ETV Bharat / state

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਅਕੀਦਤ, ਭਾਗ-10

ਪੋਹ ਦੇ  ਮਹੀਨੇ ਵਿੱਚ ਸ਼ਹੀਦੀ ਹਫ਼ਤੇ ਦੌਰਾਨ ਸ਼ਹਾਦਤ ਨੂੰ ਸਮਰਪਿਤ ਸਫ਼ਰ-ਏ-ਸ਼ਹਾਦਤ ਦਾ ਸਫ਼ਰ ਤੈਅ ਕਰਦਿਆਂ ਈਟੀਵੀ ਭਾਰਤ ਪਹੁੰਚਿਆ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਸਥਿਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ। ਇਹ ਉਹ ਥਾਂ ਹੈ, ਜਿੱਥੋਂ ਮੋਤੀ ਰਾਮ ਮਹਿਰਾ ਜੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਲਈ ਦੁੱਧ ਲੈ ਕੇ ਠੰਡੇ ਬੁਰਜ ਵਿੱਚ ਜਾਂਦੇ ਸਨ ਤੇ ਮਾਤਾ ਜੀ ਤੇ ਬੱਚਿਆਂ ਲਈ ਦੁੱਧ ਦੀ ਸੇਵਾ ਕਰਦਾ ਸਨ।

ਸ਼ਹੀਦੀ ਹਫ਼ਤਾ
ਫ਼ੋਟੋ
author img

By

Published : Dec 26, 2019, 11:03 AM IST

ਫਤਿਹਗੜ੍ਹ ਸਾਹਿਬ: ਸਫ਼ਰ-ਏ-ਸ਼ਹਾਦਤ ਦਾ ਸਫ਼ਰ ਤੈਅ ਕਰਦਿਆਂ ਈਟੀਵੀ ਭਾਰਤ ਪਹੁੰਚਿਆ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਸਥਿਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ। ਇਹ ਉਹ ਥਾਂ ਹੈ, ਜਿੱਥੋਂ ਮੋਤੀ ਰਾਮ ਮਹਿਰਾ ਜੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਲਈ ਦੁੱਧ ਲੈ ਕੇ ਠੰਡੇ ਬੁਰਜ ਵਿੱਚ ਜਾਂਦੇ ਸਨ ਤੇ ਮਾਤਾ ਜੀ ਤੇ ਬੱਚਿਆਂ ਲਈ ਦੁੱਧ ਦੀ ਸੇਵਾ ਕਰਦੇ ਸਨ।

ਵੀਡੀਓ

ਤੁਹਾਨੂੰ ਦੱਸ ਦਈਏ, ਜਦੋਂ ਵਜ਼ੀਰ ਖ਼ਾਨ ਨੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਠੰਢੇ ਬੁਰਜ ਵਿੱਚ ਭੁੱਖੇ ਰੱਖੇ ਜਾਣ ਦਾ ਹੁਕਮ ਦਿੱਤਾ। ਇਸ ਦੌਰਾਨ ਪਹਿਲੇ 2-3 ਦਿਨ ਤਾਂ ਮਾਤਾ ਜੀ ਆਪਣੇ ਪੌਤਿਆਂ ਦੇ ਨਾਲ ਠੰਡ ਵਿੱਚ ਭੁੱਖੇ ਰਹੇ, ਪਰ ਉੱਥੇ ਹੀ ਮੁਗ਼ਲਾਂ ਦੇ ਕਾਰਾਗਾਰ ਦੇ ਰਸੋਈਏ ਮੋਤੀ ਰਾਮ ਮਹਿਰਾ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਛੋਟੇ ਲਾਲਾਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਹੈ।

ਇਸ ਮੌਕੇ ਮੋਤੀ ਰਾਮ ਮਹਿਰਾ ਦੇ ਮਨ ਵਿੱਚ ਮਾਤਾ ਜੀ ਤੇ ਬੱਚਿਆਂ ਦੀ ਸੇਵਾਂ ਕਰਨ ਦੀ ਇੱਛਾ ਜਾਗੀ ਪਰ ਮੁਗ਼ਲ ਸੈਨਿਕਾਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਅੱਗੇ ਨਹੀਂ ਜਾਣ ਦਿੱਤਾ ਕਿ ਜੇ ਤੂੰ ਸੇਵਾ ਕਰਨੀ ਚਾਹੁੰਦਾ ਹੈ ਤਾਂ ਤੈਨੂੰ ਸਾਨੂੰ ਸੋਨੇ ਦੀਆਂ ਮੋਹਰਾਂ ਦੇਣੀਆਂ ਪੈਣਗੀਆਂ। ਮੋਤੀ ਰਾਮ ਮਹਿਰਾ ਜੀ ਸਾਰੀਆਂ ਸ਼ਰਤਾਂ ਮੰਜ਼ੂਰ ਕਰਦਿਆਂ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਸੇਵਾ ਕਰਨ ਲਈ ਆਪਣਾ ਘਰ ਤੱਕ ਵੇਚ ਦਿੱਤਾ। ਇਸ ਤੋਂ ਬਾਅਦ ਮੋਤੀ ਰਾਮ ਮਹਿਰਾ ਜੀ ਰੋਜ਼ ਮੁਗਲਾਂ ਨੂੰ ਮੋਹਰਾਂ ਦੇ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਲਈ ਦੁੱਧ ਦੀ ਸੇਵਾ ਕਰਦੇ ਰਹੇ।

