ਸ੍ਰੀ ਫਤਿਹਗੜ੍ਹ ਸਾਹਿਬ:ਅਮਲੋਹ ਪੁਲਿਸ ਨੇ ਦੋ ਵਿਅਕਤੀਆਂ ਨੂੰ ਅੱਧਾ ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ।ਇਸ ਬਾਰੇ ਪੁਲਿਸ ਅਧਿਕਾਰੀ ਗੁਰਬਚਨ ਸਿੰਘ ਨੇ ਦੱਸਿਆ ਹੈ ਕਿ ਮੁਖਬਰ ਦੀ ਇਤਲਾਹ ਉਤੇ ਬੁੱਗਾ ਕੈਚੀਆਂ ਨਜਦੀਕ ਨਾਕਾ ਲਗਾਇਆ ਗਿਅ ਸੀ ਅਤੇ ਸਕੂਟਰੀ ਉਪਰ ਆ ਰਹੇ ਦੋ ਵਿਕਅਤੀਆ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ ਦੋਨਾ ਕੋਲੋਂ 250-250 ਗ੍ਰਾਮ ਅਫੀਮ ਬਰਾਮਦ ਹੋਈ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਹਿਚਾਣ ਰਵਿੰਦਰ ਸਿੰਘ ਵਾਸ਼ੀ ਹਰੀਗੜ੍ਹ, ਗੁਰਸ਼ਰਨ ਸਿੰਘ ਵਾਸ਼ੀ ਧਨੋਲਾ ਵਜੋਂ ਹੋਈ। ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ। ਇਸ ਮੌਕੇ ਐਸਐਚਓ ਰਾਜ ਕੁਮਾਰ ਨੇ ਕਿਹਾ ਹੈ ਕਿ ਨਸ਼ਾ ਵੇਚਣ ਵਾਲਿਆ ਉਤੇ ਸਖਤੀ ਕੀਤੀ ਹੋਈ ਹੈ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਆਮ ਲੋਕ ਵੀ ਪੁਲਿਸ ਦਾ ਸਹਿਯੋਗ ਦੇਣ।