ਸ੍ਰੀ ਫਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ 31 ਮਾਰਚ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਹੈ। ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਤਾਲਾਬੰਦੀ ਦਾ ਮਿਲਿਆ ਜੁਲਿਆ ਅਸਰ ਵੇਖਣ ਨੂੰ ਮਿਲਿਆ।
ਬੀਤੇ ਦਿਨ ਜਨਤਾ ਕਰਫਿਊ ਨੂੰ ਭਰਵਾਂ ਹੁੰਗਾਰਾ ਮਿਲਿਆ ਪਰ ਦੂਜੇ ਦਿਨ ਲੋਕਾਂ ਦੀ ਬਾਜ਼ਾਰ ਵਿੱਚ ਚਹਿਲ ਪਹਿਲ ਦੇਖਣ ਨੂੰ ਮਿਲੀ। ਲੋਕ ਐਮਰਜੈਂਸੀ ਪੈਣ ਉੱਤੇ ਹੀ ਜ਼ਰੂਰਤ ਦਾ ਸਾਮਾਨ ਖਰੀਦਣ ਲਈ ਬਾਜ਼ਾਰ ਆਏ।
ਇਸ ਮੌਕੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਐਮਰਜੈਂਸੀ ਵਿੱਚ ਹੀ ਬਾਹਰ ਨਿਕਲ ਰਹੇ ਹਨ। ਉਹ ਤਾਲਾਬੰਦੀ ਦਾ ਸਮਰਥਨ ਕਰ ਰਹੇ ਹਨ।
ਦੱਸ ਦਈਏ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 415 ਮਾਮਲੇ ਸਾਹਮਣੇ ਆ ਗਏ ਹਨ ਜਿਨ੍ਹਾਂ ਵਿੱਚੋਂ 8 ਦੀ ਮੌਤ ਹੋ ਗਈ ਹੈ।