ਸ੍ਰੀ ਫ਼ਤਿਹਗੜ੍ਹ ਸਾਹਿਬ: ਇੱਕ ਅਵਾਜ ਜੋ ਕੀਤੇ ਖੋਹ ਗਈ ਇੱਕ ਸੁਰਾਂ ਦਾ ਸਰਤਾਜ ਜੋ ਹੁਣ ਸ਼ਾਂਤ ਹੋ ਗਿਆ। ਇੰਟਰਨੈਸ਼ਨਲ ਕਲਾਕਾਰ ਮਸ਼ਹੂਰ ਪੰਜਾਬੀ ਸਿੰਗਰ ਸਰਦੂਲ ਸਿਕੰਦਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਉਹ ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਨਾਲ ਜੰਗ ਲੜ ਰਹੇ ਸਨ।
ਸਰਦੂਲ ਸਿਕੰਦਰ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਜਿਨ੍ਹਾਂ ਨੇ 60 ਸਾਲ ਦੀ ਉਮਰ ਵਿੱਚ ਅੰਤਮ ਸਾਂਸ ਲਏ। ਉਨ੍ਹਾਂ ਦੇ ਸਰੀਰ ਨੂੰ ਖੰਨਾ ਵਿੱਚ ਪੈਂਦੇ ਪਿੰਡ ਬੁਲੇਪੁਰ ਵਿੱਚ ਸਥਿਰ ਉਨ੍ਹਾਂ ਦੇ ਨਿਵਾਸ ਸਥਾਨ ਉੱਤੇ ਲਿਆਇਆ ਗਿਆ , ਜਿੱਥੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਦੇ ਇਲਾਵਾ ਪੰਜਾਬ ਗਾਇਕੀ ਨਾਲ ਜੁੜੇ ਕਲਾਕਾਰਾਂ ਦੇ ਨਾਲ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭੀੜ ਜੁੱਟ ਗਈ। ਇਸ ਮੌਕੇ ਤੇ ਵੱਖ ਵੱਖ ਪੰਜਾਬੀ ਗਾਇਕਾਂ ਵਲੋਂ ਸਰਦੂਲ ਸਿੰਕਦਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇਹ ਵੀ ਪੜ੍ਹੋ: ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