ਫਤਿਹਗੜ੍ਹ ਸਾਹਿਬ: ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਸਭ ਤੋਂ ਵੱਧ ਕਿਸਾਨਾਂ ਉੱਤੇ ਪਈ ਹੈ ਤੇ ਫਸਲਾਂ ਤਬਾਹ ਹੋ ਗਈਆਂ ਹਨ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸਲਾਂ ਦਾ ਬਹੁਤ ਵੱਡੇ-ਵੱਡੇ ਨੁਕਸਾਨ ਹੋਇਆ ਹੈ।ਕੁਦਰਤ ਦੀ ਅਜਿਹੀ ਮਾਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਹੱਦੀਆਂ ਵਿੱਚ ਦੇਖਣ ਨੂੰ ਮਿਲੀ। ਜਿੱਥੇ ਦੇ ਇੱਕ ਕਿਸਾਨ ਵੱਲੋਂ ਆਪਣਾ ਟਰੱਕ ਵੇਚ ਕੇ ਜ਼ਮੀਨ ਨੂੰ ਠੇਕੇ 'ਤੇ ਲੈਕੇ ਖੇਤੀ ਗਈ ਸੀ, ਪਰ ਮੀਂਹ ਨੇ ਕਿਸਾਨ ਦੀਆਂ ਸਾਰੀਆਂ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ ਹੈ।
ਟਰੱਕ ਵੇਚ ਕੀਤੀ ਸੀ ਖੇਤੀ: ਹੜ੍ਹ ਦੀ ਮਾਰ ਝੱਲ ਰਹੇ ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਉਸ ਨੇ ਆਪਣੀ ਕਮਾਈ ਦਾ ਸਾਧਨ ਟਰੱਕ ਸੀ ਜਿਸ ਨੂੰ ਵੇਚ ਕੇ ਉਸ ਵਲੋਂ 10 ਕਿੱਲੇ ਜ਼ਮੀਨ ਠੇਕੇ ’ਤੇ ਲੈ ਕੇ ਮੱਕੀ ਦੀ ਫ਼ਸਲ ਬੀਜੀ ਸੀ ਅਤੇ ਇਸ ਤੋਂ ਹੋਣ ਵਾਲੀ ਕਮਾਈ ਨਾਲ ਅੱਗੋਂ ਵੀ ਮੱਕੀ ਦੀ ਫ਼ਸਲ ਬੀਜਣੀ ਸੀ, ਪ੍ਰੰਤੂ ਪਿਛਲੇ ਦਿਨੀਂ ਜ਼ਿਲ੍ਹੇ ’ਚ ਆਏ ਹੜ੍ਹ ਕਾਰਨ ਉਸ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ, ਜਿਸ ਕਾਰਨ ਉਸ ਕੋਲ ਹੁਣ ਨਾ ਟਰੱਕ ਰਿਹਾ ਹੈ ਅਤੇ ਨਾ ਹੀ ਫ਼ਸਲ ਬਚੀ ਹੈ। ਉਸ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਨੇ ਕਿਹਾ ਕਿ ਹੜ੍ਹ ਕਾਰਨ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਦੱਸਿਆ ਕਿ ਕਈ ਦਿਨ ਬੀਤ ਜਾਣ ਦੇ ਬਾਅਦ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਸ ਦੀ ਸਾਰ ਲੈਣ ਨਹੀ ਆਇਆ। ਜੇਕਰ ਕੋਈ ਅਧਿਕਾਰੀ ਜਾਂ ਸਰਕਾਰ ਉਹਨਾਂ ਦੀ ਬਾਂਹ ਫੜ੍ਹੇ ਤਾਂ ਇਸ ਔਖੀ ਘੜੀ ਵਿਚੋਂ ਨਿਕਲਣ ਵਿੱਚ ਮਦਦ ਮਿਲ ਸਕਦੀ ਹੈ। ਉਸ ਦਾ ਮਸਲਾ ਹਲ ਹੋ ਸਕਦਾ ਹੈ, ਪਰ ਜੋ ਹਾਲਤ ਹਨ ਇਹਨਾਂ ਹਲਾਤਾਂ ਵਿੱਚ ਇੰਨੇ ਦਿਨ ਬਾਅਦ ਤਾਂ ਹੁਣ ਉਮੀਦਾਂ ਹੀ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਹਨ।
- Politics of Punjab: ਅੱਜ ਭਾਜਪਾ ਵਿੱਚ ਸ਼ਾਮਲ ਹੋਵੇਗਾ ਪੰਜਾਬ ਦਾ ਕੋਈ ਵੱਡਾ ਸਿਆਸੀ ਚਿਹਰਾ
- ਨਸ਼ੇ ਦੇ ਛੇਵੇਂ ਦਰਿਆ ਵਿੱਚ ਰੁੜ੍ਹ ਰਿਹਾ ਪੰਜਾਬ! ਸਰਕਾਰਾਂ ਦੇ ਬਿਆਨ ਨਹੀਂ ਬਲਕਿ ਪੰਜਾਬ ਵਿਚ ਸਮਾਜਿਕ ਮੁਹਿੰਮ ਕਰ ਸਕਦੀ ਹੈ ਨਸ਼ੇ ਦਾ ਖ਼ਾਤਮਾ- ਖਾਸ ਰਿਪੋਰਟ
- Punjab Drugs Smuggler : ਨਸ਼ਾ ਤਸਕਰੀ 'ਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਸਵਾਲੀਆ ਨਿਸ਼ਾਨ, ਕਿਵੇਂ ਨਜਿੱਠੇਗੀ ਪੰਜਾਬ ਸਰਕਾਰ ?
ਸਰਕਾਰ ਦੀ ਮਦਦ ਨਾਲ ਕਿਸਾਨਾਂ ਦੀ ਜ਼ਿੰਦਗੀ ਲੀਹ 'ਤੇ ਆ ਸਕਦੀ ਹੈ : ਇਸ ਸਬੰਧੀ ਪਿੰਡ ਵਾਸੀ ਅਤੇ ਕਿਸਾਨ ਆਗੂ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਵੀ ਮਿਲ ਕੇ ਕਿਸਾਨਾਂ ਦੀ ਮਦਦ ਦਾ ਯਤਨ ਕਰਨ ਦੀ ਪਹਿਲ ਕੀਤੀ ਹੈ। ਪਰ ਜੇਕਰ ਸਰਕਾਰ ਸਮੇਂ ਰਹਿੰਦੇ ਕਿਸਾਨਾਂ ਦੀ ਮਦਦ ਕਰ ਦੇਵੇ ਤਾਂ ਕਿਸਾਨਾਂ ਦਾ ਟੁੱਟਿਆ ਆਤਮਵਿਸ਼ਵਾਸ ਵਾਪਿਸ ਆ ਜਾਵੇਗਾ ਅਤੇ ਮੁੜ੍ਹ ਤੋਂ ਜ਼ਿੰਦਗੀ ਲੀਹ ਉੱਤੇ ਲੈ ਆਉਣਗੇ।