ਫਤਿਹਗੜ੍ਹ ਸਾਹਿਬ: ਨਗਰ ਕੌਂਸਲ ਦੀਆਂ ਚੋਣਾਂ ਐਲਾਨੇ ਗਏ ਨਤੀਜਿਆਂ ’ਚ ਕਾਂਗਰਸ ਪਾਰਟੀ ਵੱਲੋਂ ਵੱਡੀ ਗਿਣਤੀ ਨਾਲ ਜਿੱਤ ਹਾਸਲ ਕੀਤੀ ਗਈ ਹੈ। ਕਾਂਗਰਸ ਪਾਰਟੀ ਦੀ ਜਿੱਤ ’ਤੇ ਸਵਾਲ ਚੁੱਕਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਨੇ ਕਾਂਗਰਸ ਪਾਰਟੀ ਵੱਲੋਂ ਵੋਟਿੰਗ ਮਸ਼ੀਨਾਂ ਵਿਚ ਧਾਂਦਲੀਆਂ ਦੇ ਦੋਸ਼ ਲਗਾਏ ਹਨ।
ਇਸ ਪ੍ਰੈੱਸ ਕਾਨਫਰੰਸ ਦੌਰਾਨ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਪਹਿਲਾਂ ਤਾਂ ਕਾਂਗਰਸ ਪਾਰਟੀ ਨੇ ਗਲਤ ਢੰਗ ਨਾਲ ਵਾਰਡਬੰਦੀ ਕੀਤੀ, ਫਿਰ ਰਾਤੋ ਰਾਤ ਦੂਸਰੇ ਸੂਬਿਆਂ ਦੀਆਂ ਵੋਟਾਂ ਦੀਆਂ ਸੂਚੀਆਂ ਤਿਆਰ ਕਰ ਕੇ ਕਾਂਗਰਸ ਨੇ ਆਪਣੇ ਹੱਕ ਵਿੱਚ ਭੁਗਤਾਈਆਂ।
ਹਲਕਾ ਇੰਚਾਰਜ ਨੇ ਦੋਸ਼ ਲਾਇਆ ਕਿ ਜਿਵੇਂ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਤੇ ਦੋਸ਼ ਲਗਾ ਰਹੀ ਹੈ ਕਿ ਉਹ ਈਵੀਐਮ ਮਸ਼ੀਨਾਂ ਵਿਚ ਕੱਲ੍ਹ ਤੋਂ ਦੁਰਵਰਤੋਂ ਕਰਕੇ ਸੱਤਾ ਵਿਚ ਆਈ ਹੈ। ਇਸੇ ਤਰ੍ਹਾਂ ਹੁਣ ਕਾਂਗਰਸ ਪਾਰਟੀ ਨੇ ਵੀ ਇਨ੍ਹਾਂ ਚੋਣਾਂ ਵਿੱਚ ਵੋਟਿੰਗ ਮਸ਼ੀਨਾਂ ਵਿੱਚ ਵੀ ਹੇਰਾਫੇਰੀ ਕੀਤੀ ਹੈ।