ETV Bharat / state

ਪਿੰਡ ਮਾਲੋਵਾਲ ਦੀ ਡਿਸਪੈਂਸਰੀ 'ਚ ਡਾਕਟਰ ਨਾ ਹੋਣ ਕਾਰਨ ਲੋਕ ਪਰੇਸ਼ਾਨ - ਜ਼ਿਲ੍ਹਾ ਫਤਿਹਗੜ੍ਹ ਸਾਹਿਬ

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਮਾਲੋਵਾਲ ਦੇ ਸਰਕਾਰੀ ਹਸਪਤਾਲ ਦੀ ਹਾਲਤ ਖੰਡਰ ਬਣ ਚੁੱਕਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਥੇ ਡਾਕਟਰ ਨਾ ਆਉਣ ਕਰਕੇ ਇਹ ਹੁਣ ਖੰਡਰ ਦਾ ਰੂਪ ਧਾਰਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਇਲਾਜ ਕਰਵਾਉਣ ਲਈ ਕਰੀਬ 12 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਮਲੋਹ ਜਾਂ ਫਿਰ ਕਿਸੇ ਮਹਿੰਗੇ ਹਸਪਤਾਲ ਵਿੱਚ ਜਾਣਾ ਪੈਂਦਾ ਹੈ ਜਿਸ ਕਰਕੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਫ਼ੋਟੋ
author img

By

Published : Aug 3, 2019, 7:38 AM IST

ਸ੍ਰੀ ਫ਼ਤਿਹਗੜ੍ਹ ਸਾਹਿਬ : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਮਾਲੋਵਾਲ ਦੇ ਸਰਕਾਰੀ ਹਸਪਤਾਲ ਦੀ ਹਾਲਤ ਖੰਡਰ ਬਣ ਚੁੱਕਿਆ ਹੈ। ਇਸ ਹਸਪਤਾਲ ਦਾ ਨੀਂਹ ਪੱਥਰ 1979 ਵਿਚ ਐੱਮਪੀ ਸਵ: ਸਵਰਨ ਸਿੰਘ ਟੌਹੜਾ ਨੇ ਰੱਖਿਆ ਸੀ। ਉਸ ਸਮੇਂ ਇਹ ਹਸਪਤਾਲ ਕਈ ਪਿੰਡਾਂ ਨੂੰ ਸਿਹਤ ਸਹੂਲਤਾਂ ਦਿੰਦਾ ਸੀ। ਪਰ ਹਾਲ ਦੀ ਘੜੀ ਇਸ ਹਸਪਤਾਲ ਵਿਚ ਇੱਕ ਵੀ ਡਾਕਟਰ ਨਹੀਂ ਹੈ। ਹਸਪਤਾਲ ਦੀ ਅਜਿਹੀ ਹਾਲਤ ਨਾਲ ਸਥਾਨਕ ਲੋਕ ਬਹੁਤ ਪਰੇਸ਼ਾਨ ਹਨ ਅਤੇ ਉਹਨਾਂ ਨੂੰ ਇਲਾਜ ਕਰਵਾਉਣ ਲਈ ਸ਼ਹਿਰ ਜਾਣਾ ਪੈਂਦਾ ਹੈ।

ਵੇਖੋ ਵੀਡੀਓ

ਇਸ ਮੌਕੇ ਤੇ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਇਸ ਹਸਪਤਾਲ ਵਿੱਚ 25 ਦੇ ਕਰੀਬ ਮਰੀਜ਼ਾਂ ਲਈ ਬੈੱਡ ਲੱਗੇ ਹੋਏ ਸਨ ਅਤੇ ਡਾਕਟਰਾਂ ਰਿਹਾਇਸ਼ ਲਈ ਵੀ ਬਿਡਿੰਗ ਬਣੀ ਹੋਈ ਹੈ ਜੋ ਹੁਣ ਕਦੇ ਵੀ ਡਿੱਗ ਸਕਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਥੇ ਡਾਕਟਰ ਨਾ ਆਉਣ ਕਰਕੇ ਇਹ ਹੁਣ ਖੰਡਰ ਦਾ ਰੂਪ ਧਾਰਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦੇ ਬੰਦ ਹੋਣ ਨਾਲ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੂੰ ਇਲਾਜ ਕਰਵਾਉਣ ਲਈ ਕਰੀਬ 12 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਮਲੋਹ ਜਾਂ ਫਿਰ ਕਿਸੇ ਮਹਿੰਗੇ ਹਸਪਤਾਲ ਵਿੱਚ ਜਾਣਾ ਪੈਂਦਾ ਹੈ ਜਿਸ ਕਰਕੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਜਲ੍ਹਿਆਂਵਾਲਾ ਬਾਗ਼ ਦੇ ਮੁੱਦੇ 'ਤੇ ਕੈਪਟਨ ਦੀ ਹਰਸਿਮਰਤ ਨੂੰ ਚੇਤਾਵਨੀ

