ETV Bharat / state

ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼ - birth anniversary

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ (birth anniversary of Sahibzada Zorawar Singh ji) ਦਾ ਅੱਜ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਵਿੱਚੋਂ ਤੀਜੇ ਪੁੱਤਰ ਸਨ। ਬਾਬਾ ਜ਼ੋਰਾਵਰ ਸਿੰਘ ਜੀ ਅਤੇ ਉਹਨਾਂ ਨੇ ਛੋਟੇ ਭਰਾ ਸਾਹਿਬਜ਼ਾਦਾ ਫਤਹਿ ਸਿੰਘ ਸਿੱਖ ਧਰਮ ਲਈ ਸ਼ਹੀਦ ਹੋ ਗਏ।

Special on the birth anniversary of Sahibzada Zorawar Singh Ji

author img

By

Published : Nov 30, 2022, 6:55 AM IST

ਚੰਡੀਗੜ੍ਹ: ਕੁਝ ਕਰਤੱਬ ਅਤੇ ਕਰਮ ਇੰਨੇ ਡੂੰਘੇ ਹੁੰਦੇ ਹਨ ਕਿ ਉਹ ਇਤਿਹਾਸ ਨੂੰ ਬਦਲ ਦਿੰਦੇ ਹਨ। ਅਜਿਹਾ ਹੀ ਇੱਕ ਕਰੱਤਵ ਹੈ ਸਿੱਖਾਂ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਜੋ ਕਿ ਧਰਮ ਲਈ ਨੀਹਾਂ ਵਿੱਚ ਚਿਣੇ ਗਏ। ਕੌਮ ਲਈ ਕੁਰਬਾਨੀ ਦੇਣ ਵਾਲੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ (birth anniversary of Sahibzada Zorawar Singh ji) ਦਾ ਅੱਜ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।

ਇਹ ਵੀ ਪੜੋ: ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ

ਜਨਮ: ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ 30 ਨਵੰਬਰ 1696 ਨੂੰ ਆਨੰਦਪੁਰ ਸਾਹਿਬ, ਰੋਪੜ, ਪੰਜਾਬ ਵਿਖੇ (birth anniversary of Sahibzada Zorawar Singh ji) ਮਾਤਾ ਜੀਤੋ ਕੌਰ ਜੀ (ਮਾਤਾ ਸੁੰਦਰੀ ਕੌਰ) ਦੀ ਕੁੱਖੋਂ ਹੋਇਆ ਸੀ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਵਿੱਚੋਂ ਤੀਜੇ ਪੁੱਤਰ ਸਨ।

ਅਨੰਦਪੁਰ ਦਾ ਕਿਲ੍ਹਾ ਛੱਡਿਆ: ਬਾਦਸ਼ਾਹ ਔਰੰਗਜ਼ੇਬ ਦੇ ਹੁਕਮ 'ਤੇ ਮੁਗਲਾਂ ਅਤੇ ਪਹਾੜੀਆਂ ਦੇ ਸੁਮੇਲ ਨੇ ਆਨੰਦਪੁਰ ਸਾਹਿਬ ਨੂੰ ਘੇਰ ਲਿਆ। ਸ਼ਹਿਰ ਵਿੱਚ ਅਨਾਜ ਦਾ ਭੰਡਾਰ ਖ਼ਤਮ ਹੋ ਗਿਆ। ਮੁਗਲਾਂ ਨੇ ਸਿੱਖਾਂ ਨੂੰ ਇਕੱਲੇ ਛੱਡਣ ਦਾ ਵਾਅਦਾ ਕੀਤਾ, ਪਰ ਸ਼ਰਤ ਰੱਖੀ ਕਿ ਉਹ ਉਹ ਆਨੰਦਪੁਰ ਦਾ ਕਿਲ੍ਹਾ ਉਹਨਾਂ ਨੂੰ ਸੌਂਪ ਦੇਣ। 20 ਅਤੇ 21 ਦਸੰਬਰ ਸੰਨ 1704 ਦੀ ਰਾਤ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਆਪਣੇ ਪਰਿਵਾਰ ਅਤੇ ਸਿੱਖਾਂ ਦੇ ਇੱਕ ਛੋਟੇ ਜਿਹੇ ਜਥੇ ਨਾਲ ਕਿਲ੍ਹਾ ਛੱਡ ਗਏ।

ਸਰਸਾ ਨਹੀਂ ਉੱਤੇ ਵਿਛੋੜਾ: ਉਹ ਬਹੁਤੀ ਦੂਰ ਨਹੀਂ ਗਏ ਸਨ ਜਦੋਂ ਮੁਗਲ ਆਪਣਾ ਵਾਅਦਾ ਤੋੜਦੇ ਹੋਏ, ਉਨ੍ਹਾਂ ਦੇ ਪਿੱਛੇ ਆ ਗਏ। ਉਸ ਵਕਤ ਸਰਸਾ ਨਦੀ ਵਿੱਚ ਹੜ ਆਇਆ ਹੋਇਆ ਸੀ। ਜਦੋਂ ਅੱਗੇ ਜਾਣ ਦਾ ਰਸਤਾ ਨਾ ਮਿਲਿਆ ਤਾਂ ਸਰਸਾ ਨਦੀ ਉੱਤੇ ਜੰਗ ਹੋਈ। ਜੰਗ ਵਿੱਚ ਦੋਵੇਂ ਪਾਸੇ ਭਾਰੀ ਨੁਕਸਾਨ ਹੋਇਆ, ਇੱਥੇ ਦਸਵੇਂ ਪਾਤਸ਼ਾਹ ਦਾ ਪਰਵਾਰ ਵੀ ਤਿੰਨ ਹਿਸਿਆਂ ’ਚ ਵੰਡਿਆ ਗਿਆ। ਪਾਤਸ਼ਾਹ ਤੋਂ ਵਿਛੜ ਮਾਤਾ ਸੁੰਦਰ ਕੋਰ (ਜੀਤੋ ਜੀ) ਭਾਈ ਮਨੀ ਸਿੰਘ ਨਾਲ਼ ਦਿੱਲੀ ਨੂੰ ਆ ਗਏ। ਮਾਤਾ ਗੁਜਰੀ ਜੀ ਦੋ ਛੋਟੇ ਸਾਹਿਬਜ਼ਾਦਿਆਂ ਨਾਲ ਸਰਸਾ ਦੇ ਕੰਡੇ ਚਲਦੇ-ਚਲਦੇ ਮੋਰਿੰਡੇ ਪੁੱਜੇ।

ਗੰਗੂ ਬ੍ਰਾਹਮਣ ਦਾ ਲਾਲਚ: ਰਸੋਈਆਂ ਗੰਗੂ ਬ੍ਰਾਹਮਣ ਮਾਤਾ ਗੁਜਰੀ ਅਤੇ ਦੋ ਸਾਹਿਬਜ਼ਾਦਿਆਂ ਨੂੰ ਆਪਣੇ ਜੱਦੀ ਪਿੰਡ ਖੇੜੀ ਲੈ ਆਇਆ ਤੇ ਉਸ ਨੇ ਲਾਲਚ ਵਿੱਚ ਆ ਕੇ ਸ੍ਰੀ ਗੁਰੂ ਗੋਬਿੰਦ ਦੇ ਪਰਿਵਾਰ ਨੂੰ ਮੋਰਿੰਡਾ ਦੇ ਫੌਜਦਾਰ ਹਵਾਲੇ ਕਰ ਦਿੱਤਾ। ਫਿਰ ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਦੀ ਹਾਜ਼ਰੀ ਵਿਚ ਸਰਹਿੰਦ ਲਿਆਂਦਾ ਗਿਆ। ਮਾਤਾ ਗੁਜਰ ਕੌਰ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ, ਤਿਨ੍ਹਾਂ ਨੂੰ ਸਾਰੀ ਰਾਤ ਠੰਡੇ ਬੁਰਜ ’ਚ ਭੁੱਖੇ-ਤਿਹਾਏ ਰੱਖਿਆ ਗਿਆ। ਭਾਈ ਮੋਤੀ ਰਾਮ ਨੇ, ਆਪਣੇ ਪਰਵਾਰ ਨੂੰ ਖ਼ਤਰੇ ਵਿੱਚ ਪਾ ਕੇ ਉਹਨਾਂ ਵਾਸੇ ਦੁੱਧ ਪਹੁੰਚਾਇਆ।

ਜੀਉਂਦੇ ਜੀਅ ਨੀਹਾਂ ‘ਚ ਚਿਣਵਾ ਦਿੱਤਾ: ਗੁਰੂ ਗੋਬਿੰਦ ਦੇ ਦੋ ਪੁੱਤਰ ਜ਼ੋਰਾਵਰ (9 ਸਾਲ) ਅਤੇ ਫਤਿਹ (7 ਸਾਲ) ਨੂੰ ਸੁਰੱਖਿਅਤ ਰਾਹ ਦੀ ਪੇਸ਼ਕਸ਼ ਕੀਤੀ ਗਈ ਸੀ, ਜੇਕਰ ਉਹ ਮੁਸਲਮਾਨ ਬਣ ਜਾਣ। ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਕਚਿਹਰੀ ਵਿੱਚ ਪੇਸ਼ ਕਰ ਕੇ ਇਸਲਾਮ ਕਬੂਲ ਕਰਾਉਣ ਲਈ ਕਈ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਉਹ ਅਡਿੱਗ ਰਹੇ। ਅਖ਼ੀਰ ਫ਼ਤਵਾ ਆਇਦ ਕਰ ਕੇ ਵਜ਼ੀਦੇ ਦੇ ਹੁਕਮ ਕੀਤਾ ਕਿ ਉਹਨਾਂ ਨੂੰ ਜੀਉਂਦੇ ਜੀਅ ਨੀਹਾਂ ਵਿੱਚ ਚਿਣਵਾ ਦਿੱਤਾ ਜਾਵੇ। 26 ਦਸੰਬਰ ਸੰਨ 1704 ਨਵਾਬ ਸਰਹੰਦ, ਵਜ਼ੀਦੇ ਦੇ ਜ਼ਾਲਮਾਨਾ ਹੁਕਮ ਨਾਲ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਜੀਉਂਦੇ ਜੀਅ ਨੀਹਾਂ ‘ਚ ਚਿਣਵਾ ਦਿੱਤਾ ਗਿਆ। ਉਸ ਸਮੇਂ ਉਹਨਾਂ ਦੀ ਉਮਰ 6 `ਤੇ 8 ਸਾਲ ਸੀ।

ਸਸਕਾਰ ਲਈ ਮੋਹਰਾਂ ਵਿਛਾ ਲਈ ਜ਼ਮੀਨ: ਸ਼ਹਾਦਤ ਤੋਂ ਬਾਅਦ ਹਕੂਮਤ ਨੇ ਬੱਚਿਆਂ ਦੇ ਸਸਕਾਰ ਲਈ ਦੋ ਗਜ਼ ਜ਼ਮੀਨ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ ਤਾਂ ਨਵਾਬ ਟੋਡਰਮਲ ਨੇ ਜ਼ਮੀਨ ਤੇ ਮੋਹਰਾਂ ਵਿਛਾ ਕੇ ਉਹਨਾਂ ਲਈ ਜਗ੍ਹਾ ਪ੍ਰਾਪਤ ਕੀਤੀ। ਜਿਸ ਥਾਂ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਹੋਇਆ ਉਥੇ ਅੱਜ “ਗੁਰਦੁਆਰਾ ਜੋਤੀ ਸਰੂਪ” ਮੌਜੂਦ ਹੈ।

ਇਹ ਵੀ ਪੜੋ: Love Horoscope : ਵੀਕਐਂਡ 'ਤੇ ਇਨ੍ਹਾਂ ਰਾਸ਼ੀਆਂ ਦੇ ਲੋਕਾਂ ਦੀ ਜ਼ਿੰਦਗੀ 'ਚ ਆਏਗੀ ਨਵੇਂ ਪਿਆਰ ਦੀ ਦਸਤਕ, ਜਾਣੋ ਤੁਹਾਡੀ ਰਾਸ਼ੀ ਦੀ ਸਥਿਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.