ETV Bharat / state

ਰਜ਼ੀਆ ਸੁਲਤਾਨਾ ਦਾ ਵੱਡਾ ਐਲਾਨ, ਬੱਸਾਂ 'ਤੇ ਨਜ਼ਰ ਰੱਖਣ ਲਈ ਹੁਣ ਲਾਈ ਜਾਵੇਗੀ ਚਿੱਪ - Razia Sultana news in punjabi

ਸ੍ਰੀ ਫਤਿਹਗੜ੍ਹ ਸਾਹਿਬ 'ਚ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਬਾਬਾ ਬੰਦਾ ਸਿੰਘ ਬਹਾਦਰ ਬਸ ਸਟੈਂਡ ਦਾ ਉਦਘਾਟਨ ਕਰਨ ਪੁੱਜੀ। ਇਸ ਦੌਰਾਨ ਰਜ਼ੀਆ ਸੁਲਤਾਨਾ ਨੇ ਨਵੇਂ ਬੱਸ ਸਟੈਂਡ ਤੋਂ ਬੱਸਾਂ ਚੱਲਣ ਦੀ ਸ਼ੁਰੂਆਤ ਚੰਡੀਗੜ੍ਹ ਜਾਣ ਵਾਲੀ ਪੀ.ਆਰ.ਟੀ.ਸੀ. ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤੀ।

ਫ਼ੋਟੋ।
author img

By

Published : Oct 1, 2019, 9:57 AM IST

ਸ੍ਰੀ ਫਤਿਹਗੜ੍ਹ ਸਾਹਿਬ: ਸਰਕਾਰੀ ਬੱਸਾਂ 'ਤੇ ਲਗਾਮ ਲਗਾਉਣ ਲਈ ਜਲਦ ਹੀ ਸਰਕਾਰ ਬੱਸਾਂ 'ਚ ਇੱਕ ਚਿੱਪ ਲਗਾਏਗੀ। ਇਸ ਚਿੱਪ ਦੇ ਜਰੀਏ ਬੱਸਾਂ ਦੀ ਲੋਕੇਸ਼ਨ ਦਾ ਪਤਾ ਆਸਾਨੀ ਨਾਲ ਲਗਾਇਆ ਜਾ ਸਕੇਗਾ। ਇਸ ਤੋਂ ਇਲਾਵਾ ਬੱਸਾਂ ਦੀ ਸਪੀਡ 'ਤੇ ਵੀ ਨਜ਼ਰ ਰੱਖੀ ਜਾਵੇਗੀ। ਇਸ ਦੀ ਜਾਣਕਾਰੀ ਦਿੰਦੇ ਹੋਏ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਇਸ ਚਿੱਪ 'ਤੇ ਕੰਮ ਚਲ ਰਿਹਾ ਹੈ।

ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਲਈ ਸਰਕਾਰੀ ਬੱਸਾਂ ਦੇ ਬਾਰੇ ਵਿੱਚ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾ ਰਿਹੈ ਹੈ, ਜਲਦ ਹੀ ਗਲਬਾਤ ਕਰਕੇ ਇਸ ਮਿਸ਼ਨ ਨੂੰ ਵੀ ਪੂਰਾ ਕੀਤਾ ਜਾਵੇਗਾ। ਰਜ਼ੀਆ ਸੁਲਤਾਨਾ ਨੇ ਕਿਹਾ ਕਿ ਸਿੱਖਾਂ ਦੀ ਰਿਹਾਈ ਬਾਰੇ ਅਜੇ ਕੁੱਝ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਸਰਕਾਰ ਦੀ ਇਹ ਆਪਣੀ ਸੋਚ ਹੈ।

ਇਸ ਮੌਕੇ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨ੍ਹਾ ਰਿਹੈ ਹਨ, ਉਸ ਦੇ ਤਹਿਤ ਹੀ ਕੈਦੀਆਂ ਦੀਆਂ ਰਿਹਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ੇਲ੍ਹ ਵਿੱਚ ਕੈਦੀਆਂ ਦੇ ਰਵੱਈਏ ਨੂੰ ਦੇਖ ਕੇ ਵੀ ਉਨ੍ਹਾਂ ਨੁੰ ਰਾਹਤ ਦਿੱਤੀ ਜਾਂਦੀ ਹੈ। ਪਰ ਓਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ।

ਵੀਡੀਓ

'ਧਾਰਾ 370 ਲਗਾ ਕੇ 70 ਸਾਲ ਕਾਂਗਰਸ ਨੇ ਕੀਤਾ ਦੇਸ਼ ਦਾ ਨੁਕਸਾਨ'

ਰਜ਼ੀਆ ਸੁਲਤਾਨਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਸ ਸਟੈਂਡ ਦਾ ਉਦਘਾਟਨ ਕਰਨ ਪੁੱਜੀ। 3.50 ਕਰੋੜ ਦੀ ਲਗਾਤ ਨਾਲ ਬਣੇ ਇਸ ਬੱਸ ਸਟੈਂਡ ਦੀ ਉਸਾਰੀ ਨਾਲ ਸਥਾਨਕ ਲੋਕਾਂ 'ਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਨੇ ਨਵੇਂ ਬੱਸ ਸਟੈਂਡ ਤੋਂ ਬੱਸਾਂ ਚੱਲਣ ਦੀ ਸ਼ੁਰੂਆਤ ਚੰਡੀਗੜ੍ਹ ਜਾਣ ਵਾਲੀ ਪੀ.ਆਰ.ਟੀ.ਸੀ. ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤੀ।

