ETV Bharat / state

ਕੋਰੋਨਾ ਸੰਬੰਧੀ ਕੀ ਨੇ ਸਰਕਾਰੀ ਪ੍ਰਬੰਧ, ਵੇਖੋ ਖ਼ਾਸ ਰਿਪੋਰਟ

author img

By

Published : Sep 9, 2020, 1:19 PM IST

ਇਕਾਂਤਵਾਸ ਸੈਂਟਰਾਂ ਨੂੰ ਲੈ ਕੇ ਲੋਕਾਂ ਦੇ ਦਿਮਾਗ਼ ਵਿੱਚ ਬਹੁਤ ਸਾਰੇ ਸਵਾਲ ਘੁੰਮ ਰਹੇ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਲਈ ਸਾਡੀ ਈਟੀਵੀ ਭਾਰਤ ਦੀ ਟੀਮ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਪੁਹੰਚੀ। ਜਿਥੇ ਸਿਵਲ ਸਰਜਨ ਨੇ ਲੋਕਾਂ ਦੇ ਵਹਿਮਾ ਨੂੰ ਦੂਰ ਕੀਤਾ।

ਕੋਰੋਨਾ ਸੰਬੰਧੀ ਕੀ ਨੇ ਸਰਕਾਰੀ ਪ੍ਰਬੰਧ, ਵੇਖੋ ਖ਼ਾਸ ਰਿਪੋਰਟ
ਕੋਰੋਨਾ ਸੰਬੰਧੀ ਕੀ ਨੇ ਸਰਕਾਰੀ ਪ੍ਰਬੰਧ, ਵੇਖੋ ਖ਼ਾਸ ਰਿਪੋਰਟ

ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਆਏ ਦਿਨ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇ ਲੋਕਾਂ ਵਿੱਚ ਸਿਹਤ ਵਿਭਾਗ ਤੇ ਸਰਕਾਰ ਦੇ ਨਿਯਮਾਂ ਨੂੰ ਲੈ ਕੇ ਸਹਿਮ ਦਾ ਮਾਹੌਲ ਹੈ।

ਇਸ ਸਹਿਮ ਦੇ ਮਾਹੌਲ ਵਿਚਾਲੇ ਲੋਕ ਆਪਣਾ ਕੋਰੋਨਾ ਟੈੱਸਟ ਕਰਵਾਉਣ ਤੋਂ ਵੀ ਡਰ ਰਹੇ ਹਨ ਕਿਉਂਕਿ ਲੋਕਾਂ ਨੂੰ ਲੱਗ ਰਿਹਾ ਹੈ ਕਿ ਜੇਕਰ ਉਹ ਕੋਰੋਨਾ ਪੌਜ਼ੀਟਿਵ ਪਾਏ ਜਾਂਦੇ ਹਨ ਤਾਂ ਉਨ੍ਹਾਂ ਨਾਲ ਹਸਪਤਾਲ 'ਚ ਕਿਹੋ ਜਿਹਾ ਸਲੂਕ ਹੋਵੇਗਾ। ਉਨ੍ਹਾਂ ਦੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਜਿਵੇਂ ਕਿ

  • ਉੱਥੇ ਕਿਹੋ ਜਿਹਾ ਮਾਹੌਲ ਮਿਲੇਗਾ?
  • ਕੀ ਸਮੇਂ 'ਤੇ ਉਨ੍ਹਾਂ ਦਾ ਇਲਾਜ ਹੋਵੇਗਾ?
  • ਕੀ ਸਮੇਂ 'ਤੇ ਉਨ੍ਹਾਂ ਨੂੰ ਖਾਣਾ ਮਿਲੇਗਾ?

ਅਜਿਹੇ ਬਹੁਤ ਸਾਰੇ ਸਵਾਲ ਲੋਕਾਂ ਦੇ ਦਿਮਾਗ਼ ਵਿੱਚ ਘੁੰਮ ਰਹੇ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਲਈ ਈਟੀਵੀ ਭਾਰਤ ਦੀ ਟੀਮ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਪੁਹੰਚੀ। ਜਿਥੇ ਸਿਵਲ ਸਰਜਨ ਨੇ ਲੋਕਾਂ ਦੇ ਵਹਿਮਾ ਨੂੰ ਦੂਰ ਕੀਤਾ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਰਿਮਟ ਯੂਨੀਵਰਸਿਟੀ, ਮੁੜ ਰੈਣ ਬਸੇਰਾ, ਨਸ਼ਾ ਛਡਾਉ ਕੇਂਦਰ, ਬਲਾਕ ਖੇੜਾ ਦਾ ਹਸਪਤਾਲ ਅਤੇ ਚਰਨਾਥਲ ਕਲਾਂ ਦੇ ਹਸਪਤਾਲ ਨੂੰ ਇਕਾਂਤਵਾਸ ਸੈਂਟਰ ਬਣਾਇਆ ਗਿਆ ਹੈ। ਇਥੇ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੇ ਇਲਾਜ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਸੈਂਟਰਾਂ ਦੇ ਵਿੱਚ ਆਕਸੀਜਨ, ਦਵਾਈਆਂ ਅਤੇ ਖਾਣਾ ਮੌਜੂਦ ਹੈ। ਇਸ ਤੋਂ ਇਲਾਵਾ 24 ਘੰਟੇ ਡਾਕਟਰਾਂ ਦੀ ਟੀਮ ਮੌਜੂਦ ਰਹਿੰਦੀ ਹੈ ਤਾਂ ਜੋ ਇੱਥੇ ਦਾਖਲ ਹੋਏ ਮਰੀਜ਼ਾਂ ਦਾ ਸਮੇਂ ਸਮੇਂ ਤੇ ਟੈਸਟ ਕੀਤੇ ਜਾਣ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ।