ਇਸ ਮੌਕੇ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਹਸਪਤਾਲ ਨੂੰ ਜਲਦ ਤੋ ਜਲਦ ਚਲਾਇਆ ਜਾਵੇ, ਜਿਸ ਨਾਲ ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਦੂਰ ਨਾ ਜਾਣਾ ਪਿਆ ਕਰੇ।
ਇਸ ਮੌਕੇ ਰੋਸ ਵਿੱਚ ਆਏ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਕਿਸੇ ਗਰਭਵਤੀ ਮਹਿਲਾ ਨੂੰ ਐਮਰਜੈਂਸੀ ਲੈ ਕੇ ਜਾਣਾ ਪਵੇ ਤਾਂ ਉਸ ਨੂੰ ਕਿਸ ਤਰ੍ਹਾਂ ਤੇ ਕਿਥੇ ਲੈ ਕੇ ਜਾਣ?

Intro:ਐਂਕਰ  - ਇਕ ਪਾਸੇ ਸਰਕਾਰਾਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਗੱਲਾਂ ਕਰਦੀਆਂ ਹਨ, ਪਰ ਉਥੇ ਹੀ ਪੁਰਾਣੇ ਬਣੇ ਹਸਪਤਾਲ ਖੰਡਰ ਦਾ ਰੂਪ ਧਾਰਨ ਕਰ ਰਹੇ ਹਨ, ਜਿਸ ਕਾਰਨ ਇਹਨਾਂ ਤੇ ਲੱਗਿਆ ਲੱਖਾਂ- ਕਰੋੜਾਂ ਰੁਪਿਆ ਵੀ ਵਿਆਰਥ ਜਾਪਦਾ ਹੈ। ਅਜਿਹਾ ਹੀ ਮਾਮਲਾ ਹੈ ਜਿਲਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਮਾਲੋਵਾਲ ਦਾ, ਜਿਸਦਾ  1979 ਦੇ ਐਮਪੀ ਸਵ. ਗੁਰਚਰਨ ਸਿੰਘ ਟੌਹੜਾ ਨੇ ਨੀਂਹ ਪੱਥਰ ਰੱਖਿਆ ਸੀ। ਉਸ ਸਮੇਂ ਇਹ ਸਿਹਤ ਕੇਂਦਰ ਆਸਪਾਸ ਦੇ ਕਈ ਪਿੰਡਾਂ ਨੂੰ ਸਿਹਤ ਸਹੂਲਤਾਂ ਦਿੰਦਾ ਸੀ। ਪਰ ਅੱਜ ਇਸ ਸਿਹਤ ਕੇਂਦਰ ਦੀ ਹਾਲਤ ਐਨੀ ਖਰਾਬ ਹੈ ਜਿਸਨੂੰ ਦਰੁਸਤ ਕਰਨ ਦੀ ਜਰੂਰਤ ਹੈ। ਉਥੇ ਹੀ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਸਿਹਤ ਕੇਂਦਰ ਦਾ ਬਹੁਤ ਫਾਇਦਾ ਸੀ ਪਰ ਇਸਦੇ ਬੰਦ ਹੋਣ ਕਾਰਨ ਉਹਨਾਂ ਨੂੰ 12 ਕਿਲੋਮੀਟਰ ਤੋਂ ਵੱਧ ਦਾ ਸਫਰ ਤੈਅ ਕਰਨਾ ਪੈਂਦਾ ਹੈ। Body:ਵਾਇਸ ਓਵਰ - ਇਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਨਵੇਂ ਸਿਹਤ ਕੇਂਦਰ ਵਿੱਚ ਡਾਕਟਰ ਚੰਗੀਆਂ ਸਿਹਤ ਸਹੂਲਤਾਂ ਦੀ ਗਲ ਆਖਦੀ ਹੈ ਪਰ ਉਥੇ ਹੀ ਪੁਰਾਣੇ ਬਣੇ ਹਸਪਤਾਲ ਖੰਡਰ ਦਾ ਰੂਪ ਧਾਰਨ ਕਰ ਰਿਹਾ ਹੈ। ਅਜਿਹਾ ਹੀ ਮਾਮਲਾ ਹੈ ਜਿਲਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਮਾਲੋਵਾਲ ਦਾ, ਜਿਥੇ 1979 ਦੇ ਐਮਪੀ ਸਵ. ਗੁਰਚਰਨ ਸਿੰਘ ਟੌਹੜਾ ਨੇ ਕਰੀਬ 6 ਕਿੱਲੇ ਵਿੱਚ ਬਣੇ ਇਸ ਸਿਹਤ ਕੇਂਦਰ ਦਾ ਨੀਂਹ ਪੱਥਰ ਰੱਖਿਆ ਸੀ। ਉਸ ਸਮੇਂ ਇਹ ਸਿਹਤ ਕੇਂਦਰ ਆਸਪਾਸ ਦੇ ਕਰੀਬ 25 ਪਿੰਡਾਂ ਨੂੰ ਸਿਹਤ ਸਹੂਲਤਾਂ ਦਿੰਦਾ ਸੀ। ਪਰ ਅੱਜ ਇਸ ਸਿਹਤ ਕੇਂਦਰ ਦੀ ਖਰਾਬ ਹਾਲਤ ਨੂੰ ਦੇਖ ਕੇ ਲਗਦਾ ਹੈ ਕਿ ਖੁਦ ਇਸ ਹਸਪਤਾਲ ਨੂੰ ਡਾਕਟਰ ਦੀ ਜਰੂਰਤ ਹੈ। ਇਸ ਮੌਕੇ ਤੇ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਇਸ ਹਸਪਤਾਲ ਵਿੱਚ 25 ਦੇ ਕਰੀਬ ਮਰੀਜ਼ਾਂ ਲਈ ਬੈਡ ਲਗੇ ਹੋਏ ਸਨ। ਉਥੇ ਹੀ ਡਾਕਟਰਾਂ ਦੇ ਲਈ ਰਿਹਾਇਸ਼ ਕਰਨ ਦੇ ਲਈ ਬਿਡਿੰਗ ਵੀ ਬਣੀ ਹੋਈ ਹੈ ਜੋ ਹੁਣ ਕਦੇ ਵੀ ਡਿੱਗ ਸਕਦੀ ਹੈ। ਸਥਾਨਿਕ ਲੋਕਾਂ ਦਾ ਕਹਿਣਾ ਸੀ ਕਿ ਇਥੇ ਡਾਕਟਰ ਨਾ ਆਉਣ ਕਾਰਨ ਇਹ ਹੁਣ ਖੰਡਰ ਦਾ ਰੂਪ ਧਾਰਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਹਸਪਤਾਲ ਦੇ ਬੰਦ ਹੋਣ ਨਾਲ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਇਲਾਜ ਕਰਵਾਉਣ ਲਈ ਕਰੀਬ 12 ਕਿਲੋਮੀਟਰ ਦਾ ਸਫਰ ਤੈਅ ਕਰਕੇ ਅਮਲੋਹ ਜਾਂ ਫਿਰ ਕਿਸੇ ਮਹਿੰਗੇ ਹਸਪਤਾਲ ਵਿੱਚ ਜਾਣਾ ਪੈਂਦਾ ਹੈ ਜਿਸ ਕਰਕੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਹਸਪਤਾਲ ਨੂੰ ਜਦਲ ਚਲਾਇਆ ਜਾਵੇ। ਜਿਸ ਨਾਲ ਉਹਨਾਂ ਇਲਾਜ ਕਰਵਾਉਣ ਲਈ ਦੂਰ ਨਾ ਜਾਣਾ ਪਵੇ। 

