ਫਤਿਹਗੜ੍ਹ ਸਾਹਿਬ: ਦਿੱਲੀ 'ਚ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਉਥੇ ਹੀ ਕਾਲੇ ਕਾਨੂੰਨ ਰੱਦ ਨਾ ਹੋਣ ਕਰਕੇ ਸਿਆਸੀ ਪਾਰਟੀਆਂ ਦਾ ਵਿਰੋਧ ਵੀ ਵੱਧਦਾ ਜਾ ਰਿਹਾ ਹੈ। ਹੁਣ ਫਤਿਹਗੜ੍ਹ ਸਾਹਿਬ ਦੇ ਪਿੰਡ ਜੰਡਾਲੀ ਵਿੱਚ ਬੋਰਡ ਲਾ ਦਿੱਤੇ ਗਏ ਕਿ ਕੋਈ ਵੀ ਸਿਆਸੀ ਬੰਦਾ ਉਹਨਾਂ ਦੇ ਪਿੰਡ ਵਿੱਚ ਨਾ ਆਵੇ।
ਪਿੰਡ ਦੇ ਲੋਕਾਂ ਨੇ ਪਿੰਡ ਦੇ ਐਂਟਰੀ ਪੁਆਇੰਟਾਂ 'ਤੇ ਚੇਤਾਵਨੀ ਭਰੇ ਬੋਰਡ ਲਾਏ ਹਨ, ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਕੋਈ ਵੀ ਸਿਆਸੀ ਬੰਦਾ ਉਹਨਾਂ ਦੇ ਪਿੰਡ ਵਿੱਚ ਨਾ ਆਵੇ। ਜੇਕਰ ਕੋਈ ਧੱਕੇ ਨਾਲ ਪਿੰਡ ਵਿੱਚ ਆਉਂਦਾ ਹੈ, ਤਾਂ ਉਹ ਆਪਣੇ ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਵੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਗਰਾਂਟ ਦੀ ਵੀ ਲੋੜ ਨਹੀਂ ਹੈ। ਉਨ੍ਹਾਂ ਨੂੰ ਕਿਸਾਨੀ ਹੱਕ ਚਾਹੀਦੇ ਹਨ। ਇਥੋਂ ਤੱਕ ਕਿ ਵੋਟਾਂ ਦਾ ਬਾਈਕਾਟ ਵੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ:- ਗੁਰਨਾਮ ਸਿੰਘ ਚੜੂਨੀ ਦਾ ਪਹਿਲਾਂ ਬਿਆਨ ਆਇਆ ਸਾਹਮਣੇ