ਸ੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਗੈਰਕਾਨੂੰਨੀ ਤੌਰ 'ਤੇ ਚੱਲ ਰਹੇ ਲਿੰਗ ਟੈਸਟ ਕਰਨ ਵਾਲੇ ਗੋਰਖਧੰਦੇ ਦਾ ਹਰਿਆਣਾ ਦੀ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਸਰਹਿੰਦ ਸਥਿਤ ਇਸ ਨਿੱਜੀ ਨਰਸਿੰਗ ਹੋਮ 'ਚ ਲਿੰਗ ਜਾਂਚ ਕੀਤੀ ਜਾਂਦੀ ਸੀ, ਜਿਸ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ। ਉਨ੍ਹਾਂ ਦਾ ਕਹਿਣਾ ਕਿ ਛਾਪੇਮਾਰੀ ਦੌਰਾਨ ਟੀਮ ਨੇ ਲੈਪਟਾਪ ਸਮੇਤ ਹੋਰ ਵਰਤੋਂ ਆਉਣ ਵਾਲੇ ਸਮਾਨ ਨੂੰ ਕਬਜ਼ੇ 'ਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਕਿ ਉਨ੍ਹਾਂ ਨੂੰ ਇਸ ਧੰਦੇ ਬਾਰੇ ਜਾਣਕਾਰੀ ਮਿਲੀ ਸੀ, ਜਿਸ ਕਾਰਨ ਉਨ੍ਹਾਂ ਮਹਿਲਾ ਨੂੰ ਨਕਲੀ ਮਰੀਜ਼ ਬਣਾ ਉਸ ਨਰਸਿੰਗ ਹੋਮ ਟੈਸਟ ਕਰਵਾਉਣ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਮਹਿਲਾ ਰਾਹੀ ਇਸ ਰੈਕੇਟ ਨੂੰ ਚਲਾਇਆ ਜਾਂਦਾ ਸੀ, ਜੋ ਨਰਸਿੰਗ ਹੋਮ ਲਈ ਗ੍ਰਾਹਕ ਲੈਕੇ ਆਉਂਦੀ ਸੀ।
ਇਸ ਸਬੰਧੀ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਵਲੋਂ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਕਤ ਮਾਮਲੇ 'ਚ ਨਿਯਮਾਂ ਅਨੁਸਾਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ:ਅੰਸਾਰੀ ਨੂੰ ਲੈਣ ਆਇਆ ਯੂਪੀ ਪੁਲਿਸ ਦੀਆਂ ਗੱਡੀਆਂ ਦਾ ਕਾਫਲਾ