ETV Bharat / state

ਵਿਧਾਇਕ ਤੇ ਪਨਗਰੇਨ ਦੇ ਇੰਸਪੈਕਟਰ ਵਿਚਾਲੇ ਤਕਰਾਰ, ਵਿਧਾਇਕ 'ਤੇ ਬਦਸਲੂਕੀ ਕਰਨ ਦੇ ਇਲਜ਼ਾਮ

ਖਮਾਣੋਂ ਦੀ ਰਾਏਪੁਰ ਮਾਜਰੀ ਦਾਣਾ ਮੰਡੀ ਤੋਂ ਸ਼ੁਰੂ ਹੋਇਆ ਜਿੱਥੇ ਖਰੀਦ ਨੂੰ ਲੈਕੇ ਪਨਗ੍ਰੇਨ ਦੇ ਇੰਸਪੈਕਟਰ ਗੁਰਮੀਤ ਸਿੰਘ ਅਤੇ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਵਿੱਚ ਤਲਖ਼ੀ ਹੋ ਗਈ। ਇੰਸਪੈਕਟਰ ਗੁਰਮੀਤ ਸਿੰਘ ਨੇ ਵਿਧਾਇਕ ਗੈਰੀ ਵੜਿੰਗ ਉਪਰ ਬਦਸਲੂਕੀ ਕਰਨ ਧਮਕੀਆਂ ਦੇਣ ਅਤੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਲਾਏ ਹਨ।

Argument between MLA and inspector of Pungrain

author img

By

Published : Oct 2, 2022, 4:32 PM IST

Updated : Oct 2, 2022, 5:17 PM IST

ਫਤਹਿਗੜ੍ਹ ਸਾਹਿਬ: ਅਮਲੋਹ ਤੋਂ ਆਪ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਇਕ ਵਿਵਾਦਾ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਗੈਰੀ ਵੜਿੰਗ ਪਨਗ੍ਰੇਨ ਦੇ ਇਕ ਇੰਸਪੈਕਟਰ ਨੇ ਬਦਸਲੂਕੀ ਕਰਨ ਦੇ ਦੋਸ਼ ਲਗਾਏ ਹਨ ਜਿਸਦੇ ਚੱਲਦੇ ਇੰਸਪੈਕਟਰ ਦੇ ਕਹਿਣ ਅਨੁਸਾਰ ਜ਼ਿਲ੍ਹੇ ਵਿੱਚ ਅੱਜ ਖ਼ਰੀਦ ਨਾ ਕਰਨ ਦੀ ਗੱਲ ਆਖੀ ਗਈ ਸੀ। ਵਿਧਾਇਕ ਤੇ ਪਨਗਰੇਨ ਦੇ ਇੰਸਪੈਕਟਰ ਵਿਚਕਾਰ ਹੋਈ ਤਕਰਾਰ ਦੇ ਮਾਮਲੇ ਨੂੰ ਲੈ ਕੇ ਪਨਗਰੇਨ ਦੇ ਅਧਿਕਾਰੀਆਂ ਵਲੋਂ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਡੀਐਫਸੀ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਇਨਸਾਫ਼ ਨਾ ਮਿਲਣ 'ਤੇ ਪੰਜਾਬ ਭਰ 'ਚ ਖ਼ਰੀਦ ਬੰਦ ਕਰਨ ਦਾ ਐਲਾਨ ਵੀ ਕੀਤਾ। ਫਿਲਹਾਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਚ ਹੜਤਾਲ ਕਰ ਪਨਗਰੇਨ ਨੇ ਖਰੀਦ ਬੰਦ ਕੀਤੀ ਹੈ।

ਸਾਰਾ ਘਟਨਾਕ੍ਰਮ ਖਮਾਣੋਂ ਦੀ ਰਾਏਪੁਰ ਮਾਜਰੀ ਦਾਣਾ ਮੰਡੀ ਤੋਂ ਸ਼ੁਰੂ ਹੋਇਆ, ਜਿੱਥੇ ਖ਼ਰੀਦ ਨੂੰ ਲੈਕੇ ਪਨਗ੍ਰੇਨ ਦੇ ਇੰਸਪੈਕਟਰ ਗੁਰਮੀਤ ਸਿੰਘ ਅਤੇ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਵਿੱਚ ਤਲਖ਼ੀ ਹੋ ਗਈ। ਇਸ ਤੋਂ ਬਾਅਦ ਇੰਸਪੈਕਟਰ ਗੁਰਮੀਤ ਸਿੰਘ ਨੇ ਵਿਧਾਇਕ ਗੈਰੀ ਵੜਿੰਗ ਉਪਰ ਬਦਸਲੂਕੀ ਕਰਨ ਧਮਕੀਆਂ ਦੇਣ ਅਤੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਲਾਏ ਹਨ। ਇਸ ਤੋਂ ਬਾਅਦ ਇੰਸਪੈਕਟਰ ਦੇ ਕਹਿਣ ਅਨੁਸਾਰ ਪਨਗਰੇਨ ਵਲੋਂ ਅੱਜ ਜ਼ਿਲ੍ਹੇ ਬਾਹਰ ਵਿੱਚ ਅੱਜ ਖ਼ਰੀਦ ਨਾ ਕਰਨ ਦੀ ਗੱਲ ਆਖੀ ਗਈ ਸੀ।

