ਫਤਿਹਗੜ੍ਹ ਸਾਹਿਬ: ਪੰਜਾਬ ਦੀ ਪੁਲਿਸ ਅਕਸਰ ਹੀ ਚਰਚਾ ਵਿੱਚ ਰਹਿੰਦੀ ਹੈ। ਪਰ ਪੰਜਾਬ ਪੁਲਿਸ (Punjab Police) ਵੱਲੋਂ ਫਤਿਹਗੜ੍ਹ ਸਾਹਿਬ (Fatehgarh Sahib) ਵਿੱਚ ਅਨੌਖੀ ਹੀ ਕਾਰਵਾਈ ਕਰਕੇ ਬੁਲੇਟ ਦੇ ਪਟਾਕੇ ਪਵਾਉਣ ਵਾਲਿਆਂ 'ਤੇ ਕਾਰਵਾਈ ਕੀਤੀ ਹੈ। ਦਰਅਸਲ ਫਤਿਹਗੜ੍ਹ ਸਾਹਿਬ ਦੇ ਐਸ.ਐਸ.ਪੀ ਸੰਦੀਪ ਗੋਇਲ (SSP Sandeep Goyal) ਵੱਲੋਂ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆ, ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਦੇ ਸਲੰਸ਼ਰ ਉਤਾਰ ਕੇ ਉਹਨਾਂ ਨੂੰ ਰੋਡ ਰੋਲਰ ਰਾਹੀਂ ਨਸ਼ਟ ਕੀਤਾ ਗਿਆ।
ਜਿਸ ਦੀ ਲੋਕਾਂ ਵੱਲੋਂ ਸਲਾਘਾ ਵੀ ਕੀਤੀ ਗਈ। ਫਤਿਹਗੜ੍ਹ ਸਾਹਿਬ ਪੁਲਿਸ (Fatehgarh Sahib Police) ਨੇ ਮੋਟਰਸਾਈਕਲਾਂ ਤੋਂ ਉਤਾਰੇ ਸਲੰਸਰ ਤੇ ਪ੍ਰੈਸ਼ਰ ਹਾਰਨ ਮਾਤਾ ਗੁਜ਼ਰੀ ਕਾਲਜ (Mata Gujari College) ਦੇ ਬਾਹਰ ਸੜਕ ’ਤੇ ਰੱਖ ਕੇ ਰੋਡ ਰੋਲਰ ਨਾਲ ਨਸ਼ਟ ਕਰਵਾਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ, ਕਿ ਮੋਟਰਸਾਈਕਲਾਂ ’ਤੇ ਕੰਪਨੀ ਵੱਲੋਂ ਲਗਾਏ ਸਲੰਸਰ ਤੇ ਪ੍ਰੈਸ਼ਰ ਹਾਰਨਾਂ ਤੋਂ ਬਿਨ੍ਹਾਂ ਪਟਾਕੇ ਵਾਲੇ ਸਲੰਸਰ ਤੇ ਪ੍ਰੈਸ਼ਰ ਹਾਰਨ ਗੈਰ ਕਾਨੂੰਨੀ ਹਨ।
ਇਸ ਮੌਕੇ ਡੀ.ਐੱਸ.ਪੀ ਮਨਜੀਤ ਸਿੰਘ (DSP Manjit Singh) ਨੇ ਦੱਸਿਆ ਕਿ ਥਾਣਾ ਮੁਖੀ ਫ਼ਤਹਿਗੜ੍ਹ ਸਾਹਿਬ ਕੁਲਜਿੰਦਰ ਸਿੰਘ ਦੀ ਅਗਵਾਈ ’ਚ ਵਿਸ਼ੇਸ਼ ਨਾਕਾਬੰਦੀ ਕਰਕੇ ਬੁਲੇਟ ਮੋਟਰਸਾਈਕਲਾਂ ਤੋਂ ਪਟਾਕੇ ਮਾਰਨ ਵਾਲੇ 300 ਸਲੰਸਰ ਅਤੇ 500 ਪ੍ਰੈਸ਼ਰ ਹਾਰਨ ਉਤਾਰੇ ਗਏ ਸਨ, ਜੋ ਨਸ਼ਟ ਕੀਤੇ ਗਏ ਹਨ। ਉਨ੍ਹਾਂ ਤਾੜਨਾ ਕਰਦਿਆਂ ਕਿਹਾ ਕਿ ਜਿਸ ਵੀ ਬੱਸ ਜਾਂ ਟਿੱਪਰ ’ਤੇ ਪ੍ਰੈਸ਼ਰ ਹਾਰਨ ਲੱਗਾ ਹੋਵੇਗਾ। ਉਸ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ, ਪ੍ਰੈ਼ਸ਼ਰ ਹਾਰਨ ਉਤਾਰਨ ਦੇ ਨਾਲ ਨਾਲ ਜ਼ੁਰਮਾਨਾ ਵੀ ਕੀਤਾ ਜਾਵੇਗਾ।
ਇਸ ਮੌਕੇ ਤੇ ਮੌਜੂਦ ਸ਼ਹਿਰ ਵਾਸੀ ਲੋਕਾਂ ਨੇ ਪੁਲਿਸ ਦੇ ਇਸ ਕਾਰਜ ਦੀ ਜੰਮ ਕੇ ਸ਼ਲਾਘਾ ਕੀਤੀ ਤੇ ਕਿਹਾ ਕਿ ਇਨ੍ਹਾਂ ਬੋਲਟ ਮੋਟਰਸਾਈਕਲ ਵਾਲਿਆਂ ਵੱਲੋਂ ਜੋ ਪਟਾਕੇ ਪਾਏ ਜਾਂਦੇ ਸਨ ਉਸ ਤੋਂ ਲੋਕ ਬਹੁਤ ਪ੍ਰੇਸ਼ਾਨ ਸਨ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਖ਼ਾਸ ਕਰਕੇ ਐੱਸ ਐੱਸ ਪੀ ਸੰਦੀਪ ਗੋਇਲ (SSP Sandeep Goyal) ਵੱਲੋਂ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ ਤੇ ਉਹ ਉਮੀਦ ਕਰਦੇ ਹਨ ਕਿ ਪੁਲਿਸ ਅੱਗੇ ਵੀ ਲੋਕਾਂ ਦੀ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕਰਦੀ ਰਹੇਗੀ।
ਇਹ ਵੀ ਪੜ੍ਹੋ:- ਵਿਧਾਨ ਸਭਾ ਚੋਣਾਂ 'ਚ ਕਾਂਗਰਸ ਲਈ ਗਲੇ ਦੀ ਹੱਡੀ ਬਣੇਗਾ ਬਠਿੰਡਾ ਥਰਮਲ ਪਲਾਂਟ ਦਾ ਮੁੱਦਾ