ਬਾਇਟ  - ਸਥਾਨਿਕ ਲੋਕ

ਵਾਇਸ ਓਵਰ - ਇਸ ਮੌਕੇ ਰੋਸ਼ ਵਿੱਚ ਆਏ ਪਿੰਡ ਦੀਆਂ ਔਰਤਾਂ ਨੇ ਕਿਹਾ ਕਿ ਗਰਭਵਤੀ ਨੂੰ ਸਿਹਤ ਸਹੂਲਤਾਂ ਦੇਣ ਲਈ ਇਥੇ ਕੋਈ ਇਲਾਜ ਨਹੀਂ ਹੈ। ਜੇ ਕਿਸੇ ਔਰਤ ਨੂੰ ਐਮਰਜੈਂਸੀ ਲੈਕੇ ਜਾਣਾ ਪੈ ਤਾਂ ਉਸ ਨੂੰ ਕਿਸ ਤਰ੍ਹਾਂ ਤੇ ਕਿਥੇ ਲੈ ਕੇ ਜਾਣ? ਉਨ੍ਹਾਂ ਕਿਹਾ ਕਿ ਜੇ ਕਦੇ ਕੋਈ ਇਥੇ ਡਾਕਟਰਾਂ ਆ ਵੀ ਜਾਂਦਾ ਹੈ ਤਾਂ ਉਸ ਕੋਲ ਇਕ ਤਰਾਂ ਦੀ ਹੀ ਦਵਾਈ ਹੁੰਦੀ ਹੈ ਜੋ ਉਹ ਹਰ ਇਕ ਮਰੀਜ ਨੂੰ ਦਿੰਦਾ ਹੈ।  ਉਹਨਾਂ ਕਿਹਾ ਕਿ ਜੇ ਇਸ ਹਸਪਤਾਲ ਨੂੰ ਨਹੀਂ ਚਲਾਉਣਾ ਤਾਂ ਇਸ ਥਾਂ ਤੇ ਗਰੀਬ ਲੋਕਾਂ ਦੇ ਲਈ ਪਲਾਂਟ ਕੱਟ ਦੇਣੇ ਚਾਹੀਦੇ ਹਨ। ਜਿਸ ਨਾਲ ਉਹਨਾਂ ਨੂੰ ਕੋਈ ਘਰ ਦੀ ਸਹੂਲਤ ਮਿਲ ਸਕੇ। 

ਬਾਇਟ- ਪਿੰਡ ਵਾਸੀ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.