ਸ੍ਰੀ ਫ਼ਤਿਹਗੜ੍ਹ ਸਾਹਿਬ: 1 ਨਵੰਬਰ ਯਾਨੀ ਪੰਜਾਬੀ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। 1 ਨਵੰਬਰ ਸਾਲ 1966 ਵਿੱਚ ਪੰਜਾਬ ਸੂਬਾ ਬਣਿਆ ਗਿਆ ਸੀ। 1966 ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਬਹੁਤ ਮੁਸ਼ਕਿਲਾਂ ਝੱਲਿਆ ਪਰ ਉਸਦੇ ਬਾਵਜੂਦ ਪੰਜਾਬੀਆਂ ਦਾ ਹੌਂਸਲਾ ਨਹੀਂ ਟੁੱਟਿਆ। ਭਾਸ਼ਾ ਦੇ ਨਾਂਅ 'ਤੇ ਅਲਗ ਹੋਏ ਪੰਜਾਬ ਦੇ ਹਲਾਤ ਅੱਜ ਵੀ ਉਵੇਂ ਹੀ ਹੈ ਜਿਵੇਂ ਪਹਿਲਾਂ ਸੀ। ਅੱਜ ਪੰਜਾਬ ਦੇ ਲੋਕ ਅਤੇ ਨੌਜਵਾਨ ਪੀੜ੍ਹੀ ਆਪਣੀ ਭਾਸ਼ਾ ਅਤੇ ਸਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ। ਕੀ ਸਾਡੀ ਆਉਣ ਵਾਲੀ ਪੀੜੀ ਇਸਤੋਂ ਜਾਣੂ ਹੋ ਪਾਵੇਗੀ? ਸਾਇਦ ਨਹੀਂ, ਕਿਉਕਿ ਅਸੀਂ ਆਪਣੀ ਭਾਸ਼ਾ ਅਤੇ ਸਭਿਆਚਾਰ ਨੂੰ ਭੁੱਲਦੇ ਜੇ ਰਹੇ ਹਾਂ। ਇਸ ਮੌਕੇ 'ਤੇ ਈਟੀਵੀ ਭਾਰਤ ਨੇ ਪੰਜਾਬੀ ਲੇਖਕਾਂ, ਸਾਹਿਤਕਾਰਾ ਅਤੇ ਸਿਆਸੀ ਲੋਕਾਂ ਨਾਲ ਪੰਜਾਬੀ ਦਿਨ ਨੂੰ ਲੈ ਕੇ ਖ਼ਾਸ ਗੱਲਬਾਤ ਕੀਤੀ।
ਇਸ ਸਬੰਧ ਵਿੱਚ ਪ੍ਰੋ ਹਰਪਾਲ ਸਿੰਘ ਪਨੂੰ ਦਾ ਕਹਿਣਾ ਸੀ ਕਿ ਪੰਜਾਬੀ ਨੂੰ ਉਸਦਾ ਬਣਦਾ ਸਥਾਨ ਦਵਾਉਣ ਲਈ ਬੜੀ ਮਸ਼ੱਕਤ ਕਰਨੀ ਪਈ ਹੈ, ਤੱਦ ਜਾ ਕੇ ਪੰਜਾਬ ਰਾਜ ਬਣਿਆ ਹੈ। ਉੱਥੇ ਹੀ ਸਾਹਿਤਕਾਰ ਸੰਤ ਸਿੰਘ ਸੋਹਲ ਦਾ ਕਹਿਣਾ ਸੀ ਕਿ ਬੇਸ਼ੱਕ ਪੰਜਾਬੀ ਰਾਜ 1967 ਦੇ ਬਣਿਆ ਪਰ ਜੇਕਰ ਅਸੀਂ ਗੱਲ ਪੰਜਾਬੀ ਦੀ ਕਰੀਏ ਤਾਂ ਪੰਜਾਬ ਵਿੱਚ ਕੋਈ ਵੀ ਸਰਕਾਰ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਨਹੀਂ ਰਹੀ। ਦੂਜੀ ਗੱਲ ਇਹ ਹੈ ਕਿ ਪੰਜਾਬੀ ਨੂੰ ਸਭ ਤੋਂ ਵੱਡਾ ਨੁਕਸਾਨ ਉਹ ਲੋਕ ਕਰ ਰਹੇ ਹਨ ਜੋ ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦੇ ਹਨ ਕਿਉਂਕਿ ਅਧਿਆਪਕਾਂ ਦੇ ਬੱਚੇ ਇੰਗਲਿਸ਼ ਸਕੂਲਾਂ ਦੇ ਵਿੱਚ ਪੜ੍ਹ ਰਹੇ ਹਨ। ਇਸ ਲਈ ਪਹਿਲਾਂ ਸਾਨੂੰ ਆਪਣੇ ਆਪ ਨੂੰ ਬਦਲਣਾ ਪਵੇਗਾ।
ਪੰਜਾਬ ਦਿਨ ਨੂੰ ਲੈ ਕੇ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬੀ ਨੂੰ ਅਣਡਿੱਠਾ ਕੀਤਾ ਹੈ। ਪਿਛਲੇ ਚਾਰ ਸਾਲਾਂ ਦੇ ਵਿੱਚ ਪੰਜਾਬੀ ਦਿਨ ਨੂੰ ਲੈ ਕੇ ਕੋਈ ਵੀ ਸਮਾਗਮ ਨਹੀਂ ਕਰਵਾਇਆ ਗਿਆ।