ETV Bharat / state

ਯੂਕਰੇਨ ਤੋਂ ਘਰ ਪਰਤੀ ਅਮਲੋਹ ਦੀ ਸ਼ਰੂਤੀ ਲੁਟਾਵਾ, ਦੱਸੀ ਹੱਡਬੀਤੀ - ਯੂਕਰੇਨ ਤੋਂ ਘਰ ਪਰਤੀ ਅਮਲੋਹ ਦੀ ਸ਼ਰੂਤੀ

ਯੂਕਰੇਨ (Ukraine) ਵਿੱਚ ਫਸੀ ਅਮਲੋਹ ਦੀ ਧੀ ਸ਼ਰੂਤੀ ਲੁਟਾਵਾ ਆਖਿਰ ਵਾਪਸ ਆਪਣੇ ਘਰ ਪਹੁੰਚ ਗਈ ਹੈ। ਜਿਸ ਦਾ ਵਾਪਸ ਆਉਣ ‘ਤੇ ਪਰਿਵਾਰ, ਸ਼ਹਿਰ ਨਿਵਾਸੀਆਂ ਅਤੇ ਹਲਕਾ ਅਮਲੋਹ ਤੋਂ ਭਾਜਪਾ ਦੇ ਉਮੀਦਵਾਰ (BJP candidate from Halqa Amloh) ਕੰਵਰਵੀਰ ਸਿੰਘ ਟੋਹੜਾ ਦੇ ਵੱਲੋਂ ਸਵਾਗਤ ਕੀਤਾ ਗਿਆ।

ਯੂਕਰੇਨ ਤੋਂ ਘਰ ਵਾਪਸ ਪਰਤੀ ਅਮਲੋਹ ਦੀ ਸ਼ਰੂਤੀ ਲੁਟਾਵਾ

author img

By

Published : Mar 8, 2022, 7:23 AM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਯੂਕਰੇਨ (Ukraine) ਵਿੱਚ ਫਸੀ ਅਮਲੋਹ ਦੀ ਧੀ ਸ਼ਰੂਤੀ ਲੁਟਾਵਾ ਆਖਿਰ ਵਾਪਸ ਆਪਣੇ ਘਰ ਪਹੁੰਚ ਗਈ ਹੈ। ਜਿਸ ਦਾ ਵਾਪਸ ਆਉਣ ‘ਤੇ ਪਰਿਵਾਰ, ਸ਼ਹਿਰ ਨਿਵਾਸੀਆਂ ਅਤੇ ਹਲਕਾ ਅਮਲੋਹ ਤੋਂ ਭਾਜਪਾ ਦੇ ਉਮੀਦਵਾਰ (BJP candidate from Halqa Amloh) ਕੰਵਰਵੀਰ ਸਿੰਘ ਟੋਹੜਾ ਦੇ ਵੱਲੋਂ ਸਵਾਗਤ ਕੀਤਾ ਗਿਆ, ਇਸ ਮੌਕੇ ਯੂਕਰੇਨ ਤੋਂ ਪਰਤੀ ਸ਼ਰੂਤੀ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਜਤਨਾਂ ਦੇ ਚਲਦੇ ਹੀ ਉਹ ਸੁਰੱਖਿਅਤ ਆਪਣੇ ਘਰ ਪਹੁੰਚ ਪਾਈ ਹਾਂ।

ਸ਼ਰੂਤੀ ਨੇ ਕਿਹਾ ਕਿ ਉਸ ਦੇ ਆਉਣ, ਰਹਿਣ ਅਤੇ ਖਾਣ-ਪੀਣ ਦਾ ਸਾਰਾ ਖ਼ਰਚ ਭਾਰਤ ਸਰਕਾਰ (Government of India) ਦੇ ਵੱਲੋਂ ਕੀਤਾ ਗਿਆ ਹੈ। ਸ਼ਰੂਤੀ ਨੇ ਦੱਸਿਆ ਕਿ ਉਹ 2019 ਵਿੱਚ ਪੜਾਈ ਕਰਨ ਲਈ ਯੂਕਰੇਨ ਦੇ ਖਾਰਕੀਵ ਵਿੱਚ ਗਈ ਸੀ, ਪਰ ਲੜਾਈ ਲੱਗਣ ਦੇ ਬਾਅਦ ਉਹ ਉੱਥੇ ਹੀ ਫਸ ਗਈ ਸੀ, ਜਿਸ ਨੂੰ ਭਾਰਤ ਸਰਕਾਰ ਦੇ ਵੱਲੋਂ ਸੁਰੱਖਿਅਤ ਵਾਪਸ ਭਾਰਤ ਲਿਆਇਆ ਗਿਆ ਹੈ।