ਉਧਰ ਦੂਜੇ ਪਾਸੇ ਜਦੋਂ ਵਜ਼ੀਰ ਖ਼ਾਨ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮੋਤੀ ਰਾਮ ਮਹਿਰਾ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਸੇਵਾ ਕਰ ਰਿਹਾ ਹੈ, ਤਾਂ ਵਜ਼ੀਰ ਖ਼ਾਨ ਨੇ ਮੋਤੀ ਰਾਮ ਮਹਿਰਾ ਦੇ ਪੂਰੇ ਪਰਿਵਾਰ ਨੂੰ ਕੋਹਲੂ ਵਿੱਚ ਪੀਸਣ ਦੇ ਹੁਕਮ ਦੇ ਦਿੱਤੇ। ਇਸ ਹੁਕਮ ਤੋਂ ਬਾਅਦ ਹੀ ਮੋਤੀ ਰਾਮ ਮਹਿਰਾ ਨੂੰ ਪਰਿਵਾਰ ਸਣੇ ਕੋਹਲੂ ਵਿੱਚ ਪੀਸ ਕੇ ਸ਼ਹੀਦ ਕਰ ਦਿੱਤਾ ਗਿਆ।

ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਮੋਤੀ ਰਾਮ ਮਹਿਰਾ ਦਾ ਘਰ ਸੀ, ਜਿੱਥੇ ਅੱਜ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਅੱਜ ਵੀ ਉਹ ਗਲਾਸ ਸਾਂਭ ਕੇ ਰੱਖੇ ਗਏ ਹਨ ਜਿਨ੍ਹਾਂ ਗਲਾਸਾਂ ਵਿੱਚ ਮੋਤੀ ਰਾਮ ਮਹਿਰਾ ਜੀ ਨੇ ਛੋਟੋ ਸਾਹਿਬਾਜ਼ਾਦਿਆਂ ਤੇ ਮਾਤਾ ਜੀ ਲਈ ਦੁੱਧ ਦੀ ਸੇਵਾ ਕੀਤੀ ਸੀ। ਮੋਤੀ ਰਾਮ ਮਹਿਰਾ ਜੀ ਨੂੰ ਕਦੀ ਵੀ ਸਿੱਖ ਜਗਤ ਭੁੱਲ ਨਹੀਂ ਸਕਦਾ ਤੇ ਹਮੇਸ਼ਾ ਜਦੋਂ ਵੀ ਕੋਈ ਫ਼ਤਹਿਗੜ੍ਹ ਸਾਹਿਬ ਵਿਖੇ ਗੁਰਦੁਆਰਿਆਂ ਦੇ ਦਰਸ਼ਨ ਲਈ ਜਾਂਦਾ ਹੈ, ਤਾਂ ਉਹ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਦਰਸ਼ਨ ਕੀਤੇ ਬਗੈਰ ਨਹੀਂ ਮੁੜਦਾ।

Intro:ਜਿੱਥੇ ਇੱਕ ਪਾਸੇ ਮੁਗਲ ਲਗਾਤਾਰ ਗੁਰੂ ਜੀ ਦੇ ਪਰਿਵਾਰ ਨੂੰ ਤਸੀਹੇ ਦੇ ਕੇ ਧਰਮ ਕਬੂਲ ਕਰਨ ਦੀ ਗੱਲ ਕਰ ਰਹੇ ਸਨ ਉਧਰ ਕੁਝ ਲੋਕ ਐਸੇ ਵੀ ਸਨ ਜੋ ਗੁਰੂ ਜੀ ਦੇ ਪਰਿਵਾਰ ਦੀ ਸੇਵਾ ਲਈ ਆਪਣਾ ਸਭ ਕੁਝ ਬਲੀਦਾਨ ਕਰਨ ਲਈ ਤਿਆਰ ਸਨ . ਐਸੇ ਹੀ ਇੱਕ ਇਨਸਾਨ ਸਨ ਮੋਤੀ ਰਾਮ ਮਹਿਰਾ ਜਿਨ੍ਹਾਂ ਨੇ ਆਪਣਾ ਸਭ ਕੁਝ ਵੇਚ ਕੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਵਿੱਚ ਦੁੱਧ ਦੀ ਸੇਵਾ ਕੀਤੀ .

