ਫ਼ਤਿਹਗੜ੍ਹ ਸਾਹਿਬ: ਫ਼ਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਲਗਾਤਾਰ ਤੇਜ਼ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਥਾਣਾ ਸਰਹਿੰਦ ਦੀ ਪੁਲਿਸ ਵੱਲੋਂ ਨਜਾਇਜ਼ ਸ਼ਰਾਬ (Sirhind police recovered illegal liquor) ਦੇ ਭਰੇ ਕੈਂਟਰ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਪੁਲਿਸ ਨੇ ਮੁਖਬਰ ਦੀ ਤਲਾਹ 'ਤੇ ਕਾਰਵਾਈ ਕੀਤੀ:- ਇਸ ਸਬੰਧੀ ਡੀ.ਐਸ.ਪੀ ਫ਼ਤਿਹਗੜ੍ਹ ਸਾਹਿਬ ਸੁਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਮੁਖਬਰੀ ਮਿਲੀ ਸੀ ਕਿ ਕਥਿਤ ਵਿਅਕਤੀ ਸੰਦੀਪ ਸਿੰਘ ਅਤੇ ਪਿਊਸ਼ ਵਾਸੀ ਜ਼ਿਲ੍ਹਾਂ ਸ਼ਿਮਲਾ(ਹਿਮਾਚਲ ਪ੍ਰਦੇਸ਼) ਜੋ ਕਿ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਖਰੀਦ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਸਮੱਗਲਗੀ ਕਰਨ ਦਾ ਕੰਮ ਕਰਦੇ ਹਨ। ਇਸ ਕਾਰਵਾਈ ਨੂੰ ਕਰਨ ਲਈ ਹੀ ਕਥਿਤ ਵਿਅਕਤੀ ਸੰਦੀਪ ਸਿੰਘ ਅਤੇ ਪਿਊਸ਼ ਸਰਹਿੰਦ ਵੱਲ ਨੂੰ ਆ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਸ਼ਰਾਬ ਦੇ ਕੈਂਟਰ ਸਮੇਤ ਕਾਬੂ ਕੀਤਾ ਹੈ।
250 ਪੇਟੀ ਸ਼ਰਾਬ ਵੱਖ-ਵੱਖ ਮਾਰਕਿਆਂ ਦੀ ਬਰਾਮਦ ਹੋਈ:- ਡੀ.ਐਸ.ਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਮੁਖਬਰੀ 'ਤੇ ਕਾਰਵਾਈ ਕਰਦਿਆਂ ਆਬਕਾਰੀ ਐਕਟ ਤਹਿਤ ਥਾਣਾ ਸਰਹਿੰਦ ਵਿਖੇ ਮੁਕੱਦਮਾ ਦਰਜ ਕਰਵਾਉਂਦੇ ਹੋਏ, ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਸਰਹਿੰਦ ਦੇ ਮਾਧੋਪੁਰ ਚੌਂਕ 'ਚ ਨਾਕਾਬੰਦੀ ਕਰਦਿਆਂ ਕੈਂਟਰ ਨੂੰ ਰੋਕਿਆ ਗਿਆ। ਜਿਸ ਕੈਂਟਰ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ 250 ਪੇਟੀ ਸ਼ਰਾਬ ਵੱਖ-ਵੱਖ ਮਾਰਕਿਆਂ ਦੀ ਬਰਾਮਦ ਹੋਈ।
ਇਹ ਵੀ ਪੜੋ:- 15 ਸਾਲਾ ਨਾਬਾਲਗ ਨੂੰ ਸ਼ਰਾਬ ਪਿਲਾ ਕੇ ਸਰੀਰਕ ਸਬੰਧ ਬਣਾਉਂਦੀ ਸੀ 32 ਸਾਲਾ ਔਰਤ