ਸ੍ਰੀ ਫਤਿਹਗੜ੍ਹ ਸਾਹਿਬ: ਸਰਕਾਰ ਵੱਲੋਂ ਮਿਸ਼ਨ ਫਤਿਹ (Mission fateh) ਤਹਿਤ ਸੂਬੇ ਦੇ ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਰਿਹਾ ਹੈ ਇਸ ਨੂੰ ਲੈਕੇ ਵੱਖ ਵੱਖ ਜ਼ਿਲ੍ਹਿਆਂ ਦੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਮਿਲਕੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਕੋਰੋਨਾ ਨੂੰ ਖਤਮ ਕੀਤਾ ਜਾ ਸਕੇ। ਸ੍ਰੀ ਫਤਿਹਗੜ੍ਹ ਸਾਹਿਬ ਚ ਪ੍ਰਸ਼ਾਸਨ ਦੇ ਵੱਲੋਂ ਇੱਕ ਮਿਸ਼ਨ ਫਤਿਹ ਤਹਿਤ ਅਹਿਮ ਉਪਰਾਲਾ ਕੀਤਾ ਗਿਆ ਹੈ।
ਕੋਰੋਨਾ ਦੀਆਂ ਹਦਾਇਤਾਂ (Corona instructions) ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ (District Administration) ਵੱਲੋਂ ਬਾਜ਼ਾਰਾਂ ਵਿੱਚ ਸਮੁੱਚੀਆਂ ਦੁਕਾਨਾਂ ਦੀ ਐੱਸ ਡੀ ਐੱਮ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਚੈਕਿੰਗ ਦੌਰਾਨ ਦੁਕਾਨਾਂ ਦੇ ਮਾਲਕਾਂ ਅਤੇ ਦੁਕਾਨਾਂ ਵਿਚ ਕੰਮ ਕਰ ਰਹੇ ਸਮੁੱਚੇ ਸਟਾਫ ਮੈਂਬਰਾਂ ਦੀ 100 ਪ੍ਰਤੀਸ਼ਤ ਵੈਕਸੀਨ ਹੋਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਵੈਕਸੀਨ ਸਟਿੱਕਰ ਜਾਰੀ ਕੀਤਾ ਜਾ ਰਿਹਾ ਹੈ ਤਾਂ ਜੋ ਦੁਕਾਨ ਵਿੱਚ ਆਉਣ ਵਾਲਾ ਕੋਈ ਵੀ ਗਾਹਕ ਬੇ-ਝਿਜਕ ਹੋ ਕੇ ਖਰੀਦਦਾਰੀ ਕਰ ਸਕੇ ।
ਦੁਕਾਨਾਂ ਦੀ ਚੈਕਿੰਗ ਕਰਦਿਆਂ ਐੱਸ ਡੀ ਐੱਮ ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਾਜ਼ਾਰਾਂ ਵਿੱਚ ਹੋਟਲਾਂ, ਢਾਬਿਆਂ, ਡਾਕਟਰਾਂ, ਕਰਿਆਨੇ, ਮੁਨਿਆਰੀ ਆਦਿ ਦੀਆਂ ਦੁਕਾਨਾਂ ਦੇ ਮਾਲਕਾਂ ਅਤੇ ਸਟਾਫ ਵਲੋਂ ਕਰਵਾਈ ਹੋਈ ਵੈਕਸੀਨ ਦੀ ਚੈਕਿੰਗ ਕੀਤੀ ਜਾ ਰਹੀ ਹੈ । ਉੱਧਰ ਦੁਕਾਨਦਾਰਾਂ ਵੱਲੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਦੁਕਾਨਾਂ ਵਿੱਚ ਸਮੁੱਚੇ ਸਟਾਫ ਮੁਲਾਜ਼ਮਾਂ ਦੀ ਪੂਰੀ ਤਰ੍ਹਾਂ ਵੈਕਸੀਨ ਕਰਵਾਈ ਹੋਈ ਹੈ।
ਇਹ ਵੀ ਪੜ੍ਹੋ:'ਦੇਸ਼ਭਰ ’ਚ ਸੱਪਾਂ ਦੀਆਂ 270 ਪ੍ਰਜਾਤੀਆਂ, 15 ਦੇ ਕਰੀਬ ਪ੍ਰਜਾਤੀਆਂ ਸਭ ਤੋਂ ਖਤਰਨਾਕ'