾ ਰੈਡ ਕਰਾਸ ਹਸਪਤਾਲ

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਧੀਨ ਪੈਂਦੇ ਹਲਕਾ ਅਮਲੋਹ ਦੇ ਪਿੰਡ ਮਾਲੋਵਾਲ ਦਾ ਰੈਡ ਕਰਾਸ ਹਸਪਤਾਲ ਦੀ ਬਿਲਡਿੰਗ ਲੋਕਾਂ ਦਾ ਇਲਾਜ ਕਰਨ ਦੀ ਥਾਂ ਖੁਦ ਬਿਮਾਰ ਪਈ ਹੈ। ਖੰਡਰ ਬਣ ਚੁੱਕਿਆਂ ਇਹ ਹਸਪਤਾਲ ਕਰੀਬ 10 ਕਿੱਲੇ ਵਿੱਚ ਬਣਿਆ ਹੋਇਆ। ਕਿਸੇ ਵਕਤ ਇਹ ਸਿਹਤ ਕੇਂਦਰ ਆਸਪਾਸ ਦੇ ਕਰੀਬ 25 ਪਿੰਡਾਂ ਨੂੰ ਸਿਹਤ ਸਹੂਲਤਾਂ ਦਿੰਦਾ ਸੀ। ਪਰ ਅੱਜ ਇਸ ਸਿਹਤ ਕੇਂਦਰ ਖੁਦ ਤਰਸਯੋਗ ਹਾਲਤ ਵਿੱਚ ਪੁੱਜ ਗਿਆ ਹੈ।

ਫ਼ੋਟੋ
ਫ਼ੋਟੋ
author img

By

Published : May 23, 2021, 12:29 PM IST

ਫ਼ਤਿਹਗੜ੍ਹ ਸਾਹਿਬ: ਕੋਰੋਨਾ ਦੀ ਦੂਸਰੀ ਲਹਿਰ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਪਿੰਡਾਂ ਵਿੱਚ ਸ਼ਹਿਰਾਂ ਤੋਂ ਨਾਲੋਂ ਵੱਧ ਰਹੀ ਹੈ। ਜਿਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਪਿੰਡਾਂ ਵਿੱਚ ਹੀ ਇਲਾਜ ਦੇਣ ਦਾ ਦਾਅਵੇ ਪੰਜਾਬ ਸਰਕਾਰ ਵੱਲੋਂ ਕੀਤਾ ਰਿਹਾ ਹੈ ਪਰ ਇਹ ਕਿੰਨੇ ਕੁ ਸੱਚੇ ਹਨ ਇਸ ਦੀ ਪੋਲ ਖੋਲ ਰਿਹਾ ਹੈ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਧੀਨ ਪੈਂਦੇ ਹਲਕਾ ਅਮਲੋਹ ਦੇ ਪਿੰਡ ਮਾਲੋਵਾਲ ਦਾ ਰੈਡ ਕਰਾਸ ਹਸਪਤਾਲ। ਜਿਥੇ ਦੀ ਬਿਲਡਿੰਗ ਲੋਕਾਂ ਦਾ ਇਲਾਜ ਕਰਨ ਦੀ ਥਾਂ ਖੁਦ ਬਿਮਾਰ ਪਈ ਹੈ। ਖੰਡਰ ਬਣ ਚੁੱਕਿਆਂ ਇਹ ਹਸਪਤਾਲ ਕਰੀਬ 10 ਕਿੱਲੇ ਵਿੱਚ ਬਣਿਆ ਹੋਇਆ। ਕਿਸੇ ਵਕਤ ਇਹ ਸਿਹਤ ਕੇਂਦਰ ਆਸਪਾਸ ਦੇ ਕਰੀਬ 25 ਪਿੰਡਾਂ ਨੂੰ ਸਿਹਤ ਸਹੂਲਤਾਂ ਦਿੰਦਾ ਸੀ। ਪਰ ਅੱਜ ਇਸ ਸਿਹਤ ਕੇਂਦਰ ਖੁਦ ਤਰਸਯੋਗ ਹਾਲਤ ਵਿੱਚ ਪੁੱਜ ਗਿਆ ਹੈ।

ਵੇਖੋ ਵੀਡੀਓ

ਪਿੰਡ ਵਾਸੀ ਨੇ ਕਿਹਾ ਕਿ ਹਲਕਾ ਅਮਲੋਹ ਦੇ ਪਿੰਡ ਮਾਲੋਵਾਲ ਦਾ ਰੈਡ ਕਰਾਸ ਹਸਪਤਾਲ ਨੂੰ 1979 ਦੇ ਐਮਪੀ ਸਵ. ਗੁਰਚਰਨ ਸਿੰਘ ਟੌਹੜਾ ਨੇ ਨੀਂਹ ਪੱਥਰ ਰੱਖਿਆ ਗਿਆ ਤੇ ਉਨ੍ਹਾਂ ਵੱਲੋਂ ਹੀ ਇਹ ਹਸਪਤਾਲ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ 24 ਅਸਾਮੀਆਂ ਹਨ ਜਿਸ ਵਿੱਚ ਸਿਰਫ਼ 6 ਹੀ ਅਸਾਮੀ ਭਰੀਆਂ ਹਨ। ਬਾਕੀ ਖਾਲੀਆਂ ਹਨ। ਉਨ੍ਹਾਂ ਕਿਹਾ ਕਿ ਇਹ ਹਸਪਤਾਲ 35 ਦੇ ਕਰੀਬ ਪਿੰਡਾਂ ਨੂੰ ਲਗਦਾ ਹੈ ਪਰ ਕੋਈ ਸਟਾਫ ਨਾ ਹੋਣ ਕਾਰਨ ਅਤੇ ਹਸਪਤਾਲ ਦੀ ਹਾਲਾਤ ਖਰਾਬ ਹੋਣ ਨਾਲ ਲੋਕ ਇਲਾਜ ਕਰਵਾਉਣ ਲਈ ਸ਼ਹਿਰ ਦੇ ਹਸਪਤਾਲ ਵਿੱਚ ਜਾਂਦੇ ਹਨ।

ਇਹ ਵੀ ਪੜ੍ਹੋ:8 ਸਾਲਾਂ ਬੱਚੀ ਨਾਲ ਛੇੜਛਾੜ ਕਰਨ ਵਾਲੇ ਗ੍ਰੰਥੀ ਦੀ ਹੋਈ ਚੰਗੀ ਸੇਵਾ

ਇੱਕ ਹੋਰ ਪਿੰਡ ਵਾਸੀ ਨੇ ਕਿਹਾ ਕਿ ਹਸਪਤਾਲ ਵਿੱਚ ਸਟਾਫ ਦੀ ਘਾਟ ਹੋਣ ਕਾਰਨ ਉਨ੍ਹਾਂ ਨੂੰ ਬਿਮਾਰੀ ਵਿਅਕਤੀ ਦਾ ਇਲਾਜ ਕਰਵਾਉਣ ਲਈ ਕਈ ਕਿਲੋਮੀਟਰ ਦਾ ਸਫਰ ਤੈਅ ਕਰਨਾ ਪੈਂਦਾ ਹਨ। ਕਈ ਵਾਰ ਉਹ ਅਮਲੋਹ ਦੇ ਹਸਪਤਾਲ ਵਿੱਚ ਜਾਂਦੇ ਹਨ ਤੇ ਕਈ ਵਾਰ ਉਹ ਪਟਿਆਲਾ ਦੇ ਰਾਜਿੰਦਰਾ ਹਸਪਤਾਲ। ਅਮਲੋਹ ਦਾ ਹਸਪਤਾਲ 12 ਕਿਲੋਮੀਟਰ ਉੱਤੇ ਹੈ ਤੇ ਰਾਜਿੰਦਰਾ ਹਸਪਤਾਲ 42 ਕਿਲੋਮੀਟਰ ਉੱਤੇ ਹੈ।

ਉਥੇ ਦੂਜੇ ਪਿੰਡ ਵਾਸੀ ਨੇ ਕਿਹਾ ਕਿ ਕੋਰੋਨਾ ਲਾਗ ਨਾਲ ਨਜਿੱਠਣ ਲਈ ਇਸ ਹਸਪਤਾਲ ਵਿੱਚ ਸਟਾਫ ਦੀ ਬਹੁਤ ਲੋੜ ਹੈ। ਜੇਕਰ ਹਸਪਤਾਲ ਵਿੱਚ ਸਟਾਫ ਹੋਵੇਗਾ ਤਾਂ ਪਿੰਡ ਵਾਸੀਆਂ ਨੂੰ ਇਲਾਜ ਕਰਵਾਉਣਾ ਸੋਖਾ ਹੋ ਜਾਵੇਗਾ। ਉਨ੍ਹਾਂ ਨੂੰ ਕਾਫੀ ਰਾਹਤ ਮਿਲੇਗਾ। ਉਨ੍ਹਾਂ ਨੇ ਮੰਗ ਕੀਤੀ ਕਿ ਜਿਹੜੀਆਂ ਇੱਥੇ ਅਸਾਮੀਆਂ ਖਾਲੀਆਂ ਪਈਆਂ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਭਰਿਆ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.