ਸ੍ਰੀ ਫ਼ਤਿਹਗੜ੍ਹ ਸਾਹਿਬ: ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਸ਼ਹਿਰ ਵਿੱਚ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ।
ਪੱਤਰਕਾਰਾਂ ਵੱਲੋਂ ਸਸਤੇ ਆਟਾ ਤੇ ਦਾਲ ਵਾਲੇ ਕਾਰਡ ਕੱਟੇ ਜਾਣ ਦੇ ਅਕਾਲੀ ਦਲ ਵੱਲੋਂ ਉਠਾਏ ਜਾ ਰਹੇ ਮੁੱਦੇ 'ਤੇ ਬੋਲਦੇ ਹੋਏ ਜਾਖੜ ਨੇ ਕਿਹਾ ਕਿ ਲੰਬੀ ਤੇ ਮਜੀਠਾ ਹਲਕੇ ਦੇ ਲੋਕ ਹੀ ਸਭ ਤੋਂ ਵੱਧ ਗਰੀਬ ਲੋਕ ਹਨ। ਜਾਖੜ ਨੇ ਕਿਹਾ ਕਿ ਕੈਪਟਨ ਸਰਕਾਰ ਵੇਲੇ ਕਿਸੇ ਵੀ ਯੋਗ ਵਿਅਕਤੀ ਤੇ ਪਰਿਵਾਰ ਦਾ ਕਾਰਡ ਨਹੀਂ ਕੱਟਿਆ ਗਿਆ ਅਤੇ ਨਾ ਕੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਾ ਨੀਲਾ ਕਾਰਡ ਰਹਿ ਗਿਆ ਹੈ ਤਾਂ ਉਹ ਹਨ ਅਕਾਲੀ ਦਲ ਦੇ ਜਥੇਦਾਰ, ਜਿਹੜੇ ਸਭ ਤੋਂ ਵੱਧ ਗਰੀਬ ਹਨ।
ਇਸੇ ਦੌਰਾਨ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ 'ਆਪ' ਵਿੱਚ ਸ਼ਾਮਲ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜਾਖੜ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਹੀ ਹਨ। ਉਨ੍ਹਾਂ ਕਿਹਾ ਸਿੱਧੂ ਦੇ ਪ੍ਰਸ਼ੰਸਕ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਭਾਰਤ ਵਿੱਚ ਹਨ। ਉਨ੍ਹਾਂ ਕਿਹਾ ਇਸ ਤੋਂ ਵੱਧ ਉਹ ਇਸ ਮਮਾਲੇ ਵਿੱਚ ਕੋਈ ਹੋਰ ਟਿੱਪਣੀ ਨਹੀਂ ਕਰਨਗੇ।