ETV Bharat / state

ਭਾਰੀ ਮੀਂਹ ਕਾਰਨ ਫਤਿਹਗੜ੍ਹ ਦੀਆਂ ਸੜਕਾਂ ਨੇ ਧਾਰਿਆ ਤਲਾਅ ਦਾ ਰੂਪ - ਝੋਨੇ ਦੀ ਫਸਲ ਨੂੰ ਲਾਭ

ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਦੇ ਨਾਲ ਤਾਪਮਾਨ ਵੀ ਘੱਟ ਹੋਇਆ ਹੈ। ਇਸ ਦੌਰਾਨ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਵੜਿਆ ਦਿਖਾਈ ਦਿੱਤਾ। ਨਾਲ ਹੀ ਭਾਰੀ ਮੀਂਹ ਦੇ ਕਾਰਨ ਵਾਹਨ ਵੀ ਪਾਣੀ ਦੇ ਵਿੱਚ ਡੁੱਬੇ ਦਿਖਾਈ ਦਿੱਤੇ।

ਭਾਰੀ ਮੀਂਹ ਕਾਰਨ ਫਤਿਹਗੜ੍ਹ ਦੀਆਂ ਸੜਕਾਂ ਨੇ ਧਾਰਿਆ ਤਲਾਅ ਦਾ ਰੂਪ

author img

By

Published : Jul 28, 2021, 2:57 PM IST

ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਦੇ ਵਿੱਚ ਸਾਉਣ ਦਾ ਮਹੀਨਾ ਚੱਲ ਰਿਹਾ ਹੈ। ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਪਿਛਲੇ ਦਿਨ੍ਹਾਂ ਤੋਂ ਮੀਂਹ ਪੈ ਰਿਹਾ ਹੈ। ਇਸੇ ਤਰ੍ਹਾਂ ਹੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਦੇ ਨਾਲ ਤਾਪਮਾਨ ਵੀ ਘੱਟ ਹੋਇਆ ਹੈ। ਇਸ ਦੌਰਾਨ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਵੜਿਆ ਦਿਖਾਈ ਦਿੱਤਾ। ਨਾਲ ਹੀ ਭਾਰੀ ਮੀਂਹ ਦੇ ਕਾਰਨ ਵਾਹਨ ਵੀ ਪਾਣੀ ਦੇ ਵਿੱਚ ਡੁੱਬੇ ਦਿਖਾਈ ਦਿੱਤੇ।

ਭਾਰੀ ਮੀਂਹ ਕਾਰਨ ਫਤਿਹਗੜ੍ਹ ਦੀਆਂ ਸੜਕਾਂ ਨੇ ਧਾਰਿਆ ਤਲਾਅ ਦਾ ਰੂਪ

ਸਵੇਰ ਤੋਂ ਪੈ ਰਹੇ ਮੀਂਹ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਇਸ ਮੀਂਹ ਦੇ ਨਾਲ ਕਿਸਾਨਾਂ ਦੇ ਚਿਹਰੇ ਵੀ ਖਿੜੇ ਦਿਖਾਈ ਦਿੱਤੇ ਹਨ ਕਿਉਂਕਿ ਇਸ ਮੀਂਹ ਦੇ ਨਾਲ ਝੋਨੇ ਦੀ ਫਸਲ ਨੂੰ ਲਾਭ ਹੋਵੇਗਾ ਤੇ ਪਾਣੀ ਦੀ ਲਾਗਤ ਘੱਟ ਹੋਵੇਗੀ।

ਮੀਂਹ ਦੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਵੱਖ ਵੱਖ ਥਾਵਾਂ ਤੇ ਭਿਆਨਕ ਹਾਦਸਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਹੋਰ ਵੀ ਵੱਖ ਵੱਖ ਥਾਵਾਂ ਉੱਪਰ ਜਿੱਥੇ ਜਾਨੀ ਨੁਕਸਾਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉੱਥੇ ਹੀ ਮਾਲੀ ਨੁਕਸਾਨ ਵੀ ਹੋ ਰਿਹਾ ਹੈ ਜਿਸ ਕਾਰਨ ਇਲਾਕੇ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:ਜੰਮੂ-ਕਸ਼ਮੀਰ 'ਚ ਬੱਦਲ ਫਟਣ ਨਾਲ 6 ਮੌਤਾਂ, 36 ਲਾਪਤਾ, ਰਾਹਤ ਕਾਰਜ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.