Intro:ਜਲਦੀ ਹੀ ਸਰਕਾਰੀ ਬੱਸਾਂ ਦੇ ਵਿੱਚ ਇੱਕ ਚਿੱਪ ਲਗਾਈ ਹੈ ਕਿ ਜਿਸ ਦੇ ਨਾਲ ਉਨ੍ਹਾਂ ਦੀ ਲੋਕੇਸ਼ਨ ਦਾ ਪਤਾ ਲੱਗ ਸਕੇਗਾ ਇਹ ਕਹਿਣਾ ਸੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਦਾ , ਉਹ ਅੱਜ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਸ ਸਟੈਂਡ ਦਾ ਉਦਘਾਟਨ ਕਰਨ ਆਏ ਸੀ।

Body:ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਵਿੱਚ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਬਸ ਸਟੈਂਡ ਦਾ ਉਦਘਾਟਨ ਕੀਤਾ ਗਿਆ। ਇਸ ਬੱਸ ਸਟੈਂਡ ਤੇ ਲੱਗਭੱਗ 3.50 ਕਰੋੜ ਦਾ ਖਰਚ ਆਇਆ ਹੈ ਅਤੇ ਇਸ ਬੱਸ ਸਟੈਂਡ ਦੇ ਨਾਲ ਲੋਕਾਂ ਨੂੰ ਸੁਵਿਧਾਵਾਂ ਮਿਲਣਗੀਆਂ। ਇਸ ਮੌਕੇ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਕਹਿ ਕੇ ਉਨ੍ਹਾਂ ਨੂੰ ਇਸ ਬਸ ਸਟੈਂਡ ਦਾ ਉਦਘਾਟਨ ਕਰਕੇ ਬਹੁਤ ਹੀ ਵਧੇ ਲੱਗ ਰਿਹੈ ਜਿਹਦੇ ਨਾਲ ਲੋਕਾਂ ਨੂੰ ਬੱਸ ਸੁਵਿਧਾ ਮਿਲੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਪੀਆਰਟੀਸੀ ਅਤੇ ਪੰਜਾਬ ਸਰਕਾਰ ਹੋਰ ਵੀ ਬੱਸਾਂ ਪਾਉਣ ਜਾ ਰਹੀ ਹੈ ਜਿਸ ਦੇ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਦਿੱਤਾ ਜਾ ਸਕੇ। ਇਸ ਮੌਕੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਬੱਸਾਂ ਦੀ ਲੋਕੇਸ਼ਨ ਜਾਨਣ ਦੇ ਲਈ ਜਲਦੀ ਹੀ ਇੱਕ ਚਿੱਪ ਬਣਾਈ ਜਾ ਰਿਹੈ ਜੋ ਬੱਸਾਂ ਤੇ ਲਗਾਈਆਂ ਜਾਣਗੀਆਂ ਜਿਸ ਦੇ ਨਾਲ ਬੱਸਾਂ ਦੀ ਲੋਕੇਸ਼ਨ ਬਾਰੇ ਪਤਾ ਲੱਗ ਸਕੇਗਾ ਕਿ ਬੱਸ ਕਿਥੇ ਹੈ। ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਦੇ ਲਈ ਸਰਕਾਰੀ ਬੱਸਾਂ ਦੇ ਬਾਰੇ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਲੀ ਵਿਖੇ ਰਾਬਤਾ ਕਾਇਮ ਕੀਤਾ ਜਾ ਰਿਹੈ ਜਲਦ ਹੀ ਗਲਬਾਤ ਕਰਕੇ ਇਸ ਮਿਸ਼ਨ ਨੂੰ ਪੂਰਾ ਕੀਤਾ ਜਾਵੇਗਾ। byte - ਰਜ਼ੀਆ ਸੁਲਤਾਨ ( ਟਰਾਂਸਪੋਰਟ ਮੰਤਰੀ ) ਇਸ ਮੌਕੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਦਾ ਕਹਿਣਾ ਸੀ ਕਿ ਬਹੁਤ ਲੰਬੇ ਸਮੇਂ ਤੋਂ ਫ਼ਤਹਿਗੜ੍ਹ ਸਾਹਿਬ ਦੇ ਬੱਸ ਸਟੈਂਡ ਤੇ ਉਨ੍ਹਾਂ ਨੂੰ ਲੋੜ ਸੀ ਉਨ੍ਹਾਂ ਦੱਸਿਆ ਕਿ ਲਗਭਗ ਪੰਦਰਾਂ ਸਾਲ ਬਾਅਦ ਇਹ ਬੱਸ ਸਟੈਂਡ ਬਣਾ ਹੈ ਜਿਸਦੇ ਨਾਲ ਆਮ ਲੋਕਾਂ ਨੂੰ ਬਹੁਤ ਸੁਵਿਧਾਵਾਂ ਮਿਲਣਗੇ ਉਨ੍ਹਾਂ ਨੇ ਕਿਹਾ ਕਿ ਇਸ ਬੱਸ ਸਟੈਂਡ ਦੇ ਨਾਲ ਆਟੋ ਚਾਲਕਾਂ ਨੂੰ ਵੀ ਰੁਜ਼ਗਾਰ ਮਿਲੇਗਾ ਜੋ ਬਹੁਤ ਹੀ ਵਧੀਆ ਉਪਰਾਲਾ ਹੈ । byte - ਸਥਾਨਕ ਲੋਕ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.