ਫ਼ਤਹਿਗੜ੍ਹ ਸਾਹਿਬ : ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਮੰਡੀ ਗੋਬਿੰਦਗੜ੍ਹ ਦੀ ਆਇਰਨ ਸਕਰੈਪ ਟਰੇਡਰਜ਼ ਐਸੋਸੀਏਸ਼ਨ ਨੇ ਰੋਸ ਰੈਲੀ ਕੱਢ ਜੀਐਸਟੀ, ਪੰਜਾਬ ਅਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਅਤੇ ਫਰਨੇਸ਼ ਇਕਾਈਆਂ ਵੱਲੋਂ ਵੀ ਜੀਐਸਟੀ ਦੇ ਵਿਰੋਧ ਵਿੱਚ ਦੋ ਦਿਨ ਦੀ ਹੜਤਾਲ ਸ਼ੁਰੂ ਕੀਤੀ ਗਈ। ਇਸ ਮੌਕੇ ਸਟੀਲ ਫਰਨੇਸ਼ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਜਿੰਦਲ ਨੇ ਕਿਹਾ ਕਿ ਜੀਐਸਟੀ ਵਿਭਾਗ ਦੇ ਵੱਲੋਂ ਧੱਕੇ ਨਾਲ ਉਨ੍ਹਾਂ ਨੂੰ ਭੇਜੇ ਜਾ ਰਹੇ ਨੋਟਿਸਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅਸੀ ਫਿਲਹਾਲ 48 ਘੰਟੇ ਦੀ ਹੜਤਾਲ ਉੱਤੇ ਜਾ ਰਹੇ ਬਾਕੀ ਸਕਰੈਪ ਟਰੇਡਰਜ਼ ਦੇ ਸਮਰਥਨ ਵਿੱਚ ਆਉਂਦੇ ਹੋਏ ਹੜਤਾਲ ਨੂੰ ਵਧਾ ਵੀ ਸਕਦੇ ਹਾਂ। ਜੇਕਰ ਇਹ ਹੜਤਾਲ ਲੰਬਾ ਸਮਾਂ ਚੱਲੀ ਤਾਂ ਉਦਯੋਗ ਉਤੇ ਸੰਕਟ ਵੱਧ ਜਾਵੇਗਾ। ਉਥੇ ਹੀ ਸਰਕਾਰ ਨੂੰ ਵੀ ਇਸਦਾ ਖ਼ਮਿਆਜ਼ਾ ਭੁਗਤਣਾ ਪਵੇਗਾ ਕਿਉਂਕਿ ਉਦਯੋਗਾਂ ਨਾਲ ਬਿਜਲੀ ਅਤੇ ਟੈਕਸ ਤੋਂ ਸਰਕਾਰ ਨੂੰ ਕਰੋੜਾਂ ਰੁਪਏ ਇੱਕਠਾ ਹੁੰਦਾ ਹੈ।
ਜੇਕਰ ਅਜਿਹਾ ਹੋਇਆ ਤਾਂ ਪੰਜਾਬ ਸਰਕਾਰ ਨੂੰ ਰੋਜ਼ਾਨਾ ਕਰੋੜਾਂ ਰੁਪਏ ਦਾ ਨੁਕਸਾਨ ਹੋਵੇਗਾ, ਉਥੇ ਹੀ ਇਸ ਹੜਤਾਲ ਦੇ ਚਲਦੇ ਲਗਭਗ 50 ਹਜ਼ਾਰ ਮਜਦੂਰਾਂ ਦੇ ਵੀ ਪ੍ਰਭਾਵਿਤ ਹੋਣ ਦੀ ਗੱਲ ਕਹੀ , ਜੋਕਿ ਪ੍ਰਦੇਸ਼ ਸਰਕਾਰ ਲਈ ਵੱਡੀ ਚੁਣੌਤੀ ਹੋਵੇਗੀ।