ਵਿਧਾਇਕ ਤੇ ਪਨਗਰੇਨ ਦੇ ਇੰਸਪੈਕਟਰ ਵਿਚਾਲੇ ਤਕਰਾਰ

ਉਥੇ ਹੀ ਇਸ ਮਾਮਲੇ ਵਿਚ ਪਨਗਰੇਨ ਦੇ ਅਧਿਕਾਰੀਆਂ ਵਲੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਡੀ.ਐਫ.ਐਸ.ਸੀ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਇਨਸਾਫ਼ ਨਾ ਮਿਲਣ 'ਤੇ ਪੰਜਾਬ ਭਰ ਵਿੱਚ ਖਰੀਦ ਬੰਦ ਕਰਨ ਦਾ ਐਲਾਨ ਵੀ ਕੀਤਾ ਹੈ। ਫਿਲਹਾਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਹੜਤਾਲ ਕਰ ਪਨਗਰੇਨ ਨੇ ਖਰੀਦ ਬੰਦ ਕੀਤੀ ਹੈ,ਡੀ.ਐਫ.ਐਸ.ਸੀ ਨੂੰ ਮੰਗ ਪੱਤਰ ਦੇਣ ਆਏ ਖਮਾਣੋਂ ਵਿਖੇ ਤਾਇਨਾਤ ਫੂਡ ਸਪਲਾਈ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਖ਼ਰੀਦ ਸੰਬੰਧੀ ਉਹ ਰਾਏਪੁਰ ਮਾਜਰੀ ਮੰਡੀ ਮੌਜੂਦ ਸੀ ਤਾਂ ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੀ ਸਨ।

ਇਸੇ ਦੌਰਾਨ ਦੂਜੇ ਹਲਕੇ ਅਮਲੋਹ ਤੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਮੰਡੀ ਵਿੱਚ ਆਏ ਅਤੇ ਕਹਿਣ ਲੱਗੇ ਕਿ ਮੇਰੀ ਮਰਜ਼ੀ ਤੋਂ ਬਿਨ੍ਹਾਂ ਇੱਥੇ ਖ਼ਰੀਦ ਕਿਵੇਂ ਸ਼ੁਰੂ ਹੋ ਗਈ। ਇਸੇ ਦੌਰਾਨ ਵਿਧਾਇਕ ਵੜਿੰਗ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਬਦਲੀ ਕਰਾਉਣ ਦੀਆਂ ਧਮਕੀਆਂ ਦਿੱਤੀਆਂ, ਇਸ ਦੇ ਵਿਰੋਧ ਵਿੱਚ ਖ਼ਰੀਦ ਬੰਦ ਕੀਤੀ ਗਈ ਹੈ। ਉਥੇ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਥਾਣੇ ਵਿੱਚ ਵੀ ਇਨ੍ਹਾਂ ਖਿਲਾਫ ਸ਼ਿਕਾਇਤ ਕਰਨਗੇ।

ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਦੇ ਪਨਗਰੇਨ ਦੇ ਇੰਸਪੈਕਟਰ ਯੁਨੀਅਨ ਦੇ ਪ੍ਰਧਾਨ ਸੁਮੀਤ ਕੌਰ ਨੇ ਕਿਹਾ ਕਿ ਗੈਰੀ ਵੜਿੰਗ ਵੱਲੋ ਸਰਕਾਰੀ ਕੰਮ ਰੋਕੇ ਜਾਣ 'ਤੇ ਉਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਪਨਗਰੇਨ ਦੀ ਖ਼ਰੀਦ ਬੰਦ ਕੀਤੀ ਗਈ ਹੈ।

ਇਸ ਸਬੰਧੀ ਡੀ ਐਫ ਸੀ ਫਤਿਹਗੜ੍ਹ ਸਾਹਿਬ ਨੇ ਕਿਹਾ ਕਿ ਵਿਧਾਇਕ ਖਿਲਾਫ ਸਾਡੇ ਕੋਲ ਇੰਸਪੈਕਟਰ ਨੇ ਸ਼ਿਕਾਇਤ ਦਿੱਤੀ ਹੈ। ਅਸੀਂ ਇਨ੍ਹਾਂ ਦੇ ਮਾਮਲੇ 'ਤੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਾਂਗੇ ਅਤੇ ਕਾਰਵਾਈ ਅਮਲ ਵਿੱਚ ਲਿਆਵਾਂਗੇ। ਖਰੀਦ ਨੂੰ ਲੈਕੇ ਉਨ੍ਹਾਂ ਕਿਹਾ ਕਿ ਪਨਗਰੇਨ ਨੇ ਹੀ ਹਾਲੇ ਖ਼ਰੀਦ ਬੰਦ ਕੀਤੀ ਹੈ। ਬਾਕੀ ਏਜੰਸੀਆਂ ਵਲੋਂ ਖਰੀਦ ਕੀਤੀ ਜਾ ਰਹੀ ਹੈ ਤੇ ਇਸ ਦਾ ਹੱਲ ਵੀ ਜਲਦ ਕੀਤਾ ਜਾਵੇਗਾ, ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨਹੀਂ ਭਾਬੀ ਜੀ ਚਲਾ ਰਹੇ ਹਨ ਸਰਕਾਰ: ਸੁਖਬੀਰ ਬਾਦਲ

etv play button

Last Updated : Oct 2, 2022, 5:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.