ਫ਼ਤਿਹਗੜ੍ਹ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਮਹਾਨ ਸ਼ਹਾਦਤ ਦੀ ਗਵਾਹ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਖ਼ਾਲਸਾਈ ਰੰਗਾਂ ਦੇ ਵਿੱਚ ਰੰਗੀ ਨਜਰ ਆ ਰਹੀ ਹੈ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਜੋ ਕਿ 26, 27 ਅਤੇ 28 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਇਸ ਸ਼ਹੀਦੀ ਜੋੜ ਮੇਲ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਸ਼ਹੀਦਾਂ ਨੂੰ ਸ਼ਰਧਾ ਭੇਂਟ ਕਰਨ ਲਈ ਸ੍ਰੀ ਫਤਹਿਗੜ੍ਹ ਸਾਹਿਬ ਪਹੁੰਚਦੀਆਂ ਹਨ।
ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਪੂਰੀ ਦੁਨੀਆਂ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਜਿਹੀ ਸ਼ਹਾਦਤ ਨਹੀਂ ਹੋਈ ਜਿੱਥੇ ਮਾਨਵਤਾ ਦੀ ਸੁਰੱਖਿਆ ਦੇ ਲਈ ਸੱਤ ਤੇ ਨੌਂ ਸਾਲ ਦੇ ਬੱਚਿਆਂ ਨੇ ਕੁਰਬਾਨੀ ਦਿੱਤੀ ਹੋਵੇ ਇਸ ਤੋਂ ਬੜੀ ਕੋਈ ਸ਼ਹਾਦਤ ਕਿਸੇ ਧਰਮ ਦੇਸ਼ ਦੁਨੀਆਂ ਵਿੱਚ ਕੋਈ ਮਿਸਾਲ ਨਹੀਂ ਹੈ ਉਨ੍ਹਾਂ ਕਰਕੇ ਸ਼ਹੀਦੀ ਸਭਾ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਹਮਣੇ ਤਿੰਨ ਬੜੇ ਚੈਲੰਜ ਸਨ।
ਇੱਥੇ ਆਉਣ ਵਾਲੀ ਸੰਗਤ ਦੇ ਰਹਿਣ ਦੇ ਲਈ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਨੂਠੀ ਪਹਿਲ ਕੀਤੀ ਤਿੰਨ ਜਗ੍ਹਾ ਰਹਿਣ ਬਸੇਰੇ ਬਣਾਏ ਗਏ ਹਨ। ਇਸ ਤੋਂ ਇਲਾਵਾ ਉਹਨੇ ਪਾਰਕਿੰਗ ਸਥਾਨ ਅਤੇ ਆਰਜ਼ੀ ਬੱਸ ਸਟੈਂਡ ਬਣਾਏ ਗਏ ਹਨ । ਜਿੱਥੋਂ ਬੱਸਾਂ ਅਤੇ ਇਹ ਰਿਕਸ਼ਾ ਬਜ਼ੁਰਗ, ਮਹਿਲਾਵਾਂ ਅਤੇ ਬੱਚਿਆਂ ਨੂੰ ਬਿਨਾਂ ਕਿਸੇ ਫੀਸ ਦੇ ਫਤਿਹਗੜ੍ਹ ਸਾਹਿਬ ਤੱਕ ਲੈ ਕੇ ਆਉਣਗੀਆਂ । ਇਸ ਤੋਂ ਇਲਾਵਾ ਆਮ ਖਾਸ ਬਾਗ ਵਿੱਚ 27 ਦਸੰਬਰ ਨੂੰ ਇਸ ਬਾਰ ਇਤਿਹਾਸਕ ਨਾਟਕ ਸਰਹਿੰਦ ਦੀ ਦੀਵਾਰ ਦੀ ਜਗ੍ਹਾ ਇਸ ਵਾਰ ਨਿੱਕੀਆਂ ਜਿੰਦਾ ਨਾਟਕ ਹਰਬਖਸ਼ ਲਾਟਾ ਦੁਆਰਾ ਪੇਸ਼ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਵਾਰ ਲੰਗਰਾਂ ਵਿਚ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਦੇ ਲਈ ਲੰਗਰ ਲਗਾਉਣ ਵਾਲਿਆਂ ਦੇ ਨਾਲ ਮੀਟਿੰਗ ਕਰਕੇ ਅਪੀਲ ਕੀਤੀ ਗਈ ਹੈ। ਉੱਥੇ ਹੀ 27 ਦਸੰਬਰ ਨੂੰ ਮੁੱਖ ਮੰਤਰੀ ਪਹੁੰਚ ਸਕਦੇ ਹਨ।
ਉੱਥੇ ਹੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਦੁਆਰਾ ਸੰਗਤ ਦੀ ਸੁਰੱਖਿਆ ਦੇ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜਿਸ ਨੂੰ ਲੈ ਕੇ 2000 ਦੇ ਕਰੀਬ ਪੁਲੀਸ ਅਧਿਕਾਰੀ ਅਤੇ ਕਰਮਚਾਰੀ 24 ਘੰਟੇ ਡਿਊਟੀ ਤੇ ਹਨ ਅਤੇ ਹੋਰ ਵੀ ਪੁਲਿਸ ਫੋਰਸ ਪਹੁੰਚ ਰਹੀ ਹੈ ਸ਼ਹੀਦੀ ਸਭਾ ਵਿੱਚ ਜੇਲ ਖਤਰਿਆਂ ਤੇ ਅਸਮਾਜਿਕ ਅਨਸਰਾਂ ਤੇ ਨਜ਼ਰ ਰੱਖਣ ਦੇ ਲਈ 200 ਸੀਸੀਟੀਵੀ ਕੈਮਰੇ ਲਗਾਏ ਗਏ ਸ਼ਹੀਦੀ ਸਭਾ ਸਬੰਧੀ ਟ੍ਰੈਫਿਕ ਦੇ ਲਈ ਉੱਚੇ ਪ੍ਰਬੰਧ ਕੀਤੇ ਗਏ ਹਨ ਇਸ ਦੇ ਇਲਾਵਾ ਅਲੱਗ ਅਲੱਗ ਜਗ੍ਹਾ ਤੇ 19 ਪਾਰਕਿੰਗਾਂ ਬਣਾਈਆਂ ਗਈਆਂ ਹਨ। ਜਿਸ ਨਾਲ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਵੇਗੀ ।