ਫਤਿਹਗੜ੍ਹ ਸਾਹਿਬ: ਪਿੰਡ ਭੱਦਲਥੂਹਾ ਦੇ ਵਿੱਚ ਸੰਘਣੀ ਆਬਾਦੀ ਵਾਲੀ ਜਗ੍ਹਾ ਵਿੱਚ ਲੱਗ ਰਹੇ ਮੋਬਾਈਲ ਟਾਵਰ ਦੇ ਵਿਰੋਧ ਦੇ ਵਿੱਚ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਇਹ ਟਾਵਰ ਸੰਘਣੀ ਆਬਾਦੀ ਦੇ ਵਿੱਚ ਲੱਗ ਰਿਹਾ ਹੈ, ਉਨ੍ਹਾਂ ਕਿਹਾ ਕਿ ਇਹ ਟਾਵਰ ਇੱਕ ਘਰ ਦੀ ਛੱਤ 'ਤੇ ਲੱਗ ਰਿਹਾ ਹੈ। ਉਸ ਵੱਲੋਂ ਕਿਹਾ ਗਿਆ ਸੀ ਕਿ ਉਹ ਆਪਣੇ ਘਰ ਦੇ ਵਿੱਚ ਵਾਈ ਫਾਈ ਲਗਾ ਰਿਹਾ ਹੈ ਪ੍ਰੰਤੂ ਜਦੋਂ ਟਾਵਰ ਲਗਾਉਣ ਆਏ ਕਰਮੀਆਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਜੀਓ ਕੰਪਨੀ ਦਾ ਮਿੰਨੀ ਟਾਵਰ ਹੈ, ਜਿਸਦੇ ਕਾਰਨ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਲੋਕਾਂ ਦਾ ਕਹਿਣਾ ਸੀ ਕਿ ਇਸ ਟਾਵਰ ਦੇ ਵਿੱਚੋਂ ਨਿਕਲਣ ਵਾਲੀਆਂ ਹਾਨੀਕਾਰਕ ਕਿਰਨਾਂ ਦੇ ਨਾਲ ਜਿੱਥੇ ਬੱਚਿਆਂ ਤੋਂ ਲੈ ਕੇ ਬੁਢਾਪੇ ਤੱਕ ਦੇ ਇਨਸਾਨ ਦੇ ਲਈ ਖਤਰਨਾਕ ਹਨ, ਉੱਥੇ ਹੀ ਪਸ਼ੂਆਂ ਦੇ ਲਈ ਵੀ ਹਾਨੀਕਾਰਕ ਹਨ।
ਇਹ ਵੀ ਪੜੋ: ਲੁਧਿਆਣਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ 5 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
ਉਨ੍ਹਾਂ ਕਿਹਾ ਕਿ ਇਹ ਟਾਵਰ ਸੰਘਣੀ ਆਬਾਦੀ ਦੇ ਵਿੱਚ ਲੱਗ ਰਿਹਾ, ਜਿਸ ਦੇ ਕਾਰਨ ਬਹੁਤ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕੇ ਉਨ੍ਹਾਂ ਵੱਲੋਂ ਐਸਡੀਐਮ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਹੈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੋਈ ਹੱਲ ਨਾ ਹੋਇਆ ਤਾਂ ਉਨ੍ਹਾਂ ਵੱਲੋਂ ਹੋਰ ਸੰਘਰਸ਼ ਕੀਤਾ ਜਾਵੇਗਾ।