ਮੰਡੀ ਗੋਬਿੰਦਗੜ੍ਹ: ਪਿਛਲੀ ਅਕਾਲੀ ਦਲ ਦੀ ਸਰਕਾਰ ਸਮੇਂ ਮੰਡੀ ਗੋਬਿੰਦਗੜ੍ਹ ਦੇ ਨਾਲ ਲੱਗਦੇ ਇਲਾਕੇ ਇਕਬਾਲ ਨਗਰ,ਸੰਤਨਗਰ, ਦਲੀਪ ਨਗਰ, ਕੱਚਾ ਸਾਤੀ ਨਗਰ ,ਅੰਬੇਮਾਜਰਾ ਤੇ ਅਜਨਾਲੀ ਨੂੰ ਵਿਕਾਸ ਸਮੱਸਿਆਵਾਂ ਨੂੰ ਦੇਖਦੇ ਹੋਏ, ਇਹਨਾਂ ਇਲਾਕਿਆਂ ਨੂੰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿੱਚ ਮਰਜ਼ ਕੀਤਾ ਗਿਆ ਸੀ। ਪਰ ਇਹਨਾਂ ਵਿਕਾਸ ਹੁਣ ਤੱਕ ਵੀ ਨਹੀਂ ਹੋਇਆ।
ਜਿਸਦਾ ਜਾਇਜ਼ਾ ਲੈਣ ਦੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਗੱਲਬਾਤ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ, ਕਿ 4 ਮਹੀਨੇ ਪਹਿਲਾਂ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵੱਲੋਂ ਇਹਨਾਂ ਇਲਾਕਿਆਂ ਵਿੱਚ ਸੀਵਰੇਜ ਪਾਉਣ ਲਈ ਸੜਕਾਂ ਪੁੱਟੀਆ ਗਈਆਂ ਸਨ। ਬਰਸਾਤ ਦਾ ਮੌਸਮ ਸ਼ੁਰੂ ਹੋਣ ਤੇ ਵੀ ਕੋਈ ਖਾਸ ਕੰਮ ਨੇਪਰੇ ਨਹੀ ਚੜਿਆ। ਜਿਸ ਕਾਰਨ ਸੀਵਰੇਜ ਦਾ ਪਾਣੀ ,ਪੀਣ ਵਾਲੇ ਪਾਣੀ ਵਿੱਚ ਮਿਕਸ ਹੋ ਗਿਆ ਹੈ, ਤੇ ਸ਼ਹਿਰ ਵਾਸੀਆਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਸ ਤੋਂ ਇਲਾਵਾਂ ਸੜਕਾਂ ਪੁੱਟਣ ਕਾਰਨ ਲੋਕਾਂ ਨੂੰ ਆਪਣੇ ਘਰਾਂ ਤੱਕ ਜਾਣਾ ਵੀ ਵਧੇਰੇ ਮੁਸ਼ਕਿਲ ਹੋ ਰਿਹਾ ਹੈ। ਜੇਕਰ ਕੋਈ ਇਹਨਾਂ ਇਲਾਕਿਆਂ ਵਿੱਚੋਂ ਵਿਅਕਤੀ ਬਿਮਾਰ ਹੋ ਜਾਵੇ ਤਾਂ ਸਥਿਤੀ ਇਹ ਹੈ, ਕਿ ਐਂਬੂਲੈਂਸ ਵੀ ਇੱਥੇ ਨਹੀ ਆ ਸਕਦੀ। ਕਿਉਂਕਿ ਇਹਨਾਂ ਪੁੱਟੇ ਰਸਤਿਆਂ ਤੋ ਪੈਦਲ ਤੇ ਸਾਇਕਲ ਲੰਘਣਾ ਵੀ ਵਧੇਰੇ ਮੁਸ਼ਕਿਲ ਹੈ। ਉਹਨਾਂ ਕਿਹਾ ਕਿ ਉਹ ਪਿਛਲੇ ਹਫ਼ਤੇ ਵੀ ਦੌਰਾ ਕਰ ਚੁੱਕੇ ਹਨ, ਪਰ ਨਾ ਤਾਂ ਹਲਕਾ ਵਿਧਾਇਕ ਤੇ ਨਾ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਕੰਨਾ ਤੇ ਜੂੰ ਸਰਕੀ ਹੈ। ਕਿਉਂਕਿ ਹਲਕਾ ਵਿਧਾਇਕ ਤੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਨੇ ਜੇਕਰ ਇਹਨਾਂ ਇਲਾਕਿਆਂ ਦਾ ਵਿਕਾਸ ਕਰਨਾ ਹੁੰਦਾ ਤਾਂ ਚਾਰ ਸਾਲ ਪਹਿਲਾਂ ਕਰਦੇ।
ਹੁਣ ਚੋਣਾ ਨੇੜੇ ਦੇਖ ਸਿਰਫ਼ ਨੀਹ ਪੱਥਰ ਰੱਖ ਕੇ ਲੋਕਾ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ। ਰਾਜੂ ਖੰਨਾ ਨੇ ਕਿਹਾ ਕਿ ਜੇ ਇਹਨਾਂ ਸਮੱਸਿਆਵਾਂ ਦਾ ਹੱਲ ਜਲਦ ਨਾ ਹੋਇਆ, ਤਾਂ ਉਹ ਨਗਰ ਕੌਂਸਲ ਅੱਗੇ ਧਰਨਾ ਲਗਾਉਣਗੇ।
ਇਹ ਵੀ ਪੜ੍ਹੋ:-15 ਰੁਪਏ ਦਿਹਾੜੀ ਦਾ ਮਾਮਲਾ: ਪਿੰਡ ਦੀ ਪੰਚਾਇਤ ਨੇ ਕੀਤਾ ਵੱਡਾ ਖੁਲਾਸਾ !