ਇਨ੍ਹਾਂ ਸੈਂਟਰਾਂ ਵਿੱਚ ਮਿਲਣ ਵਾਲੇ ਖਾਣੇ ਬਾਰੇ ਬੋਲਦੇ ਹੋਏ ਸਿਵਲ ਸਰਜਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਦਾਖ਼ਲ ਮਰੀਜ਼ਾਂ ਨੂੰ ਤਿੰਨ ਟਾਇਮ ਵਧੀਆ ਭੋਜਨ ਦਿੱਤਾ ਜਾਂਦਾ ਹੈ। ਸਮੇਂ ਸਮੇਂ 'ਤੇ ਦਵਾਈ ਅਤੇ ਚੈੱਕਅਪ ਕੀਤਾ ਜਾਂਦਾ ਹੈ। ਦਾਖ਼ਲ ਹੋਣ ਵਾਲਿਆਂ ਨੂੰ ਸਧਾਰਨ ਭੋਜਨ ਹੀ ਦਿੱਤਾ ਜਾਂਦਾ ਹੈ।

ਬੱਚਿਆਂ ਦੇ ਲਈ ਕੀ ਪ੍ਰਬੰਧ ਹਨ-

ਉਨ੍ਹਾਂ ਦੱਸਿਆ ਕਿ ਜੇਕਰ ਕੋਈ ਬੱਚਾ ਕੋਰੋਨਾ ਪੌਜ਼ੀਟਿਵ ਪਾਇਆ ਜਾਂਦਾ ਹੈ ਤਾਂ ਉਸ ਦੇ ਇਲਾਜ ਲਈ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਸੈਂਟਰਾਂ ਵਿੱਚ ਇਲਾਜ ਦੇ ਲਈ ਡਾਕਟਰਾਂ ਦੇ ਬੱਚੇ ਵੀ ਮੌਜੂਦ ਰਹਿੰਦੇ ਹਨ। ਜੇਕਰ ਕੋਈ ਬੱਚਾ ਇਲਾਜ ਲਈ ਆਉਂਦਾ ਹੈ ਤਾਂ ਉਸ ਦਾ ਇਲਾਜ ਬੱਚਿਆਂ ਦੇ ਡਾਕਟਰ ਵੱਲੋਂ ਕੀਤੀ ਜਾਦਾ ਹੈ।

ਇਕਾਂਤਵਾਸ ਸੈਂਟਰਾਂ ਵਿੱਚ ਖਾਣੇ ਦਾ ਪ੍ਰਬੰਧ ਕੌਣ ਕਰਦਾ ਹੈ ?

ਇਸ ਬਾਰੇ ਗੱਲਬਾਤ ਕਰਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ ਐਸਡੀਐਮ ਆਨੰਦ ਸਾਗਰ ਸ਼ਰਮਾ ਦਾ ਕਹਿਣਾ ਹੈ ਕਿ ਜੋ ਰਿਮਟ ਯੂਨੀਵਰਸਿਟੀ ਸੈਂਟਰ ਹੈ, ਉਸ ਵਿੱਚ ਪ੍ਰਸ਼ਾਸਨ ਵੱਲੋਂ ਸਾਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜੋ ਰਹਿਣ ਬਸੇਰਾ, ਨਸ਼ਾ ਛੁਡਾਊ ਕੇਂਦਰ, ਬ੍ਰਾਹਮਣ ਮਾਜਰਾ ਸੈਂਟਰ ਹੈ ਉਥੇ ਸਮਾਜਿਕ ਸੰਸਥਾਵਾਂ ਵੱਲੋਂ ਖਾਣਾ ਤਿਆਰ ਕੀਤਾ ਜਾਂਦਾ ਹੈ ਪਰ ਜੋ ਰਾਸ਼ਨ ਹੈ ਉਹ ਪ੍ਰਸ਼ਾਸਨ ਵੱਲੋਂ ਦਿੱਤਾ ਜਾਂਦਾ ਹੈ। ਇਸ ਦਾ ਖਾਣਾ ਬਣਾਕੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਇਕਾਂਤਵਾਸ ਸੈਂਟਰ ਦੇ ਵਿੱਚ ਭੇਜਿਆ ਜਾਂਦਾ ਹੈ। ਇਲਾਜ ਕਰਵਾ ਰਹੇ ਲੋਕਾਂ ਨੂੰ ਵਧੀਆ ਭੋਜਨ ਦਿੱਤਾ ਜਾ ਰਿਹਾ ਹੈ। ਉਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਟੈਸਟ ਕਰਵਾਏ ਜਾਣ ਤਾਂ ਜੋ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.