ਫ਼ਤਿਹਗੜ੍ਹ ਸਾਹਿਬ: ਬਾਲੀਵੁੱਡ ਦੇ ਅਦਾਕਾਰ ਰਿਸ਼ੀ ਕਪੂਰ ਦੀ ਮੌਤ ਤੇ ਸਾਰੇ ਬਾਲੀਵੁੱਡ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ। ਅਦਾਕਾਰ ਰਿਸ਼ੀ ਕਪੂਰ ਦੀ ਮੌਤ 'ਤੇ ਵੱਖ-ਵੱਖ ਅਦਾਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਹੀ ਸਬ ਟੀਵੀ ਤੇ ਚਲਣ ਵਾਲੇ " ਐਫਆਰਆਈ " ਨਾਟਕ ਦੇ ਵਿੱਚ ਇੱਕ ਪੁਲਿਸ ਵਾਲੇ ਦਾ ਰੋਲ ਅਦਾ ਕਰਨ ਵਾਲੇ ਗੋਪੀ ਭੱਲਾ ਨੇ ਵੀ ਰਿਸ਼ੀ ਕਪੂਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਰਿਸ਼ੀ ਕਪੂਰ ਨਾਲ ਕੀਤੇ ਫਿਲਮਾਂ ਵਿੱਚ ਕੰਮ ਦੇ ਕੁਝ ਪਲ ਸਾਂਝੇ ਕੀਤੇ।
ਇਸ ਮੌਕੇ ਗੋਪੀ ਭੱਲਾ ਨੇ ਦੱਸਿਆ ਕਿ ਉਨ੍ਹਾਂ ਨੇ ਰਿਸ਼ੀ ਕਪੂਰ ਦੇ ਨਾਲ ਪਹਿਲੀ ਵਾਰ ਫਿਲਮ "ਏਕ ਚਾਦਰ ਮੈਲੀ ਸੀ" ਵਿੱਚ ਕੰਮ ਕੀਤਾ ਸੀ। ਉਸ ਤੋਂ ਬਾਅਦ ਰਿਸ਼ੀ ਉਨ੍ਹਾਂ ਨੂੰ ਇੱਕ ਹੋਰ ਫਿਲਮ ਦੀ ਸੂਟਿੰਗ 'ਤੇ ਮਿਲੇ। ਜਿੱਥੇ ਉਨ੍ਹਾਂ ਨੂੰ ਉਸ ਪਹਿਲੀ ਵਾਰ ਵਿੱਚ ਹੀ ਪਹਿਚਾਣ ਲਿਆ ਸੀ ਕਿ ਮੈਂ ਉਨ੍ਹਾਂ ਨਾਲ ਫਿਲਮ "ਏਕ ਚਾਦਰ ਮੈਲੀ ਸੀ" ਵਿੱਚ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਰਿਸ਼ੀ ਕਪੂਰ ਬਹੁਤ ਵਧੀਆ ਅਦਾਕਾਰ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਕੇ ਬਹੁਤ ਦੁਖ ਹੋਇਆ ਹੈ, ਉਨ੍ਹਾਂ ਦੀ ਮੌਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਫਿਲਮੀ ਜਗਤ ਨੂੰ ਪਿਆ ਹੈ।