ਸ਼ਰੂਤੀ ਨੇ ਆਪ ਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਸ ਦੇ ਨਾਲ ਉੱਥੇ ਕੁਲ 5 ਬੱਚੇ ਸਨ, ਜਿਨ੍ਹਾਂ ਵਿੱਚ ਇੱਕ ਕੁੜੀ ਅੰਮ੍ਰਿਤਸਰ ਤੋਂ ਸੀ, ਦੋ ਰਾਜਸਥਾਨ ਅਤੇ ਇੱਕ ਹਰਿਆਣੇ ਦੇ ਕੁਰੂਕਸ਼ੇਤਰ ਦੀ ਰਹਿਣ ਵਾਲੀ ਸੀ। ਸ਼ਰੂਤੀ ਨੇ ਦੱਸਿਆ ਕਿ ਯੂਕਰੇਨ ਵਿੱਚ ਉਨ੍ਹਾਂ ਦੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਖਿਆਲ ਆਉਂਦੇ ਸਨ ਅਤੇ ਪਰਿਵਾਰ ਦੀ ਚਿੰਤਾ ਸਤਾਉਂਦੀ ਸੀ ਕਿ ਜੇਕਰ ਉਸ ਨੂੰ ਕੁੱਝ ਹੋ ਗਿਆ ਤਾਂ ਪਰਿਵਾਰ ਦਾ ਕੀ ਹੋਵੇਗਾ, ਪਰ ਭਾਰਤ ਸਰਕਾਰ ਦੇ ਉਪਰਾਲੇ ਸਦਕਾ ਅਸੀਂ ਸਾਰੇ ਸਹੀ ਸਲਾਮਤ ਘਰ ਪਹੁੰਚ ਗਏ ਹਨ।

ਯੂਕਰੇਨ ਤੋਂ ਘਰ ਵਾਪਸ ਪਰਤੀ ਅਮਲੋਹ ਦੀ ਸ਼ਰੂਤੀ ਲੁਟਾਵਾ

ਇਸ ਮੌਕੇ ਸ਼ਰੂਤੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਯੂਕਰੇਨ ਵਿੱਚ ਫਸੇ ਬਾਕੀ ਬੱਚਿਆ ਨੂੰ ਵੀ ਸਹੀ ਸਲਾਮਤ ਵਾਪਸ ਭਾਰਤ ਲੈ ਕੇ ਆਵੇ, ਦੂਜੇ ਪਾਸੇ ਆਏ ਦਿਨ ਸੋਸ਼ਲ ਮੀਡੀਆ ਉੱਤੇ ਆਉਣ ਵਾਲੇ ਵੀਡੀਓ ਦੇ ਸਵਾਲ ਉੱਤੇ ਸ਼ਰੂਤੀ ਨੇ ਕਿਹਾ ਕਿ ਅਜਿਹ‍ਾ ਕੁੱਝ ਨਹੀਂ ਹੈ। ਉੱਥੇ ਭਾਰਤ ਸਰਕਾਰ ਅਤੇ ਐਬੰਸੀ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਕਿਸੇ ਵੀ ਕੁੜੀ ਦੇ ਨਾਲ ਕੋਈ ਵੀ ਅਣਹੋਨੀ ਘਟਨਾ ਨਹੀਂ ਹੋਈ।

ਉੱਥੇ ਹੀ ਸ਼ਰੂਤੀ ਦੀ ਮਾਂ ਮੋਨਾ ਲੁਟਾਵਾ ਅਤੇ ਪਿਤਾ ਅਤੁੱਲ ਲੁਟਾਵਾ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਚਲਦੇ ਹੀ ਅੱਜ ਉਨ੍ਹਾਂ ਦੀ ਧੀ ਸੁਰੱਖਿਅਤ ਘਰ ਪਰਤ ਪਾਈ ਹੈ। ਉੱਥੇ ਹੀ ਭਾਰਤ ਸੁਰੱਖਿਅਤ ਪਰਤਣ ਉੱਤੇ ਸ਼ਰੂਤੀ ਦਾ ਸਵਾਗਤ ਕਰਨ ਲਈ ਖ਼ਾਸ ਤੌਰ ‘ਤੇ ਪਹੁੰਚੇ ਹਲਕਾ ਅਮਲੋਹ ਤੋਂ ਭਾਜਪਾ ਦੇ ਉਮੀਦਵਾਰ ਕੰਵਰਵੀਰ ਸਿੰਘ ਟੋਹੜਾ ਨੇ ਕਿਹਾ ਕਿ ਯੂਕਰੇਨ ਦੇ ਫਸੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਜ਼ਮੀਨੀ ਪੱਧਰ ਉੱਤੇ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਉਪਲੱਬਧ ਕਰਵਾ ਰਹੀ ਹੈ। ਜਿੱਥੇ ਤੱਕ ਪੜਾਈ ਦੀ ਗੱਲ ਹੈ ਤਾਂ ਉਸ ਦੇ ਲਈ ਵੀ ਸਰਕਾਰ ਪਹਿਲਾਂ ਤੋਂ ਹੀ ਫੈਸਲਾ ਲੈ ਚੁੱਕੀ ਹੈ ਕਿ ਬਾਕੀ ਦੀ ਪੜਾਈ ਇੱਥੇ ਕਰਵਾਈ ਜਾਵੇ।

ਇਹ ਵੀ ਪੜ੍ਹੋ: ਭਾਰਤ ਪਰਤੀ ਵਿਦਿਆਰਥਣ ਦਮਨਜੋਤ ਨੇ ਦੱਸਿਆ ਜੰਗ ਦਾ ਹਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.