ਫ਼ਤਿਹਗੜ੍ਹ ਸਾਹਿਬ : ਅੱਜ ਪੂਰੇ ਦੇਸ਼ ਦੇ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵਿੱਚ ਵੀ ਸ਼ਰਧਾਲੂਆਂ ਦਾ ਸ਼ਿਵ ਮੰਦਿਰਾਂ ਦੇ ਵਿੱਚ ਤਾਤਾਂ ਦੇਖਣ ਨੂੰ ਮਿਲਿਆ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਡਡਹੇੜੀ ਦੇ ਵਿੱਚ ਲਗਭਗ ਤਿੰਨ ਸੌ ਸਾਲ ਪੁਰਾਣਾ ਸ਼ਿਵ ਮੰਦਰ ਮੌਜੂਦ ਹੈ ਜਿੱਥੇ ਅੱਜ ਵੀ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ।
ਮੰਦਰ ਕਮੇਟੀ ਦੇ ਪ੍ਰਧਾਨ ਆਰ ਪੀ ਸ਼ਾਰਦਾ ਨੇ ਦੱਸਿਆ ਕਿ ਇਸ ਮੰਦਰ ਦਾ ਇਤਿਹਾਸ ਪੁਰਾਣਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡੇ ਪੂਰਵਜ ਕੇ ਜਜਮਾਨ ਗਰੇਵਾਲ ਗੋਤ ਦੇ ਪਿੰਡ ਡਡਹੇੜੀ ਵਿੱਚ ਚਾਰ ਸੌ ਸਾਲ ਪਹਿਲਾਂ ਆ ਕੇ ਵੱਸੇ ਸਨ । ਉਨ੍ਹਾਂ ਦੇ ਵੰਸ਼ ਪੰਡਿਤ ਮੌਲਾ ਰਾਮ ਹੋਏ ਜਿਨ੍ਹਾਂ ਦੇ ਕੋਈ ਸੰਤਾਨ ਨਹੀਂ ਸੀ, ਸੰਤਾਨ ਪ੍ਰਾਪਤੀ ਦੇ ਲਈ ਉਨ੍ਹਾਂ ਨੇ ਸ਼ਿਵ ਮੰਦਰ ਸਥਿਤ ਭਗਵਾਨ ਸ਼ਿਵ ਦੀ ਤਪੱਸਿਆ ਕੀਤੀ।
ਭਗਵਾਨ ਸ਼ਿਵ ਪ੍ਰਸੰਨ ਹੋ ਕੇ ਮੌਲਾ ਰਾਮ ਨੂੰ ਦਰਸ਼ਨ ਦਿੱਤੇ ਅਤੇ ਪੁੱਤਰ ਹੋਣ ਦਾ ਵਰਦਾਨ ਦਿੱਤਾ ਉਨ੍ਹਾਂ ਦੇ ਤਿੰਨ ਪੁੱਤਰ ਹੋਏ ਬੱਚਿਆਂ ਦੇ ਜਨਮ ਤੋਂ ਬਾਅਦ ਪੰਡਿਤ ਮੌਲਾ ਰਾਮ ਨੂੰ ਭਗਵਾਨ ਸ਼ਿਵ ਨੇ ਬਾਅਦ ਚ ਫਿਰ ਦਰਸ਼ਨ ਦਿੱਤੇ ਅਤੇ ਮੰਦਰ ਦੇ ਨਿਰਮਾਣ ਦੇ ਲਈ ਕਿਹਾ ।
ਇਹ ਵੀ ਪੜ੍ਹੋ :ਦੁਨੀਆ ਦਾ ਅਜਿਹਾ ਸ਼ਿਵਲਿੰਗ ਜਿਸ ਵਿੱਚ ਵਿਖਾਈ ਦਿੰਦੀਆਂ ਨੇ ਇਨਸਾਨੀ ਨਸਾਂ
ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਦੇ ਤਲਾਬ ਦੇ ਨਜ਼ਦੀਕ ਜ਼ਮੀਨ ਖਰੀਦ ਕੇ ਇਸ ਮੰਦਰ ਦਾ ਨਿਰਮਾਣ ਕਰਵਾਇਆ ਉਨ੍ਹਾਂ ਨੇ ਦੱਸਿਆ ਕਿ ਇਹ ਮੰਦਿਰ ਮੁਗਲ ਸਾਮਰਾਜ ਦੇ ਸਮੇਂ ਬਣਿਆ ਹੈ ਅਤੇ ਇਹ ਕਰੀਬ ਤਿੰਨ ਸੌ ਸਾਲ ਪੁਰਾਣਾ ਹੈ ।