Body:ਜਦ ਵਜ਼ੀਰ ਖ਼ਾਨ ਵੱਲੋਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਨੂੰ ਠੰਢੇ ਬੁਰਜ ਵਿੱਚ ਭੁੱਖੇ ਰੱਖੇ ਜਾਣ ਦਾ ਹੁਕਮ ਦਿੱਤਾ ਗਿਆ ਤਾਂ ਪਹਿਲੇ ਦੋ ਤਿੰਨ ਦਿਨ ਤਾਂ ਮਾਤਾ ਜੀ ਆਪਣੇ ਪੋਤਿਆਂ ਦੇ ਨਾਲ ਠੰਢ ਵਿੱਚ ਭੁੱਖੇ ਰਹੇ .ਇਸ ਦੌਰਾਨ ਮੁਗ਼ਲਾਂ ਦੇ ਕਾਰਾਗਾਰ ਦੇ ਰਸੋਈਏ ਮੋਤੀ ਰਾਮ ਮਹਿਰਾ ਕੋਲੋਂ ਇਹ ਸਭ ਦੇਖਿਆ ਨਹੀਂ ਗਿਆ . ਉਨ੍ਹਾਂ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਦੀ ਸੇਵਾ ਕਰਨੀ ਚਾਹੀ ਪਰ ਮੁਗ਼ਲ ਸੈਨਿਕਾਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਅੱਗੇ ਨਹੀਂ ਜਾਣ ਦਿੱਤਾ ਕਿ ਜੇ ਤੂੰ ਸੇਵਾ ਕਰਨੀ ਚਾਹੁੰਦਾ ਹੈ ਤਾਂ ਤੈਨੂੰ ਸਾਨੂੰ ਸੋਨੇ ਦੀਆਂ ਮੋਹਰਾਂ ਦੇਣੀਆਂ ਪੈਣਗੀਆਂ . ਮੁਗ਼ਲ ਸੈਨਿਕਾਂ ਦੀ ਇਸ ਗੱਲ ਨੂੰ ਮੰਨਦੇ ਹੋਏ ਮੋਤੀ ਰਾਮ ਮਹਿਰਾ ਰੋਜ਼ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਲਈ ਦੁੱਧ ਦੀ ਸੇਵਾ ਕਰਦੇ ਸਨ ਅਤੇ ਇਸ ਲਈ ਉਹ ਉਡਰਾ ਨੂੰ ਸੋਨੇ ਦੀਆਂ ਮੋਹਰਾਂ ਦਿੰਦੇ ਸਨ . ਮੋਤੀ ਰਾਮ ਮਹਿਰਾ ਹੀ ਉਹ ਸ਼ਖ਼ਸ ਸਨ ਜਿਨ੍ਹਾਂ ਨੇ ਆਪਣਾ ਸਭ ਕੁਝ ਵੇਚ ਕੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਲਈ ਦੁੱਧ ਦੀ ਸੇਵਾ ਕੀਤੀ .
ਉਧਰ ਦੂਸਰੇ ਪਾਸੇ ਜਦ ਵਜ਼ੀਰ ਖਾਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਵਜ਼ੀਰ ਖ਼ਾਨ ਨੇ ਮੋਤੀ ਰਾਮ ਮਹਿਰਾ ਦੇ ਪੂਰੇ ਪਰਿਵਾਰ ਨੂੰ ਕੋਹਲੂ ਵਿੱਚ ਪੀਸਣ ਦੇ ਹੁਕਮ ਦੇ ਦਿੱਤੇ ਅਤੇ ਮੋਤੀ ਰਾਮ ਮਹਿਰਾ ਨੂੰ ਕੋਹਲੂ ਵਿੱਚ ਪੀਸ ਕੇ ਪੂਰੇ ਪਰਿਵਾਰ ਸਮੇਤ ਸ਼ਹੀਦ ਕਰ ਦਿੱਤਾ ਗਿਆ . ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਮੋਤੀ ਰਾਮ ਮਹਿਰਾ ਦਾ ਘਰ ਸੀ ਜਿੱਥੇ ਅੱਜ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸੁਸ਼ੋਭਿਤ ਹੈ .

ਪੀ ਟੂ ਸੀ

Conclusion:ਮੋਤੀ ਰਾਮ ਮਹਿਰਾ ਨੂੰ ਕਦੀ ਵੀ ਸਿੱਖ ਜਗਤ ਭੁੱਲ ਨਹੀਂ ਸਕਦਾ ਅਤੇ ਹਮੇਸ਼ਾ ਜਦ ਵੀ ਕੋਈ ਫ਼ਤਹਿਗੜ੍ਹ ਸਾਹਿਬ ਵਿਖੇ ਗੁਰਦੁਆਰਿਆਂ ਦੇ ਦਰਸ਼ਨ ਲਈ ਜਾਂਦਾ ਹੈ ਤੇ ਉਹ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਦਰਸ਼ਨ ਕੀਤੇ ਬਗੈਰ ਨਹੀਂ ਮੁੜਦਾ
ETV Bharat Logo

Copyright © 2024 Ushodaya Enterprises Pvt. Ltd., All Rights Reserved.