ਫ਼ਤਿਹਗੜ੍ਹ ਸਾਹਿਬ: ਹਲਕਾ ਅਮਲੋਹ ਦੇ ਪਿੰਡ ਰਾਏਪੁਰ ਰਾਈਆਂ ਦੇ ਰਹਿਣ ਵਾਲੇ ਨਾਇਕ ਹੌਲਦਾਰ ਗੁਰਜੰਟ ਸਿੰਘ ਪੁੱਤਰ ਸੰਤੋਖ ਸਿੰਘ ਦੀ ਲੇਹ ਲਦਾਖ ਚੀਨ ਬਾਰਡਰ ਉੱਤੇ ਸਾਹ ਲੈਣ ਦੀ ਮੁਸ਼ਕਿਲ ਹੋਣ ਕਰਨ ਮੌਤ ਹੋ ਗਈ। ਮ੍ਰਿਤਕ ਗੁਰਜੰਟ ਸਿੰਘ ਦੇ ਦੋ ਬੱਚੇ ਹਨ, ਪਰਿਵਾਰ ਨੂੰ ਮੌਤ ਦੀ ਖਬਰ ਬੀਤੇ ਦਿਨ ਦੁਪਹਿਰ 2 ਵਜੇ ਉਸ ਦੀ ਯੂਨਿਟ ਨੇ ਫ਼ੋਨ ਕਰਕੇ ਦਿੱਤੀ ਸੀ।
ਇਸ ਮੌਕ ਉੱਤੇ ਸ਼ਹੀਦ ਗੁਰਜੰਟ ਸਿੰਘ ਦੇ ਪਿਤਾ ਸੰਤੋਖ ਸਿੰਘ ਨੇ ਕਿਹਾ ਗੁਰਜੰਟ ਸਿੰਘ ਦੋ ਮਹੀਨੇ ਪਹਿਲਾਂ ਦੀਵਾਲੀ ਉੱਤੇ ਛੁੱਟੀ ਤੇ ਘਰ ਆਇਆ ਸੀ। ਉਨ੍ਹਾਂ ਕਿਹਾ ਕਿ ਅੱਜ ਸਵੇਰੇ 09 ਵਜੇ ਗੁਰਜੰਟ ਸਿੰਘ ਨੂੰ ਸਾਹ ਦੀ ਸਮੱਸਿਆ ਹੋਈ ਸੀ। ਇਸ ਦੇ ਬਾਅਦ ਉਸ ਨੂੰ ਇਲਾਜ ਲਈ ਲੈ ਕੇ ਗਏ ਤਾਂ ਉੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਸਬੰਧੀ ਗੁਰਜੰਟ ਦੇ ਭਰਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦਾ ਭਰਾ ਦੇਸ਼ ਦੀ ਸੁਰੱਖਿਆ ਲਈ ਕੰਮ ਕਰ ਰਿਹਾ ਸੀ ਤੇ ਉੱਥੇ ਇਸ ਦੀ ਸ਼ਹੀਦੀ ਪ੍ਰਾਪਤ ਕੀਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਲੈ ਕੇ ਜਲੰਧਰ 'ਚ ਲੱਗਾ ਨਾਇਟ ਕਰਫ਼ਿਊ
ਇਸ ਦੁੱਖ ਦੀ ਘੜੀ ਵਿੱਚ ਹਲਕਾ ਅਮਲੋਹ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਇਸ ਫੌਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ।