ETV Bharat / state

ਪੁਲਿਸ ਨੇ 6 ਨਸ਼ਾ ਤਸਕਰ ਕੀਤੇ ਕਾਬੂ, ਨਸ਼ੀਲੀਆਂ ਗੋਲ਼ੀਆਂ ਬਰਾਮਦ - ਫਤਹਿਗੜ੍ਹ ਸਾਹਿਬ ਨਾਲ ਸਬੰਧਤ ਤਿੰਨ ਮੈਡੀਕਲ ਨਸ਼ਾ ਤਸਕਰ ਕਾਬੂ

ਸਰਹਿੰਦ ਪੁਲਿਸ ਨੇ ਨਸ਼ੇ ਦੀ ਇੰਟਰਸਟੇਟ ਚੈਨ ਨੂੰ ਤੋੜਦੇ ਹੋਏ 6 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਹਨਾਂ ਤੋਂ 1 ਲੱਖ 4 ਹਜ਼ਾਰ 460 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀ ਗਈਆਂ ਹਨ।

ਇੰਟਰਸਟੇਟ ਨਸ਼ਾ ਸਪਲਾਈ ਦਾ ਪਰਦਾਫਾਸ਼, ਨਸ਼ਾ ਤਸਕਰ ਕਾਬੂ

author img

By

Published : May 28, 2023, 1:26 PM IST

6 ਨਸ਼ਾ ਤਸਕਰਾਂ ਨੂੰ ਕਾਬੂ

ਫਤਹਿਗੜ੍ਹ ਸਾਹਿਬ: ਪੰਜਾਬ ਸਰਕਾਰ ਵੱਲੋਂ ਨਸ਼ਿਆ ਦੇ ਖਿਲਾਫ ਵਿੱਢੀ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਹੈ। ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ ਸੀ.ਆਈ.ਏ ਸਰਹਿੰਦ ਦੀ ਪੁਲਿਸ ਟੀਮ ਨੇ ਸਹਾਰਨਪੁਰ (ਯੂ.ਪੀ) ਨਾਲ ਸਬੰਧਤ ਤਿੰਨ ਮੈਡੀਕਲ ਨਸ਼ਾ ਤਸਕਰ ਅਤੇ ਪੰਜਾਬ ਦੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨਾਲ ਸਬੰਧਤ ਤਿੰਨ ਮੈਡੀਕਲ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਕਾਬੂ ਇੰਨ੍ਹਾਂ ਛੇ ਵਿਅਕਤੀਆਂ ਕੋਲੋਂ 1 ਲੱਖ 4 ਹਜ਼ਾਰ 460 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਜਿਸ ਦੇ ਨਾਲ ਇੰਟਰਸਟੇਟ ਨਸ਼ਾ ਸਪਲਾਈ ਚੈਨ ਨੂੰ ਤੋੜਿਆ ਗਿਆ ਹੈ।

ਜਾਂਚ ਅਧਿਕਾਰੀ ਦਾ ਬਿਆਨ: ਇਸ ਮੌਕੇ ਸਰਹਿੰਦ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਮਿਤੀ 22 ਮਈ 2023 ਨੂੰ ਸੀ.ਆਈ.ਏ ਸਰਹਿੰਦ ਦੀ ਟੀਮ ਨੇ NDPS Act ਤਹਿਤ ਥਾਣਾ ਸਰਹਿੰਦ ਵਿੱਚ ਕਥਿਤ ਦੋਸ਼ੀ ਗੁਰਮੀਤ ਸਿੰਘ ਅਤੇ ਸੁਰਿੰਦਰ ਵਾਸੀ ਸਰਹਿੰਦ ਸ਼ਹਿਰ ਨੂੰ ਥਾਣਾ ਸਰਹਿੰਦ ਏਰੀਆ ਵਿੱਚੋ ਕਾਬੂ ਕਰਕੇ ਉਹਨਾਂ ਕੋਲੋਭ 11460 ਗਲੀਆਂ ਬਰਾਮਦ ਕੀਤੀਆ ਗਈਆਂ ਸਨ। ਜਿਹਨਾਂ ਨੇ ਪੁਲਿਸ ਰਿਮਾਂਡ ਦੌਰਾਨ ਖੁਲਾਸਾ ਕੀਤਾ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਰਾਜ ਕੁਮਾਰ ਵਾਸੀ ਸਰਹਿੰਦ ਸ਼ਹਿਰ ਤੋਂ ਸਹਾਰਨਪੁਰ (ਯੂ.ਪੀ) ਤੋਂ ਮੰਗਵਾਉਂਦੇ ਹਨ। ਜਿਸ ਤੋਂ ਬਾਅਦ ਰਾਜ ਕੁਮਾਰ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ।

ਹੋਰ ਖੁਲਾਸੇ ਹੋਣ ਦੀ ਉਮੀਦ: ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾੇ ਰਾਜ ਕੁਮਾਰ ਨੇ ਪੁੱਛਗਿੱਛ ਦੌਰਾਨ ਇਹ ਮੰਨਿਆ ਕਿ ਉਹ ਨਸ਼ੀਲਆਂ ਗੋਲੀਆਂ ਸਹਰਾਨਪੁਰ (ਯੂ.ਪੀ) ਤੋਂ ਸ਼ੰਮੀ ਅਖਤਰ ਕੁਰੇਸ਼ੀ, ਅਤੇ ਮੁਜਮਿਲ ਨਾਮ ਦੇ ਨਸ਼ਾ ਤਸਕਰਾਂ ਪਾਸੋਂ ਲੈ ਕੇ ਆਉਂਦਾ ਹੈ। ਜਿਹਨਾਂ 'ਤੇ ਵੀ ਮੁਕਦਮਾ ਦਰਜ ਕਰਕੇ ਸਹਾਨਰਪੁਰ (ਯੂ.ਪੀ) ਵਿਖੇ ਸੀ.ਆਈ.ਏ ਵੱਲੋਂ ਰੇਡ ਕੀਤੀ ਗਈ ਅਤੇ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ ਕੁੱਲ 93,000 ਗੋਲੀਆ ਬਰਾਮਦ ਕੀਤੀਆ ਗਈਆ ਹਨ।ਹੁਣ ਤੱਕ ਕੁੱਲ 1,04,460 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ 6 ਕਥਿਤ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਕਾਬਲੇਜ਼ਿਕਰ ਹੈ ਕਿ ਪੰਜਾਬ ਪੁਲਸ ਦੇ ਵੱਲੋਂ ਨਸ਼ਾ ਵੇਚਣ ਅਤੇ ਖਰੀਦਣ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਨਸ਼ਾ ਵੇਚਣ ਜਾ ਖਰੀਦਣ ਵਾਲੇ ਦਾ ਪਤਾ ਲੱਗਦਾ ਹੈ ਇਸਦੀ ਸੂਚਨਾ ਪੁਲਸ ਨੂੰ ਜ਼ਰੂਰ ਦਿੱਤੀ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.