ਫ਼ਤਿਹਗੜ੍ਹ ਸਾਹਿਬ: ਪਿੰਡ ਮੰਡੋਫਲ ਦੇ ਕੋਲ ਸੜਕ ਹਾਦਸਾ ਵਾਪਰਣ ਦਾ ਮਾਮਲਾ ਸਾਹਮਣਾ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਇੱਕ ਨੌਜਵਾਨ ਦੀ ਮੋਤ ਤੇ ਦੋ ਜ਼ਖ਼ਮੀ ਹੋ ਗਏ ਹਨ।
ਜਾਣਕਾਰੀ ਮੁਤਾਬਿਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨ ਆਪਣੇ ਪਰਿਵਾਰਕ ਮੈਂਬਰ, ਜੋ ਡੇਂਗੂ ਦਾ ਮਰੀਜ਼ ਸੀ ਉਸ ਦਾ ਪਤਾ ਲੈਣ ਲਈ ਇੰਡਸ ਹਸਪਤਾਲ 'ਚ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਸਰਹਿੰਦ ਕੋਲ ਨਾਰੀਅਲ ਪਾਣੀ ਲੈਣ ਲਈ ਰੁਕੇ ਤਾਂ ਉਸ ਵੇਲੇ ਚੰਡੀਗੜ੍ਹ ਵੱਲੋਂ ਆ ਰਹੀ ਇਨੋਵਾ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ ਨੌਜਵਾਨਾਂ ਨੂੰ ਚੰਡੀਗੜ੍ਹ ਤੋਂ ਆ ਰਹੀ ਇਨੋਵਾ ਨੇ ਟੱਕਰ ਮਾਰ ਦਿੱਤੀ। ਇਸ 'ਚ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ ਸਨ ਇਕ ਦੀ ਇਲਾਜ਼ ਦੌਰਾਨ ਮੋਤ ਹੋ ਗਈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਮਾਮਲੇ ਦੌਰਾਨ ਕਾਰਵਾਈ ਕੀਤੀ ਜਾਵੇਗੀ।