ਫਤਿਹਗੜ੍ਹ ਸਾਹਿਬ: ਪੰਜਾਬ ਵਿੱਚ ਜਿੱਥੇ 2022 ਚੋਣਾਂ ਦਾ ਚੋਣ ਦੰਗਲ ਭੱਖਦੇ ਵੱਲ ਨੂੰ ਜਾ ਰਿਹਾ ਹੈ। ਉਥੇ ਹੀ ਰਾਜਨੀਤੀ ਲੀਡਰਾਂ ਵੱਲੋਂ ਇੱਕ ਦੂਜੇ ਤੇ ਨਿਸ਼ਾਨੇ ਸਾਧੇ ਜਾਂ ਰਹੇ ਹਨ। ਹਰਪਾਲ ਚੀਮਾ (Harpal Cheema) ਕਿ ਜੋ ਹਲਕਾ ਅਮਲੋਹ ਦੇ ਨਵ-ਨਿਯੁਕਤ ਹਲਕਾ ਇੰਚਾਰਜ ਗੁਰਿੰਦਰ ਸਿੰਘ ਗੈਰੀ ਵੜਿੰਗ ਦੇ ਦਫ਼ਤਰ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ।
ਇਸ ਦੌਰਾਨ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ 1984 ਦੇ ਜ਼ਖ਼ਮਾਂ ਨੂੰ ਮਿਟਾਇਆ ਨਹੀਂ ਜਾ ਸਕਦਾ, 1984 ਦਾ ਇਨਸਾਫ਼ ਅਜੇ ਤੱਕ ਨਹੀਂ ਮਿਲਿਆ ਕਾਂਗਰਸ ਵੀ ਸੱਤਾ ਵਿੱਚ ਰਹੀ ਹੈ ਤੇ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਵੀ ਸੱਤਾ ਵਿੱਚ ਰਹੀ ਹੈ। ਪਰ 1984 ਦੇ ਦੰਗਿਆਂ 'ਤੇ ਸਿਰਫ਼ 'ਤੇ ਸਿਰਫ਼ ਸਿਆਸਤ ਹੋਈ ਹੈ। ਲੋਕਾਂ ਨੂੰ ਇਨਸਾਫ਼ ਅਜੇ ਤੱਕ ਵੀ ਨਹੀਂ ਮਿਲਿਆ। ਜਦੋਂ ਆਪ ਦੀ ਸਰਕਾਰ ਆਵੇਗੀ ਤਾਂ 1984 ਦੰਗਿਆਂ ਦਾ ਇਨਸਾਫ਼ ਦੇਣ ਦੀ ਕੋਸ਼ਿਸ਼ ਕਰਾਂਗੇ।
ਇਸ ਤੋਂ ਇਲਾਵਾਂ ਹਰਪਾਲ ਚੀਮਾ (Harpal Cheema) ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਡੀਜ਼ਲ ਅਤੇ ਪੈਟਰੋਲ ਕੀਮਤਾਂ 'ਤੇ ਵੈਟ ਘਟਾਕੇ ਪੰਜਾਬ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕਰੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚੱਲਿਆ ਹੋਇਆ ਕਾਰਤੂਸ ਹੈ। ਉਸਨੇ ਸਾਢੇ ਚਾਰ ਸਾਲ ਲੋਕਾ ਨੂੰ ਕੋਈ ਇਨਸਾਫ਼ ਨਹੀ ਦਿੱਤਾ ਅਤੇ ਕੈਪਟਨ ਨੇ ਸਾਢੇ ਚਾਰ ਸਾਲ ਬੀਜੇਪੀ ਲਈ ਕੰਮ ਕੀਤਾ ਅਤੇ ਹੁਣ ਵੀ ਕਰ ਰਿਹਾ ਹੈ ਅਤੇ ਕੈਪਟਨ ਨੂੰ ਹੁਣ ਬੀਜੇਪੀ ਵਿੱਚ ਸਾਮਿਲ ਹੋ ਜਾਣਾ ਚਾਹੀਦਾ ਹੈ।
ਹਰਪਾਲ ਚੀਮਾ (Harpal Cheema) ਨੇ ਅੱਗੇ ਕਿਹਾ ਕਿ ਪੌਣੇ ਪੰਜ ਸਾਲ ਕਾਂਗਰਸ ਪਾਰਟੀ ਨੇ ਕੁੱਝ ਨਹੀ ਕੀਤਾ। ਜਿਸ ਕਰਕੇ ਕੈਪਟਨ ਨੂੰ ਬਦਲਿਆ ਗਿਆ ਹੁਣ ਚੰਨੀ ਆ ਗਏ, ਇਨ੍ਹਾਂ ਦਾ ਵੀ ਉਹੀ ਕੰਮ ਹੈ। ਚੀਮਾ ਨੇ ਸਿੱਧੂ ਵੱਲੋਂ 90 ਸੀਟਾਂ 'ਤੇ ਜਿੱਤ ਪ੍ਰਾਪਤ ਕਰਨ ਦੀ ਗੱਲ 'ਤੇ ਕਿਹਾ ਕਿ 90 ਸੀਟਾਂ 'ਤੇ ਜਿੱਤ ਨਹੀਂ, ਬਲਕਿ ਜ਼ਮਾਨਤਾਂ ਜ਼ਬਤ ਹੋਣਗੀਆਂ। ਕਿਉਂਕਿ ਇਨ੍ਹਾਂ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਅਜੇ ਤੱਕ ਪੂਰੇ ਨਹੀਂ ਕੀਤੇ।
ਇਹ ਵੀ ਪੜ੍ਹੋ:- ਅਰਵਿੰਦ ਸ਼ਰਮਾ ਦਾ ਵਿਵਾਦਤ ਬਿਆਨ, ਕਿਹਾ ਅੱਖ ਚੁੱਕਣ ਵਾਲੇ ਦੀ ਅੱਖ ਕੱਢ ਦਿਆਂਗੇ