ETV Bharat / state

ਲੰਗਾਹ ਵੱਲੋਂ ਅਖੰਡ ਪਾਠ ਕਰਵਾਏ ਜਾਣ 'ਤੇ ਸਾਬਕਾ ਡਿਪਟੀ ਸਪੀਕਰ ਨੇ ਐਸਜੀਪੀਸੀ 'ਤੇ ਚੁੱਕੇ ਸਵਾਲ - ਸਾਬਕਾ ਡਿਪਟੀ ਸਪੀਕਰ ਨੇ ਐਸਜੀਪੀਸੀ 'ਤੇ ਚੁੱਕੇ ਸਵਾਲ

ਇਤਿਹਾਸਿਕ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ (ਭੋਰਾ ਸਾਹਿਬ) ਵਿੱਚ ਸੁੱਚਾ ਸਿੰਘ ਲੰਗਾਹ ਵੱਲੋਂ ਕਰਵਾਏ ਗਏ ਅਖੰਡ ਪਾਠ ਸਾਹਿਬ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਨੇ ਅਖੰਡ ਪਾਠ ਕਰਵਾਏ ਜਾਣ ਨੂੰ ਲੈ ਕੇ ਜਿਥੇ ਐਸਜੀਪੀਸੀ ਮੈਂਬਰਾਂ 'ਤੇ ਸਵਾਲ ਚੁੱਕੇ ਹਨ, ਉਥੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਡਿਪਟੀ ਸਪੀਕਰ ਦੇ ਦੋਸ਼ਾਂ ਨੂੰ ਗ਼ਲਤ ਦੱਸਿਆ ਹੈ।

ਲੰਗਾਹ ਵੱਲੋਂ ਅਖੰਡ ਪਾਠ ਕਰਵਾਏ ਜਾਣ 'ਤੇ ਸਾਬਕਾ ਡਿਪਟੀ ਸਪੀਕਰ ਨੇ ਐਸਜੀਪੀਸੀ 'ਤੇ ਚੁੱਕੇ ਸਵਾਲ

author img

By

Published : Dec 22, 2020, 10:03 PM IST

ਫ਼ਤਿਹਗੜ੍ਹ ਸਾਹਿਬ: ਇਤਿਹਾਸਿਕ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ (ਭੋਰਾ ਸਾਹਿਬ) ਵਿੱਚ ਸੁੱਚਾ ਸਿੰਘ ਲੰਗਾਹ ਵੱਲੋਂ ਕਰਵਾਏ ਗਏ ਅਖੰਡ ਪਾਠ ਸਾਹਿਬ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਇਸਨੂੰ ਲੈ ਕੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਜਿਸ ਵਿਅਕਤੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਥ ਵਿੱਚੋਂ ਛੇਕ ਦਿੱਤਾ ਹੋਵੇ, ਉਸ ਵਿਅਕਤੀ ਨੂੰ ਅਖੰਡ ਪਾਠ ਦੀ ਆਗਿਆ ਦੇਣਾ ਅਤੇ ਉਸਦਾ ਸਨਮਾਨ ਕਰਨਾ ਬੇਹੱਦ ਦੁੱਖਦਾਈ ਹੈ।

ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਸੁੱਚਾ ਸਿੰਘ ਲੰਗਾਹ ਵੱਲੋਂ ਉਕਤ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਕਰਵਾਏ ਜਾਣ ਬਾਰੇ ਦੱਸਿਆ ਸੀ ਪਰ ਉਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ ਕਿਉਂ ਜੋ ਸ੍ਰੋਮਣੀ ਕਮੇਟੀ ਵੱਲੋਂ ਲੰਗਾਹ ਨੂੰ ਛੇਕਿਆ ਗਿਆ ਸੀ। ਪਰੰਤੂ ਜਦੋਂ ਉਨ੍ਹਾਂ ਵੱਲੋਂ ਪਤਾ ਕੀਤਾ ਗਿਆ ਤਾਂ ਖਿੱਚੀ ਗਈ ਤਸਵੀਰ ਰਾਹੀਂ ਇਹ ਸਾਹਮਣੇ ਆਇਆ ਕਿ ਅਖੰਡ ਪਾਠ ਹੀ ਨਹੀਂ ਕਰਵਾਇਆ ਜਾ ਰਿਹਾ ਸਗੋਂ ਲੰਗਾਹ ਵੱਲੋਂ ਸ਼ਹੀਦੀ ਸਥਾਨ ਉੱਤੇ ਚੌਰ ਸਾਹਿਬ ਦੀ ਸੇਵਾ ਵੀ ਕੀਤੀ ਜਾ ਰਹੀ ਸੀ।

