ਸ੍ਰੀ ਫਤਿਹਗੜ੍ਹ ਸਾਹਿਬ: ਦੇਸ਼ ਭਰ ’ਚ ਲੋਕਾਂ ਵੱਲੋਂ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਮਨਾਇਆ ਗਿਆ। ਬਸੰਤ ਪੰਚਮੀ ਦੇ ਮੌਕੇ ਨੌਜਵਾਨਾਂ ਨੇ ਇਕੱਠੇ ਹੋ ਕੇ ਪਤੰਗਬਾਜ਼ ਕੀਤੀ। ਪੰਚਮੀ ਕਰਦੇ ਹੋਏ ਲੋਕਾਂ ਵੱਲੋਂ ਸਪੀਕਰ ਲਗਾਕੇ ਮੰਨੋਰੰਜਨ ਕਰਦੇ ਹੋਏ ਖੁਸ਼ੀ ਮਨਾਈ ਗਈ। ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਕੱਠੇ ਹੋਕੇ ਪਤੰਗਬਾਜੀ ਕੀਤੀ ਜਾ ਰਹੀ ਹੈ।
‘ਚਾਇਨਾ ਡੋਰ ਦੀ ਨਾ ਕਰੋ ਵਰਤੋਂ’
ਲੋਕਾਂ ਨੇ ਕਿਹਾ ਕਿ ਉਹ ਚਾਇਨਾ ਡੋਰ ਨਾਲ ਪਤੰਗ ਨਹੀਂ ਉਡਾ ਰਹੇ, ਸਿਰਫ ਤਾਗੇ ਵਾਲੀ ਡੋਰ ਹੀ ਇਸਤੇਮਾਲ ਕਰ ਰਹੇ ਹਨ। ਲੋਕਾਂ ਦਾ ਕਹਿਣਾ ਸੀ ਚਾਇਨਾ ਡੋਰ ਇਨਸਾਨ ਅਤੇ ਪੰਛੀਆਂ ਲਈ ਬਹੁਤ ਖਤਰਨਾਕ ਹੈ ਇਸ ਲਈ ਇਸ ਨੂੰ ਵੇਚਣ ਤੇ ਖਰੀਦਣ ਵਾਲੇ ਦੋਨਾਂ ਤੇ ਹੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਨੇ ਹੋਰ ਵੀ ਲੋਕਾਂ ਨੂੰ ਅਪੀਲ ਵੀ ਕਰਦੇ ਹੋਏ ਕਿਹਾ ਹੈ ਕਿ ਚਾਇਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ।