ਫ਼ਤਹਿਗੜ੍ਹ ਸਾਹਿਬ: ਫ਼ਤਹਿਗੜ੍ਹ ਸਾਹਿਬ ਵਿਖੇ ਜੋੜ ਮੇਲ (Shaheedi Jod sabha in Fatehgarh Sahib) ਦੌਰਾਨ ਤੰਬਾਕੂ ਤੇ ਹੋਰ ਨਸ਼ਿਆਂ ਦੀ ਵਿਕਰੀ ਉਪਰ ਪਾਬੰਦੀ ਲਗਾਉਣ ਤੇ ਬੁਲੇਟ ਨਾਲ ਪਟਾਕੇ ਮਾਰਨ ਵਾਲਿਆਂ ਉਪਰ ਸ਼ਿਕੰਜਾ ਕੱਸਣ ਦੀ ਮੰਗ ਨੂੰ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਹੋਰ ਜਥੇਬੰਦੀਆਂ ਵੱਲੋਂ ਡੀਸੀ ਫਤਿਹਗੜ੍ਹ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਸਿੱਖ ਆਗੂ ਦਾ ਕਹਿਣਾ ਸੀ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਅਦੁੱਤੀ ਅਤੇ ਲਾਸ਼ਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਹਰ ਸਾਲ ਸ਼ਹੀਦੀ ਜੋੜ ਮੇਲ ਹੁੰਦਾ ਹੈ। ਜਿਸ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਨਤਮਸਤਕ ਹੋਣ ਲਈ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਦੀ ਹੈ।
ਸ਼ਹੀਦੀ ਜੋੜ ਮੇਲ ਦੌਰਾਨ ਨਸ਼ੀਲੇ ਪਦਾਰਥਾਂ ਦੀ ਵਿਕਰੀ :- ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ, ਇੱਥੇ ਦੁਕਾਨਾਂ ਉੱਤੇ ਬੀੜੀ ਸਿਗਰੇਟ ਤੰਬਾਕੂ ਤੇ ਹੋਰ ਨਸ਼ੀਲੇ ਪਦਾਰਥ ਜਿਵੇਂ ਭੰਗ ਦੀਆਂ ਟਿੱਕੀਆ, ਭੰਗ ਦੇ ਪਕੌੜੇ ਅਤੇ ਭੰਗ (ਸੁੱਖਾ) ਦਾ ਘੋਟਾ ਸ਼ਰੇਆਮ ਵੇਚਦੇ ਹਨ ਅਤੇ ਗੁਰਮਤ ਵਿਰੋਧੀ ਵਸਤਾਂ ਜਿਵੇਂ ਮੀਟ, ਸ਼ਰਾਬ ਦੇ ਆਦਿ ਸ਼ਰੇਆਮ ਵਿਕ ਰਹੇ ਹੁੰਦੇ ਹਨ।
ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਦੀ ਹੈ:- ਜਿਸ ਨਾਲ ਦੇਸ਼ਾ ਵਿਦੇਸ਼ਾਂ ਤੋਂ ਇਸ ਅਸਥਾਨ ਉੱਤੇ ਨਤਮਸਕ ਹੋਣ ਆਈਆ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਦੀ ਹੈ। ਇਸ ਤੋਂ ਇਲਾਵਾ ਕੁਝ ਭੁੱਲੜ ਸਿੱਖ ਨੌਜਵਾਨ ਬੁੱਲਟ ਮੋਟਰਾਸਾਇਕਲ ਉੱਤੇ ਪਟਾਕੇ ਤੇ ਟਰੈਕਟਰਾਂ ਉੱਤੇ ਉੱਚੀ ਅਵਾਜ਼ ਵਿੱਚ ਸਪੀਕਰ ਲਗਾ ਕੇ ਸ਼ੋਰ ਸ਼ਰਾਬਾ ਕਰਦੇ ਹਨ ਅਤੇ ਹਰ ਸਾਲ ਚੋਰੀਂ ਦੀਆ ਵਾਰਦਾਤਾਂ ਵੀ ਵਾਪਰਦੀਆਂ ਰਹਿੰਦੀਆਂ ਹਨ।
ਇਹ ਵੀ ਪੜੋ:- ਗੁਰੂਘਰ ’ਚ ਕੁਰਸੀਆਂ-ਸੋਫੇ ਰੱਖਣ ਤੇ ਭੜਕੇ ਅੰਮ੍ਰਿਤਪਾਲ ਸਿੰਘ ਦੇ ਸਮਰਥਕ, ਬਾਹਰ ਕੱਢ ਕੇ ਲਾਈ ਅੱਗ !