ਸ੍ਰੀ ਫਤਿਹਗੜ੍ਹ ਸਾਹਿਬ: ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਲਈ ਬੀਮਾ ਕਾਰਡ ਬਣਾਏ ਗਏ ਹਨ ਪਰ ਇਨ੍ਹਾਂ ਬੀਮਾ ਕਾਰਡਾਂ ਦਾ ਜ਼ਰੂਰਤਮੰਦ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਅਜਿਹਾ ਹੀ ਫ਼ਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਵੇਖਣ ਨੂੰ ਮਿਲਿਆ।
ਦਰਅਸਲ ਹਸਪਤਾਲ ਵਿੱਚ ਇਕ ਬਜ਼ੁਰਗ ਅਤੇ ਲਾਚਾਰ ਮਾਂ ਆਪਣੇ ਪੁੱਤ ਦੇ ਇਲਾਜ ਲਈ ਪਹੁੰਚੀ ਪਰ ਡਾਕਟਰਾਂ ਨੇ ਉਸ ਨੂੰ ਦਵਾਈਆਂ ਦੇ ਕੇ ਹਸਪਤਾਲ ਵਿਚੋਂ ਬਾਹਰ ਕੱਢ ਦਿੱਤਾ। ਉਸ ਨੇ ਡਾਕਟਰਾਂ ਨੂੰ ਬੀਮਾ ਕਾਰਡ ਵੀ ਦਿਖਾਇਆ ਪਰ ਡਾਕਟਰ ਨੇ ਉਸ ਨੂੰ ਅਣਗੌਲਿਆ ਕਰ ਦਿੱਤਾ। ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਸਪਤਾਲ ਦੇ ਬਾਹਰ ਆਪਣੇ ਪੁੱਤ ਨੂੰ ਲੈ ਕੇ ਬੈਠੀ ਰਹੀ ਪਰ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ।
ਇਸ ਸਬੰਧੀ ਸਿਵਲ ਹਸਪਤਾਲ ਦੇ ਐਸਐਮਓ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਸਵੇਰ ਤੋਂ ਆਪਣੇ ਦਫਤਰ ਵਿੱਚ ਹੀ ਮੌਜੂਦ ਸਨ ਪਰ ਉਨ੍ਹਾਂ ਦੇ ਕੋਲ ਕੋਈ ਅਜਿਹਾ ਮਾਮਲਾ ਧਿਆਨ ਵਿੱਚ ਨਹੀਂ ਆਇਆ। ਮੀਡੀਆ ਤੋਂ ਹੀ ਪਤਾ ਚੱਲਿਆ ਕਿ ਕੋਈ ਮਰੀਜ਼ ਬਾਹਰ ਪਿਆ ਹੈ, ਜੇ ਉਨ੍ਹਾਂ ਕੋਲ ਕੋਈ ਆਵੇਗਾ ਤਾਂ ਉਸ ਦਾ ਇਲਾਜ ਜ਼ਰੂਰ ਕੀਤਾ ਜਾਵੇਗਾ।