ਲੰਗਾਹ ਵੱਲੋਂ ਅਖੰਡ ਪਾਠ ਕਰਵਾਏ ਜਾਣ 'ਤੇ ਸਾਬਕਾ ਡਿਪਟੀ ਸਪੀਕਰ ਨੇ ਐਸਜੀਪੀਸੀ 'ਤੇ ਚੁੱਕੇ ਸਵਾਲ

ਇਥੇ ਹੀ ਬੱਸ ਨਹੀਂ ਸ਼੍ਰੋਮਣੀ ਕਮੇਟੀ ਵੱਲੋਂ ਲੰਗਾਹ ਨੂੰ ਸਿਰੋਪਾਉ ਵੀ ਦਿੱਤਾ ਗਿਆ, ਜੋ ਧਾਰਮਿਕ ਤੌਰ 'ਤੇ ਵੱਡਾ ਪਾਪ ਹੈ ਅਤੇ ਇਹ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਅਖੰਡ ਪਾਠ 2015 ਵਿੱਚ ਬੁੱਕ ਕੀਤੇ ਗਏ ਜਾਣ ਬਾਰੇ ਕਿਹਾ ਜਾ ਰਿਹਾ ਹੈ ਪਰ ਜੇਕਰ 2015 ਵਿੱਚ ਬੁੱਕ ਕੀਤੇ ਗਏ ਸਨ ਤਾਂ ਉਨ੍ਹਾਂ ਨੂੰ ਪੰਥ ਵਿੱਚੋਂ ਕੱਢੇ ਜਾਣ ਦੇ ਬਾਅਦ ਕੈਂਸਲ ਕੀਤਾ ਜਾਣਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਦੱਸਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਸ਼ਹੀਦੀ ਸਥਾਨ ਨੂੰ ਦੁੱਧ ਨਾਲ ਧੋਤਾ ਜਾਵੇ ਅਤੇ ਲੰਗਾਹ ਵੱਲੋਂ ਛੋਹੇ ਗਏ ਚੌਰ ਸਾਹਿਬ ਦਾ ਸਸਕਾਰ ਕਰਕੇ ਨਵਾਂ ਚੌਰ ਸਾਹਿਬ ਲਿਆਂਦਾ ਜਾਵੇ। ਨਾਲ ਹੀ ਮਾਮਲੇ ਵਿੱਚ ਕਥਿਤ ਦੋਸ਼ੀ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ।

'ਸਾਬਕਾ ਡਿਪਟੀ ਸਪੀਕਰ ਵੱਲੋਂ ਲਾਏ ਦੋਸ਼ ਗ਼ਲਤ'

ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਸਾਬਕਾ ਡਿਪਟੀ ਸਪੀਕਰ ਵੱਲੋਂ ਲਾਏ ਦੋਸ਼ਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਅਖੰਡ ਪਾਠ 2015 ਵਿੱਚ ਬੁੱਕ ਕਰਵਾਏ ਗਏ ਸਨ, ਜਦੋਂ ਲੰਗਾਹ ਨੂੰ ਪੰਥ ਵਿੱਚੋਂ ਛੇਕਿਆ ਨਹੀਂ ਗਿਆ ਸੀ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿੱਚ ਹਰ ਵਿਅਕਤੀ ਆ ਸਕਦਾ ਹੈ ਅਤੇ ਕਿਸੇ ਨੂੰ ਵੀ ਰੋਕਿਆ ਨਹੀਂ ਜਾ ਸਕਦਾ, ਜਿੱਥੇ ਤੱਕ ਐਸਜੀਪੀਸੀ ਵੱਲੋਂ ਉਨ੍ਹਾਂ ਨੂੰ ਸਨਮਾਨ ਕੀਤੇ ਜਾਣ ਦੀ ਗੱਲ ਹੈ ਉਹ ਬਿਲਕੁੱਲ ਝੂਠ ਹੈ।

ਹਾਲਾਂਕਿ ਇੱਕ ਤਨਖਾਹੀਏ ਦੀ ਜਿਹੜੀ ਗੱਲ ਹੈ ਸਾਹਮਣੇ ਆਈ ਹੈ, ਉਸ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਹਦਾਇਤ ਲੈ ਕੇ ਉਸ ਮੁਤਾਬਕ ਜੋ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.