ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ : ਸੰਨਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਸ਼ਹਿਰ ਦੇ ਸਾਹਿਲ ਸੋਫਤ ਨੇ ਵਿਸ਼ਵ ਚੈਪੀਅਨਸ਼ਿਪ ਪਾਵਰ ਲਿਫਟਿੰਗ ਵਿੱਚ ਕਾਂਸੀ ਪਦਕ ਜਿੱਤ ਕੇ ਸ਼ਹਿਰ ਅਤੇ ਜ਼ਿਲ੍ਹੇ ਦਾ ਹੀ ਨਹੀਂ ਬਲਕਿ ਪੰਜਾਬ ਦਾ ਨਾਂ ਦੁਨੀਆਂ ਵਿੱਚ ਚਮਕਾਇਆ। ਸਾਹਿਲ ਇਕੱਲਾ ਹੀ ਅਜਿਹਾ ਖਿਡਾਰੀ ਸੀ ਜੋਂ ਪੰਜਾਬ ਵਿੱਚੋ ਚੁਣਿਆ ਗਿਆ ਸੀ। ਇਸ ਜਿੱਤ ਤੋਂ ਬਾਅਦ ਸ਼ਹਿਰ ਵਾਪਿਸ ਪਰਤੇ ਸਾਹਿਲ ਸੋਫਤ ਦਾ ਸ਼ਹਿਰ ਵਾਸੀਆਂ ਵਲੋਂ ਕੀਤਾ ਗਿਆ ਭਰਵਾਂ ਸਵਾਗਤ ਕੀਤਾ ਹੈ।,ਇਸ ਮੌਕੇ ਨਗਰ ਕੌਂਸਲ ਮੰਡੀ ਗੋਬਿਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਸਮੇਤ ਸ਼ਹਿਰ ਦੀਆਂ ਧਾਰਮਿਕ ਅਤੇ ਸਿਆਸੀ ਜੱਥੇਬੰਦੀਆਂ ਵਲੋਂ ਸਾਹਿਲ ਸੋਫਤ ਦੀ ਇਸ ਵੱਡੀ ਕਾਮਯਾਬੀ ਲਈ ਜਿੱਥੇ ਉਸਦਾ ਸਵਾਗਤ ਕੀਤਾ ਗਿਆ।
ਰੋਮਾਨੀਆਂ ਵਿੱਚ ਹੋਈ ਚੈਂਪੀਅਨਸ਼ਿਪ : ਜਾਣਕਾਰੀ ਮੁਤਾਬਿਕ ਇਹ ਚੈਂਪੀਅਨਸ਼ਿਪ ਰੋਮਾਨੀਆ ਵਿਖੇ ਹੋਈ ਹੈ। ਸਾਹਿਲ ਨੇ ਦੱਸਿਆ ਕਿ ਸਬ ਜੂਨੀਅਰ ਅਤੇ ਜੂਨੀਅਰ ਪਾਵਰ ਲਿਫਟਿੰਗ ਚੈਂਪੀਅਨਸ਼ਿਪ 2023 ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਤੀਜਾ ਸਥਾਨ ਹਾਸਿਲ ਕਰ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਉਸਨੇ ਦੱਸਿਆ ਕਿ ਇਸ ਵਿੱਚ 55 ਤੋਂ ਵੀ ਵੱਧ ਦੇਸ਼ ਦੇ ਖਿਡਾਰੀਆਂ ਨੇ ਭਾਗ ਲਿਆ ਅਤੇ ਭਾਰਤ ਵਲੋਂ ਅਸੀ ਕੁੱਲ 25 ਖਿਡਾਰੀ ਗਏ ਸੀ ਜਿਨ੍ਹਾਂ ਵਿਚੋਂ ਪੰਜਾਬ ਦਾ ਮੈਂ ਇਕੱਲਾ ਖਿਡਾਰੀ ਸੀ। ਉਸਨੇ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਸਬ ਜੂਨੀਅਰ ਅਤੇ 93 ਕਿਲੋ ਸ਼੍ਰੇਣੀ ਵਿੱਚ ਭਾਗ ਲੈਂਦਿਆਂ ਸੁਕੈਡ 275 ਕਿਲੋ, ਬੈਂਚ ਪ੍ਰੈੱਸ 150 ਕਿਲੋ ਅਤੇ ਡੈਡ ਲਿਫ਼ਟ 222.5 ਕਿਲੋ ਵਜ਼ਨ ਚੁੱਕਦਿਆਂ ਕੁੱਲ 647.5 ਕਿਲੋ ਵਜ਼ਨ ਚੁੱਕ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ।
ਉੱਥੇ ਹੀ ਸਾਹਿਲ ਸੋਫਤ ਦੇ ਕੋਚ ਹਰਵਿਨੇ ਭਾਰਦਵਾਜ਼ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਮੇਰੇ ਲਈ ਫ਼ਕਰ ਗੱਲ ਹੀ ਕਿ ਸਾਹਿਲ ਪੰਜਾਬ ਦਾ ਇਕਲੌਤਾ ਖਿਡਾਰੀ ਹੈ ਜਿਸਨੇ ਸਬ ਜੂਨੀਅਰ ਪਾਵਰ ਲਿਫਟਿੰਗ ਵਿੱਚ ਇਹ ਮਾਨ ਖੱਟਿਆ ਹੈ ਅਤੇ ਇਹ ਮੈਡਲ ਜਿੱਤਕੇ ਆਇਆ ਹੈ।
- Sad on Panchayats Dissolution: ਪੰਚਾਇਤਾਂ ਦੀ ਮੁੜ ਬਹਾਲੀ ਉੱਤੇ ਅਕਾਲੀ ਦਲ ਦਾ ਵਾਰ, ਕਿਹਾ-ਸਰਕਾਰ ਨੇ ਨਮੋਸ਼ੀ ਤੋਂ ਬਚਣ ਲਈ ਲਿਆ ਯੂ-ਟਰਨ
- Dead Body Found: ਲੁਧਿਆਣਾ ਦੇ ਨਾਨਕਸਰ ਗੁਰਦੁਆਰਾ ਨੇੜੇ ਆਟੋ 'ਚੋਂ ਮਿਲੀ ਲਾਸ਼, ਪੁਲਿਸ ਨੂੰ ਕਤਲ ਹੋਣ ਦਾ ਸ਼ੱਕ
- Scrap traders upset: ਮੰਡੀ ਗੋਬਿੰਦਗੜ੍ਹ ਦੇ ਸਕਰੈਪ ਵਪਾਰੀ ਜੀਐੱਸਟੀ ਵਿਭਾਗ ਤੋਂ ਪਰੇਸ਼ਾਨ, ਕੰਮ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਕੀਤਾ ਐਲਾਨ
ਇਸ ਦੌਰਾਨ ਸਾਹਿਲ ਦੇ ਪਿਤਾ ਰਾਕੇਸ਼ ਸੋਫਤ ਅਤੇ ਦਾਦਾ ਰਾਜਿੰਦਰ ਕੁਮਾਰ ਟੀਟੂ ਨੇ ਕਿਹਾ ਕਿ ਇਸ ਸਾਹਿਲ ਅਤੇ ਉਸਦੇ ਕੋਚ ਦੀ ਸਖਤ ਮਿਹਨਤ ਦਾ ਨਤੀਜਾ ਹੈ ਕਿ ਸਾਹਿਲ ਨੇ ਇਹ ਕਾਂਸੀ ਪਦਕ ਹਾਸਿਲ ਕਰ ਦੇਸ਼ ਅਤੇ ਪੰਜਾਬ ਦਾ ਨਾਂ ਦੁਨੀਆ ਵਿਚ ਰੌਸਨ ਕੀਤਾ ਹੈ।